ਹਸਪਤਾਲ ਦੀ ਲਾਪਰਵਾਹੀ ਨਾਲ ਗਲਤ ਲਾਸ਼ ਦਾ ਸੰਸਕਾਰ, ਐਨਐਚਐਸ ਨੇ ਮੰਗੀ ਮਾਫ਼ੀ

ਕੈਪਸਨ:- ਫ਼ਰਾਰ ਹੋਏ ਕੈਦੀ ਦੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਤਸਵੀਰ।

 ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-

ਬ੍ਰਿਟੇਨ ਦੇ ਸਰਕਾਰੀ ਸਿਹਤ ਪ੍ਰਣਾਲੀ ਐਨਐਚਐਸ ਨੂੰ ਉਸ ਵੇਲੇ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਹਸਪਤਾਲ ਦੇ ਮੋਰਚਰੀ ਘਰ ਵਿੱਚ ਹੋਈ ਭਾਰੀ ਲਾਪਰਵਾਹੀ ਕਾਰਨ ਗਲਤ ਵਿਅਕਤੀ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਤੋਂ ਬਾਅਦ ਐਨਐਚਐਸ ਪ੍ਰਬੰਧਨ ਵੱਲੋਂ ਪ੍ਰਭਾਵਿਤ ਪਰਿਵਾਰ ਤੋਂ ਖੁੱਲ੍ਹੀ ਤੌਰ &lsquoਤੇ ਮਾਫ਼ੀ ਮੰਗੀ ਗਈ ਹੈ।ਜਾਣਕਾਰੀ ਮੁਤਾਬਕ ਹਸਪਤਾਲ ਦੀ ਮੋਰਚਰੀ ਵਿੱਚ ਲਾਸ਼ਾਂ ਦੀ ਪਹਿਚਾਣ ਅਤੇ ਦਸਤਾਵੇਜ਼ੀ ਕਾਰਵਾਈ ਦੌਰਾਨ ਗੰਭੀਰ ਗਲਤੀ ਹੋ ਗਈ, ਜਿਸ ਕਾਰਨ ਇੱਕ ਪਰਿਵਾਰ ਨੂੰ ਉਸ ਦੇ ਆਪਣੇ ਪਿਆਰੇ ਦੀ ਥਾਂ ਕਿਸੇ ਹੋਰ ਵਿਅਕਤੀ ਦੀ ਲਾਸ਼ ਸੌਂਪ ਦਿੱਤੀ ਗਈ। ਬਾਅਦ ਵਿੱਚ ਇਸ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਇਹ ਭਿਆਨਕ ਗਲਤੀ ਸਾਹਮਣੇ ਆਈ।
ਇਸ ਘਟਨਾ ਨੇ ਪ੍ਰਭਾਵਿਤ ਪਰਿਵਾਰ ਨੂੰ ਡੂੰਘਾ ਮਾਨਸਿਕ ਸਦਮਾ ਪਹੁੰਚਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਪਣੇ ਸੱਜਣ ਦੀ ਮੌਤ ਦੇ ਦੁੱਖ &lsquoਚ ਸਨ, ਪਰ ਹੁਣ ਇਸ ਗਲਤੀ ਨੇ ਉਨ੍ਹਾਂ ਦੇ ਜ਼ਖ਼ਮ ਹੋਰ ਵੀ ਗਹਿਰੇ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅੰਤਿਮ ਸੰਸਕਾਰ ਵਰਗਾ ਪਵਿੱਤਰ ਕਰਤੱਬ ਵੀ ਠੀਕ ਤਰੀਕੇ ਨਾਲ ਨਾ ਹੋ ਸਕਣਾ ਬਹੁਤ ਹੀ ਦਰਦਨਾਕ ਹੈ।
ਐਨਐਚਐਸ ਵੱਲੋਂ ਜਾਰੀ ਬਿਆਨ &lsquoਚ ਕਿਹਾ ਗਿਆ ਹੈ ਕਿ ਇਹ ਘਟਨਾ ਬਹੁਤ ਹੀ ਦੁੱਖਦਾਇਕ ਅਤੇ ਅਸਵੀਕਾਰਯੋਗ ਹੈ। ਪ੍ਰਬੰਧਨ ਨੇ ਮੰਨਿਆ ਹੈ ਕਿ ਮੋਰਚਰੀ ਸਟਾਫ਼ ਵੱਲੋਂ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਇਹ ਗਲਤੀ ਵਾਪਰੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਐਨਐਚਐਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਲਈ ਮੋਰਚਰੀ ਸੇਵਾਵਾਂ &lsquoਚ ਨਵੇਂ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ। ਸਟਾਫ਼ ਦੀ ਦੁਬਾਰਾ ਤਾਲੀਮ ਅਤੇ ਲਾਸ਼ਾਂ ਦੀ ਪਹਿਚਾਣ ਲਈ ਦੋਹਰੀ ਜਾਂਚ ਪ੍ਰਣਾਲੀ ਲਾਗੂ ਕਰਨ ਦੀ ਵੀ ਗੱਲ ਕਹੀ ਗਈ ਹੈ।
ਸਿਹਤ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਐਨਐਚਐਸ ਦੀ ਕਾਰਗੁਜ਼ਾਰੀ &lsquoਤੇ ਵੱਡੇ ਸਵਾਲ ਖੜੇ ਕਰਦੀ ਹੈ। ਉਨ੍ਹਾਂ ਮੁਤਾਬਕ ਹਸਪਤਾਲਾਂ &lsquoਚ ਮੌਤ ਤੋਂ ਬਾਅਦ ਦੀ ਕਾਰਵਾਈ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਅਤੇ ਇਸ &lsquoਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਪਰਿਵਾਰਾਂ ਲਈ ਨਾ ਭਰਨ ਵਾਲਾ ਦੁੱਖ ਬਣ ਸਕਦੀ ਹੈ।
ਇਸ ਮਾਮਲੇ ਨੇ ਦੇਸ਼ ਭਰ &lsquoਚ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ ਬਾਰੇ ਚਰਚਾ ਛੇੜ ਦਿੱਤੀ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਐਨਐਚਐਸ ਅਜਿਹੀਆਂ ਗਲਤੀਆਂ ਤੋਂ ਸਿੱਖ ਲਏ ਅਤੇ ਮਰਨ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਦੀ ਪੂਰੀ ਰੱਖਿਆ ਕੀਤੀ ਜਾਵੇ