ਪ੍ਰਚਾਰ ਫੇਰੀ ਲਈ ਇੰਗਲੈਂਡ ਆਏ ਕਵੀਸ਼ਰੀ ਜਥੇ ਦਾ ਗੋਡਲ ਮੈਡਲਾ ਨਾਲ ਵਿਸ਼ੇਸ਼ ਸਨਮਾਨ

 ਲੈਸਟਰ(ਇੰਗਲੈਂਡ), 6 ਜਨਵਰੀ (ਸੁਖਜਿੰਦਰ ਸਿੰਘ ਢੱਡੇ)- ਬੀਤੇ ਕੁਝ ਮਹੀਨਿਆਂ ਤੋਂ ਸਿੱਖੀ ਦੇ ਪ੍ਰਚਾਰ ਪਸਾਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ,, ਸ਼ਹੀਦੀ ਦਿਹਾੜਿਆਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਚ ਕਵੀਸਰੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਰਹੇ ਅੰਮ੍ਰਿਤਸਰ ਦੇ ਪ੍ਰਸਿੱਧ ਕਵੀਸ਼ਰ ਭਾਈ ਮਲਕੀਤ ਸਿੰਘ ਜੀ ਬੱਗਾ, ਭਾਈ ਬਲਜਿੰਦਰਜੀਤ ਸਿੰਘ  ਪੰਛੀ ਢੱਡੇ ਅਤੇ ਜਤਿੰਦਰਜੀਤ ਸਿੰਘ ਪੰਛੀ ਢੱਡੇ ਦੇ ਜਥੇ ਦਾ ਇੰਗਲੈਂਡ ਰਹਿੰਦੇ ਪਿੰਡ ਢੱਡੇ ਦੇ ਵਸਨੀਕਾ ਸੁਖਜਿੰਦਰ ਸਿੰਘ, ਰਣਜੀਤ ਸਿੰਘ ਰਾਣੂ ਅਤੇ ਪਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਗੋਲਡ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇੰਗਲੈਂਡ ਫੇਰੀ ਤੇ ਆਏ ਭਾਈ ਮਲਕੀਤ ਸਿੰਘ ਬੱਗਾ, ਭਾਈ ਬਲਜਿੰਦਰਜੀਤ ਸਿੰਘ ਪੰਛੀ ਢੱਡੇ ਅਤੇ ਭਾਈ ਜਤਿੰਦਰਜੀਤ ਸਿੰਘ ਪੰਛੀ ਢੱਡੇ ਦੇ ਕਵੀਸ਼ਰੀ ਜਥੇ ਵੱਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਚ ਹਫਤਾਵਾਰੀ ਦੀਵਾਨਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਂਦਾ ਰਿਹਾ। ਉਹਨਾਂ ਦੀ ਇਸ ਇੰਗਲੈਂਡ ਫੇਰੀ ਮੌਕੇ ਉਹਨਾਂ ਨੂੰ ਸਮੈਦਿਕ ਵਿਖੇ ਵੀ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸਾਂਝੇ ਤੌਰ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਭਾਈ ਮਲਕੀਤ ਸਿੰਘ ਬੱਗਾ, ਭਾਈ ਬਲਜਿੰਦਰਜੀਤ ਸਿੰਘ ਪੰਛੀ ਢੱਡੇ ਅਤੇ ਭਾਈ ਜਤਿੰਦਰਜੀਤ ਸਿੰਘ ਪੰਛੀ ਢੱਡੇ ਵੱਲੋਂ 11 ਜਨਵਰੀ ਨੂੰ ਵਾਪਸ ਪੰਜਾਬ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਪਾਸਾਰ ਨਿਰੰਤਰ ਜਾਰੀ ਰੱਖਿਆ ਜਾਵੇਗਾ।