ਫਿਲਮ ‘ਬੈਟਲ ਆਫ ਗਲਵਾਨ’ ਦੇ ਟੀਜ਼ਰ ਤੋਂ ਚੀਨੀ ਮੀਡੀਆ ਖ਼ਫ਼ਾ

ਸਲਮਾਨ ਖਾਨ ਦੀ ਅਦਾਕਾਰੀ ਵਾਲੀ ਫਿਲਮ &lsquoਬੈਟਲ ਆਫ ਗਲਵਾਨ&rsquo ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ &rsquoਤੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਦਾ ਟੀਜ਼ਰ 27 ਦਸੰਬਰ ਨੂੰ ਸਲਮਾਨ ਦੇ ਜਨਮ ਦਿਨ ਵਾਲੇ ਦਿਨ ਰਿਲੀਜ਼ ਹੋਇਆ ਸੀ। ਹੁਣ ਇੱਕ ਪ੍ਰਮੁੱਖ ਸਰਕਾਰੀ ਚੀਨੀ ਮੀਡੀਆ &lsquoਗਲੋਬਲ ਟਾਈਮਜ਼&rsquo ਨੇ ਫਿਲਮ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਫਿਲਮ ਤੱਥਾਂ ਨੂੰ ਤੋੜ-ਮਰੋੜ ਕੇ ਬਣਾਈ ਗਈ ਹੈ। ਅਖਬਾਰ ਅਨੁਸਾਰ ਚੀਨੀ ਮਾਹਿਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਫਿਲਮ ਇੱਕ ਦੇਸ਼ ਦਾ ਖੇਤਰ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕਦੀ।

ਇਹ ਫਿਲਮ 2020 ਵਿੱਚ ਭਾਰਤ-ਚੀਨ ਸਰਹੱਦ &rsquoਤੇ ਗਲਵਾਨ ਘਾਟੀ ਵਿੱਚ ਹੋਈ ਜੰਗ &rsquoਤੇ ਆਧਾਰਿਤ ਹੈ, ਜਿਸ ਵਿੱਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ। 17 ਅਪਰੈਲ 2026 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸਲਮਾਨ ਭਾਰਤੀ ਫ਼ੌਜੀ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਇਹ ਫਿਲਮ ਅਪੂਰਵ ਲੱਖੀਆ ਦੇ ਨਿਰਦੇਸ਼ਨ ਵਿੱਚ ਤਿਆਰ ਹੋਈ ਹੈ। ਗਲਵਾਨ ਵਿਚ ਝੜਪਾਂ ਤੋਂ ਬਾਅਦ ਭਾਰਤ ਅਤੇ ਚੀਨ ਵਿਚਕਾਰ ਤਣਾਅ ਵਧ ਗਿਆ ਸੀ। ਫੌਜ ਨੇ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਨਾਲ ਗਲਵਾਨ ਘਾਟੀ ਦੇ ਨੇੜੇ ਫਾਰਮੇਸ਼ਨ ਤਾਇਨਾਤ ਕੀਤੇ ਅਤੇ ਸੰਭਾਵੀ ਚੀਨੀ ਹਮਲੇ ਨੂੰ ਰੋਕਣ ਲਈ ਸਰਹੱਦੀ ਖੇਤਰਾਂ ਦਾ ਸਰਵੇਖਣ ਕਰਨ ਵਰਗੀਆਂ ਕਈ ਗਤੀਵਿਧੀਆਂ ਕੀਤੀਆਂ।