ਕਿਸਾਨਾਂ ਦਾ ਭੜਕਿਆ ਸਰਕਾਰ ਵਿਰੁੱਧ ਗੁੱਸਾ, ਸੜਕਾਂ ’ਤੇ ਟ੍ਰੈਕਟਰ ਲਿਆ ਕੇ ਪ੍ਰਦਰਸ਼ਨ ਕਰਨ ਲਈ ਹੋਏ ਮਜਬੂਰ

 ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਪੇਡੂ ਇਲਾਕਿਆਂ ਵਿੱਚ ਸਰਕਾਰ ਦੀਆਂ ਨਵੀਆਂ ਨੀਤੀਆਂ ਅਤੇ ਲਗਾਤਾਰ ਯੂ-ਟਰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਹੁਣ ਖੁੱਲ੍ਹ ਕੇ ਸੜਕਾਂ &rsquoਤੇ ਨਜ਼ਰ ਆ ਰਿਹਾ ਹੈ। ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਆਪਣੇ ਟ੍ਰੈਕਟਰਾਂ &rsquoਤੇ ਸਵਾਰ ਹੋ ਕੇ ਮੁੱਖ ਸੜਕਾਂ &rsquoਤੇ ਉਤਰੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਟ੍ਰੈਕਟਰਾਂ &rsquoਤੇ ਤਖਤੀਆਂ ਲਗਾਈਆਂ ਹੋਈਆਂ ਸਨ, ਜਿਨ੍ਹਾਂ &rsquoਤੇ &ldquoਪਿੰਡੀਂ ਇਲਾਕਿਆਂ &rsquoਤੇ ਸਰਕਾਰ ਦੀ ਜੰਗ&rdquo, &ldquoਕਿਸਾਨੀ ਨੀਤੀਆਂ ਵਾਪਸ ਲਓ&rdquo ਅਤੇ &ldquoਖੇਤੀ ਬਚਾਓ, ਦੇਸ਼ ਬਚਾਓ&rdquo ਵਰਗੇ ਨਾਅਰੇ ਲਿਖੇ ਹੋਏ ਸਨ। ਲੰਮੀਆਂ ਕਤਾਰਾਂ ਵਿੱਚ ਚੱਲ ਰਹੇ ਟ੍ਰੈਕਟਰਾਂ ਕਾਰਨ ਕਈ ਥਾਵਾਂ &rsquoਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਲੋਕਾਂ ਦਾ ਧਿਆਨ ਵੀ ਇਸ ਅੰਦੋਲਨ ਵੱਲ ਖਿੱਚਿਆ ਗਿਆ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਾਰ-ਵਾਰ ਨੀਤੀਆਂ ਬਦਲਣ ਨਾਲ ਕਿਸਾਨ ਭਾਈਚਾਰੇ ਵਿੱਚ ਭਾਰੀ ਅਣਸ਼ਚਿਤਤਾ ਪੈਦਾ ਹੋ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਖੇਤੀ ਨਾਲ ਜੁੜੇ ਖਰਚੇ ਲਗਾਤਾਰ ਵਧ ਰਹੇ ਹਨ, ਪਰ ਉਸ ਮੁਕਾਬਲੇ ਕਿਸਾਨਾਂ ਨੂੰ ਮਿਲਣ ਵਾਲੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਇਸ ਸਥਿਤੀ ਨੇ ਪਿੰਡੀਂ ਅਰਥਵਿਵਸਥਾ ਨੂੰ ਗੰਭੀਰ ਖ਼ਤਰੇ ਵਿੱਚ ਪਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਰੀ ਇਲਾਕਿਆਂ &rsquoਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ, ਜਦਕਿ ਪਿੰਡੀਂ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਜੇਕਰ ਸਮੇਂ ਸਿਰ ਠੋਸ ਫ਼ੈਸਲੇ ਨਾ ਲਏ ਗਏ ਤਾਂ ਖੇਤੀਬਾੜੀ ਸੈਕਟਰ ਨੂੰ ਲੰਮੇ ਸਮੇਂ ਲਈ ਨੁਕਸਾਨ ਹੋ ਸਕਦਾ ਹੈ।
ਸਿਆਸੀ ਹਲਕਿਆਂ ਵਿੱਚ ਵੀ ਇਸ ਰੋਸ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਨੇ ਸਰਕਾਰ &rsquoਤੇ ਦਬਾਅ ਬਣਾਉਂਦਿਆਂ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਵੱਡਾ ਰੂਪ ਧਾਰ ਸਕਦਾ ਹੈ। ਕਿਸਾਨ ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਅਤੇ ਕਿਸਾਨਾਂ ਨਾਲ ਸੰਵਾਦ ਸ਼ੁਰੂ ਨਾ ਕੀਤਾ, ਤਾਂ ਅੰਦੋਲਨ ਨੂੰ ਸੂਬਾ ਪੱਧਰ ਤੋਂ ਅੱਗੇ ਵਧਾ ਕੇ ਦੇਸ਼ ਪੱਧਰ &rsquoਤੇ ਲਿਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ