ਕੈਲੀਫੋਰਨੀਆ ਵਿੱਚ 9 ਸਾਲਾ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਮਾਂ ਗ੍ਰਿਫਤਾਰ
_27Dec25093729AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿੱਚ 9 ਸਾਲ ਦੀ ਲਾਪਤਾ ਬੱਚੀ ਮੇਲੋਡੀ ਬਜ਼ਰਡ ਨੂੰ ਲੱਭਣ ਦੇ ਯਤਨ ਉਸ ਦੀ ਦੱਖਣੀ ਉਟਾਹ ਦੇ ਦਿਹਾਤੀ ਖੇਤਰ ਵਿੱਚ ਲਾਸ਼ ਮਿਲਣ ਨਾਲ ਹੀ ਖਤਮ ਹੋ ਗਏ। ਸ਼ੈਰਿਫ ਦਫਤਰ ਦੇ ਅਫਸਰਾਂ ਤੇ ਐਫ ਬੀ ਆਈ ਨੇ ਪਹਿਲਾ ਦਰਜਾ ਕਤਲ ਦੇ ਦੋਸ਼ ਵਿੱਚ ਮੇਲੋਡੀ ਦੀ ਮਾਂ ਐਸ਼ਲੀ ਬਜ਼ਰਡ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਸਾਂਤਾ ਬਰਬਰਾ ਕਾਊਂਟੀ ਸ਼ੈਰਿਫ ਕੋਰੋਨਰ ਬਿਲ ਬਰਾਊਨ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਉਨਾਂ ਕਿਹਾ ਕਿ ਬੱਚੀ ਦੀ ਲਾਸ਼ ਬਾਰੇ ਇੱਕ ਜੋੜੇ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਵੇਨੇ ਕਾਊਂਟੀ, ਉਟਾਹ ਦੇ ਦੂਰ ਦਰਾਜ ਦੇ ਖੇਤਰ ਵਿੱਚ ਫੋੋਟੋ ਖਿੱਚ ਰਹੇ ਸਨ। ਬਰਾਊਨ ਅਨੁਸਾਰ ਲਾਸ਼ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਪਰੂੰਤ ਇਹ ਸਾਫ ਹੋ ਗਿਆ ਸੀ ਕਿ ਇਹ ਇੱਕ ਲੜਕੀ ਦੀ ਲਾਸ਼ ਹੈ ਜਿਸ ਦੇ ਸਿਰ ਵਿੱਚ ਗੋਲੀ ਮਾਰੀ ਗਈ ਹੈ। ਬਾਅਦ ਵਿੱਚ 24 ਘੰਟਿਆਂ ਦੇ ਅੰਦਰ ਹੀ ਉਟਾਹ ਕਰਾਈਮ ਲੈਬ ਦੀ ਰਿਪੋਰਟ ਵਿੱਚ ਡੀ ਐਨ ਏ ਮੇਲੋਡੀ ਦੀ ਮਾਂ ਨਾਲ ਮੇਲ ਖਾ ਗਿਆ। ਸ਼ੈਰਿਫ ਅਨੁਸਾਰ ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਂ ਵਿਰੁੱਧ ਵਿਸ਼ੇਸ਼ ਦੋਸ਼ ਲਾਏ ਜਾਣਗੇ ਜਿਨਾਂ ਵਿੱਚ ਨਰਦਈਪੁਣਾ ਤੇ 9 ਐਮ ਐਮ ਦੀ ਗੰਨ ਵਰਤਣ ਵਰਗੇ ਦੋਸ਼ ਸ਼ਾਮਿਲ ਹਨ। ਸ਼ੈਰਿਫ ਅਨੁਸਾਰ ਉਨਾਂ ਨੇ ਬਜ਼ਰਡ ਵਿਰੁੱਧ ਕਾਫੀ ਸਬੂਤ ਇਕੱਠੇ ਕਰ ਲਏ ਹਨ। ਇਸਤਗਾਸਾ ਪੱਖ ਅਨੁਸਾਰ ਧੀ ਨੂੰ ਆਪਣੀ ਮਾਂ ਉਪਰ ਭਰੋਸਾ ਸੀ ਜਿਸ ਦਾ ਫਾਇਦਾ ਉਸ ਨੇ ਉਠਾਇਆ।