ਵਾਈਟ ਹਾਊਸ ਪ੍ਰੈਸ ਸਕੱਤਰ ਲੀਵਿਟ ਧੀ ਨੂੰ ਦੇਵੇਗੀ ਜਨਮ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਰੋਲਿਨ ਲੀਵਿਟ ਗਰਭਵਤੀ ਹੈ ਤੇ ਉਹ ਇੱਕ ਧੀ ਨੂੰ ਜਨਮ ਦੇਵੇਗੀ। ਇਹ ਖਬਰ ਖੁਦ ਲੀਵਿਟ ਨੇ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਲਈ ਅਣਮੁੱਲਾ ਮਹਾਨ ਕ੍ਰਿਸਮਿਸ ਤੋਹਫ਼ਾ ਹੈ। ਲੀਵਿਟ ਨੇ ਲਿਖਿਆ ਹੈ ਕਿ  ਮੇਰਾ ਪਤੀ ਤੇ ਮੈ ਸਾਡੇ ਪਰਿਵਾਰ ਦੇ ਵੱਡਾ ਹੋਣ ਪ੍ਰਤੀ ਉਤਸ਼ਾਹਤ ਹਾਂ ਤੇ ਸਾਡੇ ਪੁੱਤਰ ਦੇ ਵੱਡਾ ਭਰਾ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਲੀਵਿਟ ਨੇ ਲਿਖਿਆ ਹੈ ਕਿ ਧੀ ਦੇ ਅਗਲੇ ਸਾਲ ਮਈ ਵਿੱਚ ਪੈਦਾ ਹੋੋਣ ਦੀ ਆਸ ਹੈ। ਇਥੇ ਜਿਕਰਯੋਗ ਹੈ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਜੋੜੇ ਨੂੰ ਪੈਦਾ ਹੋਣ ਵਾਲੇ ਲਿੰਗ ਬਾਰੇ ਪਹਿਲਾਂ ਹੀ ਦਸ ਦਿੱਤਾ ਜਾਂਦਾ ਹੈ। 28 ਸਾਲਾ ਲੀਵਿਟ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਛੋਟੀ ਉਮਰ ਦੀ ਸਲਾਹਕਾਰ ਹੈ।