ਥਾਈਲੈਂਡ ਅਤੇ ਕੰਬੋਡੀਆ ਵੱਲੋਂ ਨਵੇਂ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ
_27Dec25094205AM.jfif)
ਥਾਈਲੈਂਡ ਅਤੇ ਕੰਬੋਡੀਆ ਨੇ ਸ਼ਨਿਚਰਵਾਰ ਨੂੰ ਖੇਤਰੀ ਦਾਅਵਿਆਂ ਨੂੰ ਲੈ ਕੇ ਆਪਣੀ ਸਰਹੱਦ &rsquoਤੇ ਹਫ਼ਤਿਆਂ ਤੋਂ ਚੱਲ ਰਹੀ ਹਥਿਆਰਬੰਦ ਜੰਗ ਨੂੰ ਖਤਮ ਕਰਨ ਲਈ ਇੱਕ ਜੰਗਬੰਦੀ ਸਮਝੌਤੇ ਸਹੀਬੱਧ ਕੀਤੇ ਹਨ। ਇਹ ਸਮਝੌਤਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਵੇਲੇ ਲਾਗੂ ਹੋ ਗਿਆ। ਲੜਾਈ ਖਤਮ ਕਰਨ ਤੋਂ ਇਲਾਵਾ ਸਮਝੌਤੇ ਵਿੱਚ ਦੋਵਾਂ ਪਾਸਿਆਂ ਵੱਲੋਂ ਕੋਈ ਹੋਰ ਫੌਜੀ ਗਤੀਵਿਧੀ ਨਾ ਕਰਨ ਅਤੇ ਫੌਜੀ ਉਦੇਸ਼ਾਂ ਲਈ ਕਿਸੇ ਵੀ ਪਾਸੇ ਦੇ ਹਵਾਈ ਖੇਤਰ ਦੀ ਉਲੰਘਣਾ ਨਾ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਲੜਾਈ ਵਿੱਚ ਸਿਰਫ ਥਾਈਲੈਂਡ ਨੇ ਹਵਾਈ ਹਮਲਿਆਂ ਦੀ ਵਰਤੋਂ ਕੀਤੀ ਸੀ, ਜਿਸ ਨੇ ਦੇਸ਼ ਦੇ ਰੱਖਿਆ ਮੰਤਰਾਲੇ ਅਨੁਸਾਰ ਸ਼ਨਿਚਰਵਾਰ ਸਵੇਰੇ ਵੀ ਕੰਬੋਡੀਆ ਵਿੱਚ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇੱਕ ਹੋਰ ਪ੍ਰਮੁੱਖ ਧਾਰਾ ਅਨੁਸਾਰ ਥਾਈਲੈਂਡ ਨੂੰ ਜੰਗਬੰਦੀ ਨੂੰ ਪੂਰੀ ਤਰ੍ਹਾਂ 72 ਘੰਟਿਆਂ ਤੱਕ ਬਰਕਰਾਰ ਰੱਖਣ ਤੋਂ ਬਾਅਦ ਉਨ੍ਹਾਂ 18 ਕੰਬੋਡੀਆਈ ਸੈਨਿਕਾਂ ਨੂੰ ਵਾਪਸ ਭੇਜਣਾ ਹੋਵੇਗਾ ਜਿਨ੍ਹਾਂ ਨੂੰ ਜੁਲਾਈ ਵਿੱਚ ਹੋਈ ਪਹਿਲੀ ਲੜਾਈ ਤੋਂ ਬਾਅਦ ਕੈਦੀ ਵਜੋਂ ਰੱਖਿਆ ਗਿਆ ਹੈ।