ਸੈਰਗਾਹ ’ਚ ਅਚਾਨਕ ਜਹਾਜ਼ ਡਿੱਗਣ ਕਾਰਨ ਲੋਕਾਂ ਚ ਮੱਚਿਆ ਹੜਕੰਪ, ਮੌਕੇ ਤੇ ਪੁੱਜੀਆਂ ਬਚਾਅ ਕਾਰਜਾ ਦੀਆਂ ਟੀਮਾਂ

 ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਐਸੈਕਸ ਇਲਾਕੇ ਵਿੱਚ ਸਥਿਤ ਮਸ਼ਹੂਰ ਹੈਨਿੰਗਫੀਲਡ ਰਿਜ਼ਰਵਾਇਰ ਉਸ ਵੇਲੇ ਹੜਕੰਪ ਦਾ ਕੇਂਦਰ ਬਣ ਗਿਆ, ਜਦੋਂ ਇਕ ਛੋਟਾ ਜਹਾਜ਼ ਉੱਡਾਨ ਦੌਰਾਨ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਸਿੱਧਾ ਪਾਣੀ ਦੇ ਵੱਡੇ ਹੌਦ ਵਿੱਚ ਡਿੱਗ ਪਿਆ। ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਸੈਰ ਕਰਨ ਆਏ ਲੋਕਾਂ ਨੂੰ ਕੁਝ ਸਮਝਣ ਦਾ ਮੌਕਾ ਵੀ ਨਹੀਂ ਮਿਲਿਆ।
ਚਸ਼ਮਦੀਦ ਦੱਸਦੇ ਹਨ ਕਿ ਜਹਾਜ਼ ਕਾਫ਼ੀ ਨੀਵੀਂ ਉਚਾਈ &rsquoਤੇ ਉੱਡਦਾ ਨਜ਼ਰ ਆ ਰਿਹਾ ਸੀ। ਕੁਝ ਪਲਾਂ ਬਾਅਦ ਇਕ ਉੱਚੀ ਆਵਾਜ਼ ਆਈ ਅਤੇ ਜਹਾਜ਼ ਪਾਣੀ ਵਿੱਚ ਜਾ ਡਿੱਗਾ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਕਈ ਲੋਕ ਘਬਰਾਹਟ ਵਿੱਚ ਉਥੋਂ ਦੌੜ ਕੇ ਦੂਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮੌਕੇ &rsquoਤੇ ਪਹੁੰਚ ਗਈਆਂ। ਬਚਾਅ ਕਰਮਚਾਰੀਆਂ ਵੱਲੋਂ ਪਾਣੀ ਵਿੱਚ ਉਤਰ ਕੇ ਜਹਾਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਭਾਲ ਲਈ ਤੇਜ਼ੀ ਨਾਲ ਮੁਹਿੰਮ ਚਲਾਈ ਗਈ।
ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਹੈਨਿੰਗਫੀਲਡ ਰਿਜ਼ਰਵਾਇਰ ਨੂੰ ਆਮ ਲੋਕਾਂ ਲਈ ਅਸਥਾਈ ਤੌਰ &rsquoਤੇ ਬੰਦ ਕਰ ਦਿੱਤਾ ਗਿਆ। ਇਲਾਕੇ ਦੇ ਆਲੇ-ਦੁਆਲੇ ਪੁਲਿਸ ਨੇ ਘੇਰਾ ਪਾ ਕੇ ਕਿਸੇ ਨੂੰ ਵੀ ਨੇੜੇ ਜਾਣ ਦੀ ਆਗਿਆ ਨਹੀਂ ਦਿੱਤੀ। ਬਚਾਅ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ, ਇਸ ਲਈ ਪੂਰਾ ਇਲਾਕਾ ਖਾਲੀ ਕਰਵਾ ਲਿਆ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ, ਹਾਦਸੇ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਸੀ ਜਾਂ ਮੌਸਮੀ ਕਾਰਨ&mdashਇਸ ਦੀ ਜਾਂਚ ਹਵਾਈ ਮਾਹਿਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ। ਇਸ ਹਾਦਸੇ ਨੇ ਇਕ ਵਾਰ ਫਿਰ ਸੈਰਗਾਹਾਂ ਅਤੇ ਪਾਣੀ ਵਾਲੇ ਖੇਤਰਾਂ ਨੇੜੇ ਹਵਾਈ ਉੱਡਾਨਾਂ ਦੀ ਸੁਰੱਖਿਆ &rsquoਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਬਕ ਲੈ ਕੇ ਭਵਿੱਖ ਵਿੱਚ ਹੋਰ ਸਖ਼ਤ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ