ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਲੰਡਨ ਵਿੱਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ ਦਾ ਗਠਨ > ਇੱਕ ਸਾਲ ਲਈ ਕਬੱਡੀ ਟੂਰਨਾਮੈਂਟ ਮੁਲਤਵੀ

 > ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਲੰਡਨ ਵਿੱਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ (ਐਫ ਆਈ ਕੇ ਐਫ ਏ) ਦਾ ਗਠਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਕਬੱਡੀ ਦੀ ਬੇਹਤਰੀ ਅਤੇ ਪ੍ਰਫੁੱਲਤਾ ਲਈ ਮਿਲ ਕੇ ਸਾਰਥਕ ਢੰਗ ਨਾਲ ਕੰਮ ਕਰਨਾ ਹੋਵੇਗਾ। ਦੋ ਦਿਨਾਂ ਮੀਟਿੰਗ ਵਿੱਚ ਇੰਗਲੈਂਡ, ਕੈਨੇਡਾ, ਅਮਰੀਕਾ, ਯੂਰਪ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਨੁਮਾਇੰਦੇ ਹਾਜ਼ਰ ਹੋਏ ਜਦ ਕਿ ਪੰਜਾਬ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਹੋਰ ਮੁਲਕਾਂ ਤੋਂ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲਿਆ। ਇਸ ਮੌਕੇ ਵਿਦੇਸ਼ਾਂ ਵਿੱਚ ਆਰਥਿਕ ਹਾਲਾਤਾਂ ਅਤੇ ਹੋਰ ਕਾਰਨਾਂ ਕਰਕੇ ਐਫ ਆਈ ਕੇ ਐਫ ਏ ਦੀਆਂ ਮੈਂਬਰ ਫੈਡਰੇਸ਼ਨਾਂ ਵੱਲੋਂ ਸਰਬ ਸੰਮਤੀ ਨਾਲ ਵਿਦੇਸ਼ਾਂ ਵਿੱਚ ਇੱਕ ਸਾਲ ਲਈ ਜਨਵਰੀ ਤੋਂ ਅਤੇ ਪੰਜਾਬ ਵਿੱਚ ਅਪ੍ਰੈਲ ਤੋਂ ਦਸੰਬਰ 2026 ਤੱਕ ਕਬੱਡੀ ਟੂਰਨਾਮੈਂਟ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਐਫ ਆਈ ਕੇ ਐਫ ਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਫੈਡਰੇਸ਼ਨ ਦੇ ਪ੍ਰਬੰਧਕੀ ਬੋਰਡ ਦਾ ਜਲਦੀ ਗਠਨ ਹੋਵੇਗਾ ਜਿਸ ਵਿੱਚ ਹਰ ਸੰਸਥਾ ਦੇ ਤਿੰਨ ਤਿੰਨ ਮੈਂਬਰ ਹੋਣਗੇ ਅਤੇ ਸਬ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਟੂਰਨਾਮੈਂਟਾਂ ਦੇ ਪ੍ਰਬੰਧ, ਖਿਡਾਰੀਆਂ, ਅਧਿਕਾਰੀਆਂ ਦੇ ਅਨੁਸ਼ਾਸ਼ਨ, ਟੂਰਨਾਮੈਂਟਾਂ ਦੀਆਂ ਤਾਰੀਖਾਂ ਆਦਿ ਲਈ ਨਵੇਂ ਨਿਯਮ ਬਣਾਏ ਜਾਣਗੇ ਜੋ 2027 ਤੋਂ ਲਾਗੂ ਹੋਣਗੇ। ਐਫ ਆਈ ਕੇ ਐਫ ਏ ਨੇ ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਮਿਲ ਕੇ ਕੰਮ ਕਰਨ ਲਈ ਖੁੱਲਾ ਸੱਦਾ ਦਿੱਤਾ ਹੈ। ਉਕਤ ਮੀਟਿੰਗ ਵਿੱਚ
> ਇੰਗਲੈਂਡ ਕਬੱਡੀ ਫੈਡਰੇਸ਼ਨ (ਯੂ. ਕੇ), ਕਬੱਡੀ ਫੈਡਰੇਸ਼ਨ ਆਫ ਓਨਟਾਰੀਓ, ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂ.ਐਸ.ਏ, ਯੂਰਪੀਅਨ ਸਪੋਰਟਸ ਕਬੱਡੀ ਫੈਡਰੇਸ਼ਨ ਹਾਲੈਂਡ, ਫਰਾਂਸ, ਬੈਲਜੀਅਮ, ਜਰਮਨੀ, ਯੂਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਨਸ਼ੇ ਛੱਡੋ ਕੋਹੜ ਵੱਢੋ ਦੇ ਹਾਲੈਂਡ,  ਫਰਾਂਸ, ਯੂਨਾਈਟਿਡ ਕਬੱਡੀ ਫੈਡਰੇਸ਼ਨ ਸੋਸਾਇਟੀ ਆਫ ਵੈਨਕੂਵਰ ਤੋਂ ਇਲਾਵਾ ਆਨਲਾਈਨ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਕਬੱਡੀ ਆਸਟ੍ਰੇਲੀਆ ਪੀ ਜੀ ਵਾਈ ਲਿਮਿਟਿਡ, ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ, ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਆਸਟ੍ਰੇਲੀਆ, ਪੰਜਾਬ ਕਬੱਡੀ ਅਕੈਡਮੀਆਂ ਐਸੋਸੀਏਸ਼ਨ, ਮੇਜਰ ਲੀਗ ਕਬੱਡੀ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
> ਜਿਹਨਾਂ ਵਿੱਚ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ, ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਸਤਨਾਮ ਸਿੰਘ ਸੱਤਾ ਮੁਠੱਡਾ, ਸਤਿੰਦਰ ਸਿੰਘ ਗੋਲਡੀ, ਖਜ਼ਾਨਚੀ ਕੁਲਵੰਤ ਸਿੰਘ ਸੰਘਾ ਤੇ ਸ਼ੀਰਾ ਸਿੰਘ ਔਲਖ, ਕਾਨੂੰਨੀ ਸਲਾਹਕਾਰ ਸੁਰਿੰਦਰ ਸਿੰਘ ਮਾਣਕ, ਰਸ਼ਪਾਲ ਸਿੰਘ ਅਟਵਾਲ, ਜਰਨੈਲ ਸਿੰਘ ਜ਼ੈਲਾ, ਕੈਨੇਡਾ ਤੋਂ ਬਲਵੰਤ ਸਿੰਘ ਨਿੱਝਰ ਟਰਾਂਟੋ, ਜੱਸੀ ਸਰਾਏ,
> ਤੀਰਥ ਸਿੰਘ ਦਿਓਲ, ਬੂਟਾ ਸਿੰਘ ਖੱਖ ਵੈਨਕੂਵਰ, ਬਲਜੀਤ ਸਿੰਘ ਸੰਧੂ ਯੂ.ਐਸ.ਏ, ਬੱਬੂ ਭਾਟੀਆ ਹਾਲੈਂਡ, ਇੰਦਰਜੀਤ ਸਿੰਘ ਜਸ਼ਨ ਫਰਾਂਸ, ਸੁਰਿੰਦਰਜੀਤ ਸਿੰਘ (ਸੋਨੀ ਬਠਲਾ) ਬੈਲਜੀਅਮ,  ਦਵਿੰਦਰ ਸਿੰਘ ਜਰਮਨੀ,  ਬਲਵਿੰਦਰ ਸਿੰਘ ਥਿੰਦ, ਜਗਤਾਰ ਸਿੰਘ ਬੀਟਾ, ਹਰਵਿੰਦਰ ਸਿੰਘ - ਹਾਲੈਂਡ, ਰਘਵੀਰ ਸਿੰਘ ਕੁਹਾੜ ਫਰਾਂਸ, ਕੁਲਵੀਰ ਸਿੰਘ ਹੇਅਰ ਫਰਾਂਸ, ਮੇਜਰ ਸਿੰਘ ਹਾਲੈਂਡ, ਤੀਰਥ ਸਿੰਘ ਅਟਵਾਲ,
> ਜਗਦੇਵ ਸਿੰਘ (ਜੱਗੀ) ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਕੁਲਦੀਪ ਸਿੰਘ ਬਾਸੀ ਆਸਟ੍ਰੇਲੀਆ,  ਮਨਜਿੰਦਰ ਸਿੰਘ ਬਾਸੀ ਨਿਊਜ਼ੀਲੈਂਡ,
> ਬਲਜਿੰਦਰ ਸਿੰਘ ਬਾਸੀ ਆਸਟ੍ਰੇਲੀਆ, ਰਣਜੀਤ ਸਿੰਘ ਆਸਟ੍ਰੇਲੀਆ, ਮਲਕੀਤ ਸਿੰਘ ਦਿਓਲ ਟੋਰਾਂਟੋ, ਸੁਰਿੰਦਰਪਾਲ ਸਿੰਘ ਖੱਖ (ਟੋਨੀ) ਪੰਜਾਬ, ਕਮਲਜੀਤ ਸਿੰਘ (ਨਿੰਨੀ) ਪੰਜਾਬ, ਟੋਨਾ ਸਿੰਘ ਬਰਾੜ ਅਤੇ ਗੁਰਪਾਲ ਸਿੰਘ ਮੇਜਰ ਲੀਗ ਕਬੱਡੀ ਆਦਿ ਹਾਜ਼ਰ ਹੋਏ।