ਰੋਮ ਦੇ ਕਸਬਾ ਲੀਦੋ ਦੀ ਪੀਨੀ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬੀ ਭਾਈਚਾਰੇ ਦੇ ਬਲਕਾਰ ਸਿੰਘ ਦੀ ਪਾਰਕਿੰਗ ਵਿੱਚ ਖੜੀ ਕਾਰ ਨੂੰ ਲਗਾਈ ਅੱਗ

 ਰੋਮ ਇਟਲੀ 28 ਦਸੰਬਰ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਸਮੁੰਦਰੀ ਕਿਨਾਰੇ ਵਸੇ ਕਸਬਾ ਲੀਦੋ ਦੀ ਪੀਨੀ &lsquoਚ ਅਪਣੇ ਪਰਿਵਾਰ ਨਾਲ ਰਹਿਣ ਵਸੇਬਾ ਕਰ ਰਹੇ ਪ੍ਰਸਿੱਧ ਕੀਰਤਨੀਏ ਭਾਈ ਬਲਕਾਰ ਸਿੰਘ ਦੀ ਘਰ ਦੇ ਬਾਹਰ ਪਾਰਕਿੰਗ ਵਿੱਚ ਖੜੀ ਕਾਰ ਨੂੰ ਕਿਸੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਅੱਗ ਲਗਾ ਦਿੱਤੀ ਗਈ। ਭਰੇ ਮਨ ਨਾਲ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਬਲਕਾਰ ਸਿੰਘ ਨੇ ਦੱਸਿਆ ਕਿ ਇਨ੍ਹੇ ਸਮੇ ਤੋ ਅਸੀਂ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਹੇ ਹਾਂ ਪਰ ਹੁਣ ਇਟਲੀ ਦੇ ਹਾਲਾਤਾਂ ਤੋ ਬਹੁਤ ਬੇਚੈਨ ਹਾਂ ਕਿਉਕਿ ਆਏ ਦਿਨ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਭਾਰਤੀ ਭਾਈਚਾਰੇ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਵਲੋ ਹਰ ਰੋਜ਼ ਦੀ ਤਰਾਂ ਕਾਰ ਨੂੰ ਪਾਰਕਿੰਗ ਵਿੱਚ ਪਾਰਕ ਕੀਤਾ ਗਿਆ ਪਰ ਜਦੋ ਦੇਰ ਰਾਤ ਪਤਾ ਲੱਗਿਆ ਤਾਂ ਕਾਰ ਬੁਰੀ ਅੱਗ ਦੇ ਲਪੇਟ ਵਿੱਚ ਆ ਗਈ ਸੀ। ਮੌਕੇ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਤੋ ਬਚਣ ਦੀ ਲੋੜ ਹੈ।