ਸੰਘੀ ਅਦਾਲਤ ਵੱਲੋਂ 1 ਲੱਖ ਡਾਲਰ ਵੀਜ਼ਾ ਫੀਸ ਤੇ ਮੋਹਰ, ਪਟੀਸ਼ਨ ਰੱਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਸੰਘੀ ਅਦਾਲਤ ਨੇ ਯੂ ਐਸ ਚੈਂਬਰ ਆਫ ਕਾਮਰਸ ਦੁਆਰਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉੱਚ ਹੁਨਰ ਪ੍ਰਾਪਤ ਵਿਦੇਸ਼ੀ ਵਰਕਰਾਂ ਉਪਰ ਲਾਈ ਇੱਕ ਲੱਖ ਡਾਲਰ ਦੀ ਫੀਸ ਵਿਰੁੱਧ ਦਾਇਰ ਪਟੀਸ਼ਨ ਰੱਦ
ਕਰ ਦਿੱਤੀ। ਅਮਰੀਕਾ ਆਉਣ ਵਾਲੇ ਹਰ ਹੁਰਨਮੰਦ ਵਰਕਰ ਨੂੰ ਇੱਕ ਲੱਖ ਡਾਲਰ ਫੀਸ ਭਰਨੀ ਹੀ ਪਵੇਗੀ। ਵਾਸ਼ਿੰਗਟਨ ਵਿੱਚ ਯੂ ਐਸ ਡਿਸਟ੍ਰਿਕਟ ਜੱਜ ਬੈਰਾਇਲ ਹੋਵੈਲ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਕਾਂਗਰਸ ਨੇ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੱਤਾ ਹੋਇਆ ਹੈ ਕਿ ਉਹ ਵਿਦੇਸ਼ੀਆਂ ਉਪਰ ਕਿਸੇ ਵੀ ਤਰਾਂ ਦੀਆਂ ਰੋਕਾਂ ਲਾ ਸਕਦਾ ਹੈ। ਆਪਣੇ 56 ਸਫਿਆਂ ਦੇ ਨਿਰਨੇ ਵਿੱਚ ਹੋਵੈਲ ਨੇ ਕਿਹਾ ਹੈ ਕਿ ਕਾਂਗਰਸ ਰਾਸ਼ਟਰਪਤੀ ਉਪਰ ਰੋਕ ਲਾ ਸਕਦੀ ਸੀ ਪਰ ਉਸ ਨੇ ਉਸ ਦੇ ਅਧਿਕਾਰਾਂ ਦੀ ਕੋਈ ਹੱਦ ਨਹੀਂ ਮਿਥੀ।