ਹੈਰੀ ਨੇ ਦਾਦੇ ਲਈ ਰਾਹ ਖੌਲਿਆ, ਹੈਰੀ ਦੀ ਇੱਛਾ, ਦਾਦਾ ਚਾਰਲਸ ਪੌਤਿਆਂ ਨੂੰ ਆ ਕੇ ਮਿਲੇ

 ਲੈਸਟਰ (ਇੰਗਲੈਂਡ), 5 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਦਰਮਿਆਨ ਹੁਣ ਰਿਸ਼ਤਿਆਂ ਨੂੰ ਸੁਧਾਰਨ ਸਬੰਧੀ ਚਰਚਾ ਮੁੜ ਤੇਜ਼ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਿੰਸ ਹੈਰੀ ਦੀ ਇਹ ਖ਼ਾਹਿਸ਼ ਹੈ ਕਿ ਉਨ੍ਹਾਂ ਦੇ ਪਿਤਾ ਕਿੰਗ ਚਾਰਲਜ਼ ਆਪਣੇ ਅਮਰੀਕਾ ਦੌਰੇ ਦੌਰਾਨ ਆਪਣੇ ਪੌਤਿਆਂ ਆਰਚੀ ਅਤੇ ਲਿਲੀਬੈਟ ਨਾਲ ਮੁਲਾਕਾਤ ਕਰਨ। ਇਸ ਸੰਭਾਵਨਾ ਨੂੰ ਸ਼ਾਹੀ ਪਰਿਵਾਰ ਦੇ ਰਿਸ਼ਤਿਆਂ ਲਈ ਇਕ ਮਹੱਤਵਪੂਰਨ ਮੋੜ ਵਜੋਂ ਵੇਖਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਕਿੰਗ ਚਾਰਲਜ਼ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰੇ ਨੂੰ ਲੈ ਕੇ ਇਹ ਅਟਕਲਾਂ ਵੀ ਲੱਗ ਰਹੀਆਂ ਹਨ ਕਿ ਕੀ ਇਹ ਮੌਕਾ ਪਿਤਾ&ndashਪੁੱਤਰ ਦਰਮਿਆਨ ਦੂਰੀਆਂ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕੇਗਾ। ਕਿਹਾ ਜਾ ਰਿਹਾ ਹੈ ਕਿ ਹੈਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਆਪਣੇ ਦਾਦਾ ਨਾਲ ਰਿਸ਼ਤਾ ਬਣਿਆ ਰਹੇ ਅਤੇ ਪਰਿਵਾਰਕ ਤਣਾਅ ਨੂੰ ਹੌਲੀ&ndashਹੌਲੀ ਘਟਾਇਆ ਜਾਵੇ।
ਸ਼ਾਹੀ ਮਾਮਲਿਆਂ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਬਿਆਨਾਂ, ਇੰਟਰਵਿਊਆਂ ਅਤੇ ਵਪਾਰਕ ਸਮਝੌਤਿਆਂ ਕਾਰਨ ਸ਼ਾਹੀ ਪਰਿਵਾਰ ਅਤੇ ਹੈਰੀ&ndashਮੇਘਨ ਦਰਮਿਆਨ ਖਟਾਸ ਵਧੀ ਸੀ। ਇਸ ਕਾਰਨ ਦੋਹਾਂ ਧਿਰਾਂ ਦੇ ਰਿਸ਼ਤਿਆਂ &lsquoਤੇ ਗਹਿਰਾ ਅਸਰ ਪਿਆ। ਹਾਲਾਂਕਿ ਹੁਣ ਪਰਿਵਾਰਕ ਪੱਧਰ &lsquoਤੇ ਸਲਾਹ&ndashਮਸ਼ਵਰੇ ਅਤੇ ਮਿਲਾਪ ਦੀਆਂ ਸੰਭਾਵਨਾਵਾਂ ਸਾਹਮਣੇ ਆਉਣ ਨਾਲ ਆਸ ਜਤਾਈ ਜਾ ਰਹੀ ਹੈ ਕਿ ਹਾਲਾਤ ਬਿਹਤਰ ਹੋ ਸਕਦੇ ਹਨ।
ਰਾਜਨੀਤਕ ਅਤੇ ਸ਼ਾਹੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕਿੰਗ ਚਾਰਲਜ਼ ਆਪਣੇ ਪੌਤਿਆਂ ਨਾਲ ਮੁਲਾਕਾਤ ਕਰਦੇ ਹਨ ਤਾਂ ਇਹ ਸਿਰਫ਼ ਨਿੱਜੀ ਪੱਧਰ &lsquoਤੇ ਹੀ ਨਹੀਂ, ਸਗੋਂ ਜਨਤਕ ਤੌਰ &lsquoਤੇ ਵੀ ਇਕ ਸਕਾਰਾਤਮਕ ਸੰਦੇਸ਼ ਦੇਵੇਗਾ। ਇਸ ਨਾਲ ਇਹ ਦਰਸਾਇਆ ਜਾ ਸਕੇਗਾ ਕਿ ਸ਼ਾਹੀ ਪਰਿਵਾਰ ਅੰਦਰ ਚੱਲ ਰਹੇ ਵਿਵਾਦਾਂ ਦੇ ਬਾਵਜੂਦ ਰਿਸ਼ਤਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਜਾਰੀ ਹੈ।
ਫ਼ਿਲਹਾਲ ਬਕਿੰਗਹਮ ਪੈਲੇਸ ਵੱਲੋਂ ਇਸ ਮਾਮਲੇ &lsquoਤੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਬ੍ਰਿਟੇਨ ਅਤੇ ਅਮਰੀਕਾ ਦੋਵਾਂ ਵਿੱਚ ਇਹ ਮਸਲਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਕੀ ਇਹ ਦੌਰਾ ਸ਼ਾਹੀ ਪਰਿਵਾਰ ਲਈ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਸਾਬਤ ਹੁੰਦਾ ਹੈ ਜਾਂ ਨਹੀਂ।