ਕਿੰਗ ਚਾਰਲਸ ਦੇ ਨਵੇਂ ਸਾਲ ਦੇ ਸਨਮਾਨਾਂ ’ਚ ਪੰਜਾਬੀਆਂ ਦੀ ਝੰਡੀ

ਕਿੰਗ ਚਾਰਲਸ ਤੀਜੇ ਵੱਲੋਂ ਇਸ ਹਫ਼ਤੇ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਦਿੱਤੇ &lsquoਨਿਊ ਈਅਰ ਆਨਰਜ਼&rsquo (ਨਵੇਂ ਸਾਲ ਦੇ ਸਨਮਾਨਾਂ) ਵਿੱਚ ਕਈ ਪੰਜਾਬੀ ਸ਼ਾਮਲ ਹਨ। 2025 ਦੀ ਇਸ ਸੂਚੀ ਵਿੱਚ ਭਾਰਤੀ ਵਿਰਾਸਤ ਨਾਲ ਸਬੰਧਤ ਲਗਪਗ 30 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉੱਦਮਤਾ ਅਤੇ ਸਿੱਖਿਆ ਦੇ ਖੇਤਰ &rsquoਚ ਸੇਵਾਵਾਂ ਲਈ ਪ੍ਰੋਫੈਸਰ ਗੁਰਪ੍ਰੀਤ ਸਿੰਘ ਜਗਪਾਲ &lsquoਆਫਿਸਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ&rsquo (ਓ ਬੀ ਈ) ਬਣੇ। ਨਰਿੰਦਰ ਕੌਰ ਸ਼ੇਰਗਿੱਲ ਨੂੰ ਬਰਤਾਨੀਆ ਦੇ ਸੀਰੀਅਸ ਫਰਾਡ ਆਫਿਸ &rsquoਚ ਸੁਰੱਖਿਆ ਸਲਾਹਕਾਰ ਵਜੋਂ ਨਿਆਂ ਪ੍ਰਸ਼ਾਸਨ ਵਿੱਚ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਗੁਰਮਤਿ ਸੰਗੀਤ ਅਕੈਡਮੀ ਦੇ ਡਾ. ਹਰਜਿੰਦਰ ਸਿੰਘ ਲਾਲੀ ਨੂੰ ਸੰਗੀਤਕ ਵਿਰਾਸਤ ਤੇ ਧਾਰਮਿਕ ਭਾਈਚਾਰਿਆਂ ਦੀ ਸਾਂਝ ਲਈ ਓ ਬੀ ਈ ਮਿਲਿਆ। ਫੈਸ਼ਨ ਡਿਜ਼ਾਈਨਰ ਮਨੀ ਕੋਹਲੀ ਨੂੰ ਫੈਸ਼ਨ ਵਿੱਚ ਸੇਵਾਵਾਂ ਲਈ ਐੱਮ ਬੀ ਈ ਮਿਲਿਆ ਹੈ। ਐੱਮ ਬੀ ਈ ਹਾਸਲ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਮਠਾੜੂ (ਯੌਰਕ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ), ਲੰਡਨ ਦੇ ਸਾਈਂ ਸਕੂਲ ਆਫ ਹੈਰੋ ਦੇ ਸੰਸਥਾਪਕ ਰਾਣੂ ਮਹਿਤਾ-ਰਾਡੀਆ ਅਤੇ ਬਲਬੀਰ ਸਿੰਘ (ਬਲਬੀਰ ਸਿੰਘ ਡਾਂਸ ਕੰਪਨੀ) ਸ਼ਾਮਲ ਹਨ। ਨੈੱਟਵਰਕ ਰੇਲ ਦੇ ਕਮਿਊਨਿਟੀ ਸੇਫਟੀ ਮੈਨੇਜਰ ਮਨਜਿੰਦਰ ਸਿੰਘ ਕੰਗ ਅਤੇ ਲੰਡਨ ਦੇ ਡੀਨਸਫੀਲਡ ਪ੍ਰਾਇਮਰੀ ਸਕੂਲ ਦੇ ਸਹਾਇਕ ਮੁੱਖ ਅਧਿਆਪਕ ਭਜਨ ਮਠਾੜੂ ਨੂੰ &lsquoਮੈਡਲਿਸਟ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ&rsquo (ਬੀ ਈ ਐੱਮ) ਮਿਲਿਆ।