ਲੰਡਨ ਫਿਲਮ ਮੇਲੇ ‘ਚ ਸ਼ਿਆਮ ਬੇਨੇਗਲ ਨੂੰ ਸ਼ਰਧਾਂਜਲੀ ਅਤੇ ਦਿੱਤਾ ਜਾਵੇਗਾ ਸਨਮਾਨ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਭਾਰਤੀ ਸਿਨੇਮਾ ਦੇ ਪ੍ਰਸਿੱਧ ਅਤੇ ਮਰਹੂਮ ਨਿਰਮਾਤਾ-ਨਿਰਦੇਸ਼ਕ ਸ਼ਿਆਮ ਬੇਨੇਗਲ ਨੂੰ ਲੰਡਨ ਇੰਡੀਅਨ ਫਿਲਮ ਫੈਸਟੀਵਲ ਵੱਲੋਂ ਵਿਸ਼ੇਸ਼ ਤੌਰ &lsquoਤੇ ਯਾਦ ਕੀਤਾ ਜਾਵੇਗਾ। ਯੂਕੇ ਵਿੱਚ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਾਲਾਨਾ ਸਮਾਰੋਹਾਂ ਵਿੱਚ ਸ਼ਾਮਲ ਇਸ ਫਿਲਮ ਮੇਲੇ ਦੇ ਆਉਣ ਵਾਲੇ ਐਡੀਸ਼ਨ ਦੌਰਾਨ ਬੇਨੇਗਲ ਦੀ ਸਿਨੇਮਾਈ ਵਿਰਾਸਤ ਨੂੰ ਸਨਮਾਨ ਦਿੱਤਾ ਜਾਵੇਗਾ। ਫੈਸਟੀਵਲ ਦੇ ਨਿਰਦੇਸ਼ਕ ਕੈਰੀ ਸਾਹਨੀ ਨੇ ਦੱਸਿਆ ਕਿ ਹਾਲ ਹੀ ਵਿੱਚ ਵਿਛੜ ਚੁੱਕੇ ਸ਼ਿਆਮ ਬੇਨੇਗਲ ਵਰਗੇ ਮਹਾਨ ਫਿਲਮ ਨਿਰਮਾਤਾਵਾਂ ਨੂੰ ਯਾਦ ਕਰਨਾ ਫੈਸਟੀਵਲ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਬੇਨੇਗਲ ਦੀਆਂ ਚੁਣਿੰਦੀਆਂ ਫਿਲਮਾਂ ਵਿੱਚੋਂ ਇੱਕ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ, ਤਾਂ ਜੋ ਦਰਸ਼ਕ ਉਨ੍ਹਾਂ ਦੇ ਕੰਮ ਨਾਲ ਮੁੜ ਰੁਬਰੂ ਹੋ ਸਕਣ ਅਤੇ ਉਸ &lsquoਤੇ ਗੰਭੀਰ ਚਰਚਾ ਕੀਤੀ ਜਾ ਸਕੇ।ਲੰਡਨ ਇੰਡੀਅਨ ਫਿਲਮ ਫੈਸਟੀਵਲ ਦੌਰਾਨ ਇਸ ਵਾਰ ਭਾਰਤੀ ਸਿਨੇਮਾ ਦੀ ਇਤਿਹਾਸਕ ਧਰੋਹਰ ਨੂੰ ਉਜਾਗਰ ਕਰਨ &lsquoਤੇ ਖਾਸ ਧਿਆਨ ਦਿੱਤਾ ਜਾਵੇਗਾ। ਇਸ ਤਹਿਤ ਪਿਛਲੇ ਦਹਾਕਿਆਂ ਦੀਆਂ ਕਈ ਕਲਾਸਿਕ ਫਿਲਮਾਂ ਵੀ ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਸ਼ਿਆਮ ਬੇਨੇਗਲ ਨੇ ਹਿੰਦੀ ਸਿਨੇਮਾ ਵਿੱਚ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਫਿਲਮਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ। &lsquoਅੰਕੁਰ&rsquo, &lsquoਮੰਥਨ&rsquo, &lsquoਮੰਡੀ&rsquo ਵਰਗੀਆਂ ਫਿਲਮਾਂ ਨੇ ਨਾ ਸਿਰਫ਼ ਆਲੋਚਕਾਂ ਦੀ ਪ੍ਰਸ਼ੰਸਾ ਹਾਸਲ ਕੀਤੀ, ਸਗੋਂ ਨਵੇਂ ਸਿਨੇਮਾਈ ਰੁਝਾਨਾਂ ਨੂੰ ਵੀ ਜਨਮ ਦਿੱਤਾ। ਉਨ੍ਹਾਂ ਦਾ ਸਿਨੇਮਾ ਅੱਜ ਵੀ ਨਵੇਂ ਨਿਰਦੇਸ਼ਕਾਂ ਲਈ ਪ੍ਰੇਰਣਾ ਦਾ ਸਰੋਤ ਮੰਨਿਆ ਜਾਂਦਾ ਹੈ।ਫੈਸਟੀਵਲ ਦੇ ਆਯੋਜਕਾਂ ਮੁਤਾਬਕ, ਇਸ ਮੇਲੇ ਦਾ ਮਕਸਦ ਸਿਰਫ਼ ਫਿਲਮਾਂ ਦੀ ਪ੍ਰਦਰਸ਼ਨੀ ਹੀ ਨਹੀਂ, ਸਗੋਂ ਭਾਰਤੀ ਸਿਨੇਮਾ ਦੀ ਵਿਭਿੰਨਤਾ ਨੂੰ ਦੁਨੀਆ ਸਾਹਮਣੇ ਲਿਆਉਣਾ ਹੈ। ਇਸ ਲਈ ਹਿੰਦੀ ਦੇ ਨਾਲ-ਨਾਲ ਪੰਜਾਬੀ, ਗੁਜਰਾਤੀ, ਆਸਾਮੀ ਅਤੇ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਵੀ ਖਾਸ ਤੌਰ &lsquoਤੇ ਸ਼ਾਮਲ ਕੀਤਾ ਜਾਵੇਗਾ।