ਮੋਦੀ ਜਾਣਦੇ ਸਨ ਕਿ ਰੂਸ ਤੋਂ ਤੇਲ ਖਰੀਦਣ ’ਤੇ ਮੈਂ ਖੁਸ਼ ਨਹੀਂ ਹਾਂ: ਟਰੰਪ
_05Jan26054849AM.jfif)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ &rsquoਤੇ ਟੈਕਸ ਵਧਾਉਣ ਬਾਰੇ ਭਾਰਤ ਨੂੰ ਇੱਕ ਹੋਰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਸਨ ਕਿ ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣ &rsquoਤੇ ਉਹ (ਟਰੰਪ) ਖੁਸ਼ ਨਹੀਂ ਹਨ।
ਉਨ੍ਹਾਂ ਏਅਰ ਫੋਰਸ ਵਨ &rsquoਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਲਈ ਰੂਸੀ ਤੇਲ ਦੀ ਦਰਾਮਦ ਦੇ ਮੁੱਦੇ &rsquoਤੇ ਅਮਰੀਕਾ ਨੂੰ ਖੁਸ਼ ਰੱਖਣਾ ਅਹਿਮ ਹੈ। ਨਰਿੰਦਰ ਮੋਦੀ ਬਹੁਤ ਚੰਗੇ ਹਨ।
ਟਰੰਪ ਨੇ ਕਿਹਾ, &lsquoਉਹ ਜਾਣਦਾ ਸੀ ਕਿ ਮੈਂ ਖੁਸ਼ ਨਹੀਂ ਸੀ। ਮੈਨੂੰ ਖੁਸ਼ ਕਰਨਾ ਮਹੱਤਵਪੂਰਨ ਸੀ। ਉਹ ਵਪਾਰ ਕਰਦੇ ਹਨ ਅਤੇ ਅਸੀਂ ਉਨ੍ਹਾਂ &rsquoਤੇ ਬਹੁਤ ਜਲਦੀ ਟੈਰਿਫ ਵਧਾ ਸਕਦੇ ਹਾਂ।&rsquo ਵੈਨੇਜ਼ੁਏਲਾ &rsquoਤੇ ਅਮਰੀਕੀ ਹਮਲੇ ਨੇ ਤੇਲ ਦੇ ਮੁੱਦੇ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ। ਵੈਨੇਜ਼ੁਏਲਾ ਕੋਲ ਵੱਡੇ ਪੱਧਰ &rsquoਤੇ ਤੇਲ ਦੇ ਭੰਡਾਰ ਹਨ, ਜੋ 303 ਬਿਲੀਅਨ ਬੈਰਲ ਤੋਂ ਵੱਧ ਹੈ ਜੋ ਉਨ੍ਹਾਂ ਨੂੰ ਦੁਨੀਆ ਦੀ ਵੱਡੀ ਤੇਲ ਸ਼ਕਤੀ ਬਣਾਉਂਦੇ ਹਨ। ਹਾਲਾਂਕਿ, ਉਨ੍ਹਾਂ ਦਾ ਤੇਲ ਉਤਪਾਦਨ ਘੱਟ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ ਨੂੰ ਕਈ ਵਾਰ ਟੈਕਸ ਵਧਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਏਐੱਨਆਈ