ਸਿੱਖ ਕੌਮ ਦੀ ਨਿਆਰੀ ਹੋਂਦ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਸੰਮਤ 558 (2026-27) ਦਾ ਕੈਲੰਡਰ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੀਤਾ ਜਾਰੀ ।

 ਫਰੈਕਫੋਰਟ :- ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ -ਏ- ਜਿਗਰ ਚਾਰੇ ਸਾਹਿਬਜ਼ਾਦਿਆਂ , ਮਾਤਾ ਗੁਜਰ ਕੌਰ ਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ , ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਗੁਰਮਤਿ ਵੀਚਾਰਾ ਦੀ ਸਾਂਝ ਪਾਈ , ਭਾਈ ਲਖਵੀਰ ਸਿੰਘ ਜੀ ਨੇ ਇਲਾਹੀ ਗੁਰਬਾਣੀ ਦਾ ਰਸ ਭਿੰਨ ਕੀਰਤਨ ਕੀਤਾ ਤੇ ਬੱਚਿਆਂ ਨੇ ਬਹੁਤ ਹੀ ਲਹਿ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕਰਦੀਆਂ ਕਵਿਤਾਵਾਂ ਗਾਇਨ ਕੀਤੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਤੇ ਪੋਹ ਮਹੀਨੇ ਦੇ ਪੰਦਰਵਾੜ੍ਹਾ ਦੇ ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਿਆਂ ਹੋਇਆਂ ਕਿਹਾ ਕਿ ਇਹ ਮਹਾਨ ਸ਼ਹਾਦਤਾਂ ਸਾਨੂੰ ਕੀ ਸਬਕ ਤੇ ਪ੍ਰੇਣਾ ਦਿੰਦੀਆਂ ਹਨ ਤੇ ਕੀ ਮੰਗ ਕਰਦੀਆਂ ਹਨ ? ਕਿ ਕਿਸੇ ਵੀ ਲਾਲਚ ਜਾਂ ਡਰ ਕਰਕੇ ਕਿਸੇ ਵੀ ਜਬਰ ਜ਼ੁਲਮ ਅੱਗੇ ਝੁਕਣਾ ਨਹੀਂ ਤੇ ਇਹਨਾਂ ਸ਼ਹਾਦਤਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ  ਸਰਹੰਦ  ਦੀ ਇੱਟ ਨਾਲ ਇੱਟ ਖੜਕਾ ਕੇ 1710 ਵਿੱਚ ਖਾਲਸਾ ਰਾਜ ਕਾਇਮ ਕਰ ਦਿੱਤਾ ਇਹ ਸੀ ਉਹਨਾਂ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਅੱਜ ਪੰਜਾਬ ਤੇ ਦੇਸ਼ ਭਰ ਵਿੱਚ ਵੱਡੇ ਵੱਡੇ ਸਮਾਗਮ ਹੋਏ ਉਹਨਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਤਾਂ ਗਏ ਜਿਸ ਵਿੱਚ ਜਬਰ ਜ਼ੁਲਮ ਕਰਨ ਵਾਲੀ ਮੁਗਲੀਆ ਸਲਤਨਤ ਦੇ ਖਿਲਾਫ ਤਾ ਖੁੱਲ ਕੇ ਕਿਹਾ ਗਿਆ ਪਰ ਇਹਨਾਂ ਜਬਰ ਜ਼ੁਲਮਾਂ ਵਿੱਚ ਬਰਾਬਰ ਦੇ ਭਾਈਵਾਲ਼ ਹਿੰਦੂਤਵੀ ਪਹਾੜੀ ਰਾਜਿਆਂ , ਗੰਗੂ , ਸੁੱਚਾ ਨੰਦ ਦੀ ਗੱਲ ਵਿਰਲਿਆਂ ਨੂੰ ਛੱਡ ਕੇ ਜਾ ਦਬਵੀ ਜਿਹੀ ਅਵਾਜ ਵਿੱਚ ਹੋਈ ਇੱਥੋਂ ਤੱਕ ਇੱਕ ਵੱਡੇ ਇਕੱਠ ਵਿੱਚ ਬਾਦਲਾਂ ਦੇ ਥਾਪੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਸੱਪ ਦੇ ਸਲੋਪੀਏ ਕਹਿਣ ਵਾਲੇ ਸੁੱਚਾ ਨੰਦ ਦਾ ਨਾਂ ਲੈਣ ਦੀ ਬਜਾਏ ਇੱਕ ਵਿਆਕਤੀ ਕਿਹਾ ਅੱਜ ਦੇ ਸਮੇਂ ਲੋੜ ਹੈ  ਨਿਧੱੜਕ ਪ੍ਰਚਾਰਿਕ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲਿਆ , ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦੀ ਜੋ ਭਰੇ ਦੀਵਾਨ ਵਿੱਚ ਮੌਕੇ ਦੀ ਪ੍ਰਧਾਨ ਮੰਤਰੀ ਤੇ ਗਿਆਨੀ ਜ਼ੈਲ ਸਿੰਘ ਨੂੰ ਉਹਨਾਂ ਦੇ ਮੂੰਹ ਤੇ ਆਪਣੀ ਗੱਲ ਜੁਰਅਤ ਨਾਲ ਕਹਿ ਦੇਣਾ ਅੱਜ ਉਹਨਾਂ ਦੇ ਵਾਰਿਸ ਕਹਾਉਣ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਵਾਸਤੇ ਜੂਝਣ ਵਾਲਿਆਂ ਨੂੰ ਸ਼ਹੀਦ ਕਰਨ ਵਾਲਿਆਂ ਦੀਆਂ ਸਟੇਜਾਂ ਤੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰ ਰਹੇ ਇੰਜ ਜਾਪਦੇ ਜਿਵੇਂ ਸ਼ੈਤਾਨ ਦੇ ਮੂੰਹੋ ਕੁਰਾਨ ਦੀਆਂ ਅਇਤਾ ਤੇ ਵੀਹਵੀਂ ਸਦੀ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਸਿੱਖ ਕੌਮ ਦਾ ਨਿਸ਼ਾਨਾ ਦੱਸ ਗਏ ਹਨ ਕਿ ਸਿੱਖਾ ਗਲੋ ਗੁਲਾਮੀ ਲਹਾਉਣ ਤੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਹੈ ਸਾਨੂੰ ਉਸ ਵਿੱਚ ਆਪਣਾ ਬਣਦਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਇਸ ਦੇ ਨਾਲ ਭਾਰਤ ਦੀ ਹਿੰਦੂਤਵੀ ਹਕੂਮਤ ਦੀਆਂ ਏਜੰਸੀਆਂ ਵੱਲੋਂ ਸਿੱਖ ਕੌਮ ਵਿੱਚ ਬਹੁਤ ਤਰ੍ਹਾਂ ਦੇ ਬਿਖਰੇਵੇ ਖੜ੍ਹੇ ਕੀਤੇ ਜਾ ਰਹੇ ਹਨ । ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਹਾੜੀ ਹਿੰਦੂਤਵੀ ਰਾਜੇ , ਗੰਗੂ , ਚੰਦੂ, ਲੱਖ ਪਤ ਜਸਪਤ ਡੋਗਰੇ ਮੌਜੂਦ ਹਨ ਜੋ ਸਿੱਖਾਂ ਦੇ ਘਰ ਜਨਮ ਲੈ ਕੇ ਤਬਿਆਦਾਰੀ ਸਿੱਖ ਕੌਮ ਤੇ ਜਬਰ ਜ਼ੁਲਮ ਕਰਨ ਵਾਲੀ ਭਾਰਤੀ ਹਿੰਦੂਤਵੀ ਹਕੂਮਤ ਦੀ ਕਰਦੇ ਹਨ ਤੇ ਸਿੱਖ ਕੌਮ ਨੂੰ ਸ਼ਹੀਦਾਂ ਦੇ ਨਾਮ ਹੇਠ ਜਾਤਾ ਪਾਤਾ ਵਿੱਚ ਵੰਡ ਕੇ ਕੌਮ ਨੂੰ ਆਪਸ ਵਿੱਚ ਲੜਾਉਣ ਤੇ ਕੌਮ ਨੂੰ ਖੇਰੂ ਖੇਰੂ ਕਰਨ ਕਰਨ ਵਾਲਿਆਂ ਤੋ ਵੀ ਸਚੇਤ ਰਹਿਣ ਦੀ ਲੋੜ ਹੈ । ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾ ਤੇ ਹੋਂਦ ਵਿੱਚ ਆਈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪਿੱਛਲੇ ਸਾਲ ਦੀ ਤਰ੍ਹਾਂ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਵੇਂ ਵਰ੍ਹੇ ਸੰਮਤ 558 (2026-27 ) ਮੂਲ ਨਾਨਕਸ਼ਾਹੀ ਕੈਲਡਰ ਸੰਗਤਾਂ ਵਿੱਚ ਜਾਰੀ ਕੀਤਾ ਸਟੇਜ ਦੀ ਸੇਵਾ ਹੀਰਾ ਸਿੰਘ ਮੱਤੇਵਾਲ ਨੇ ਨਿਭਾਈ ਪ੍ਰਬੰਧਕ ਸੇਵਾਦਾਰ ਭਾਈ ਅਨੂਪ ਸਿੰਘ , ਭਾਈ ਗੁਰਦਿਆਲ ਸਿੰਘ ਲਾਲੀ ਦਲ ਖਾਲਸਾ ਦੇ ਭਾਈ ਅੰਗਰੇਜ ਸਿੰਘ , ਭਾਈ ਨਰਿੰਦਰ ਸਿੰਘ, ਬੱਬਾ ਸਿੰਘ , ਦਲੇਰ ਸਿੰਘ ਮੁਲਤਾਨੀ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਸੰਸਥਾ ਦੇ ਲਖਵਿੰਦਰ ਸਿੰਘ ਲੱਖਾ ਹਾਜ਼ਰ ਸਨ ।