ਅਪ੍ਰੀਲੀਆ (ਲਾਤੀਨਾ) ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਭਾਰਤੀ ਵਿਅਕਤੀ ਕੋਲੋ 54 ਕਿਲੋ ਡੋਡਿਆਂ ਦੀ ਭਾਰੀ ਖੇਪ ਸਮੇਤ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ

ਰੋਮ (ਗੁਰਸ਼ਰਨ ਸਿੰਘ ਸੋਨੀ) ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਅਧੀਨ ਪੈਂਦੇ ਸ਼ਹਿਰ ਅਪ੍ਰੀਲੀਆ ਅੰਦਰ ਜਦੋ ਤੋ ਪੁਲਸ਼ੀਆ ਦੀ ਸਤਾਤੋ ਦੀ ਨਵੀਂ ਬ੍ਰਾਂਚ ਭਾਵ ਨਵਾਂ ਪੁਲਿਸ ਸਟੇਸ਼ਨ ਸਥਾਪਤ ਹੋਇਆ ਹੈ ਉਸ ਦਿਨ ਤੋ ਹੀ ਸ਼ਹਿਰ ਅੰਦਰ ਤੇ ਇਲਾਕੇ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਗਸ਼ਤ ਕੀਤੀ ਜਾ ਰਹੀ ਹੈ। ਲੋਕ ਮੀਡੀਆ ਅਨੁਸਾਰ ਬੀਤੇ 20 ਦਸੰਬਰ ਨੂੰ ਸਵੇਰੇ ਤੜਕਸਾਰ (ਸਵੇਰੇ 4 ਵਜੇ) ਪੁਲਿਸ ਪਾਰਟੀ ਵਲੋਂ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ ਜੋ ਕਿ ਇੱਕ ਵੈਨ (ਫਰਗੋਨਾਂ) ਤੇ ਸਵਾਰ ਹੋ ਕੇ ਨੌਰਥ ਇਟਲੀ ਤੋ ਲਾਤੀਨਾ ਆ ਰਿਹਾ ਸੀ ਉਸ ਨੂੰ ਅਪ੍ਰੀਲੀਆ ਵਿਖੇ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਦੀ ਗੱਡੀ ਵਿੱਚੋਂ ਨੀਲੇ ਰੰਗ ਦੇ ਵੱਡੇ ਵੱਖ-ਵੱਖ ਲਿਫ਼ਾਫ਼ਿਆਂ ਵਿੱਚ ਡੋਡੇ ਜਿਨ੍ਹਾਂ ਦਾ ਭਾਰ ਲਗਭਗ 54 ਕਿੱਲੋ ਦੱਸਿਆ ਜਾ ਰਿਹਾ ਹੈ ਬਰਾਮਦ ਕੀਤੇ ਗਏ ਹਨ। ਤੇ ਨਗਦ ਯੂਰੋ ਵੀ ਕੀਤੇ ਗਏ ਹਨ। ਅਪ੍ਰੀਲੀਆ ਸ਼ਹਿਰ ਦੇ ਥਾਣਾ ਮੁਖੀ ਤੇ ਜਿਲ੍ਹਾ ਪੁਲਿਸ ਮੁਖੀ ਵੱਲੋਂ ਸਾਝੇ ਤੌਰ ਤੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਭਾਰਤੀ ਮੂਲ ਦੇ 32 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਚਾਲਕ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ ਤੇ ਜਦੋਂ ਗੱਡੀ ਦੀ ਤਲਾਸ਼ੀ ਲੈਣ ਲਈ ਉਸ ਨੂੰ ਕਿਹਾ ਤਾਂ ਉਸ ਨੇ ਕਿਹਾ ਕਿ ਭਾਰਤੀ ਖਾਣ ਪੀਣ ਵਾਲਾ ਘਰੇਲੂ ਸਾਮਾਨ ਹੈ ਪਰ ਜਦੋਂ ਪੁਲਿਸ ਵੱਲੋਂ ਤਲਾਸ਼ੀ ਲਈ ਤਾਂ ਨਸ਼ੀਲਾ ਪਦਾਰਥ ਤੇ 11.500 ਯੂਰੋ ਦੀ ਨਕਦੀ ਬਰਾਮਦ ਕੀਤੀ ਤਾਂ ਪੁੱਛਗਿੱਛ ਦੌਰਾਨ ਉਸ ਨੂੰ ਪੁੱਛਿਆ ਕਿ ਇੰਨੀ ਨਗਦੀ ਕਿੱਥੋਂ ਤੇ ਕਿਵੇਂ ਆਈ ਤਾਂ ਉਸ ਵਲੋ ਕੋਈ ਠੋਸ ਜਾਣਕਾਰੀ ਨਾ ਦਿੱਤੀ। ਜਿਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਲੋ ਪੁਲਿਸ ਦੀ ਕਾਰਵਾਈ ਦੇ ਆਧਾਰ ਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜਿਕਰਯੋਗ ਹੈ ਕਿ ਪਿਛਲੇ ਛੇਂ ਮਹੀਨੇ ਪਹਿਲਾਂ ਅਪ੍ਰੀਲੀਆ ਸ਼ਹਿਰ ਵਿੱਚ ਨਵਾਂ ਪੁਲਿਸ ਸਟੇਸ਼ਨ ਸਥਾਪਤ ਕੀਤਾ ਗਿਆ ਉਸ ਦਿਨ ਤੋ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਛਾਪੇਮਾਰੀ, ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਜਿਲ੍ਹਾ ਪੁਲਿਸ ਮੁਖੀ ਵਲੋ ਵੀ ਅਪ੍ਰੀਲੀਆ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਦੀ ਇਸ ਵੱਡੀ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਹੈ।