ਯੂ ਕੇ ਨੇ ਫਰਾਂਸ ਦੇ ਨਾਲ ਮਿਲਕੇ ਸਾਂਝੇ ਹਮਲੇ ਵਿੱਚ ਸੀਰੀਆ ਵਿੱਚ ਆਈ ਐਸ ਆਈ ਐਸ ਦੇ ਦੇ ਬੰਕਰਾਂ ਤੇ ਬੰਬਾਰੀ
_06Jan26072628AM.jfif)
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਤੇ ਫਰਾਂਸੀਸੀ ਜੰਗੀ ਜਹਾਜ਼ਾਂ ਨੇ ਮੱਧ ਸੀਰੀਆ 'ਚ ਇਕ ਭੂਮੀਗਤ ਟਿਕਾਣੇ 'ਤੇ ਹਵਾਈ ਹਮਲਾ ਕੀਤਾ ਜਿਸ 'ਤੇ ਇਸਲਾਮਿਕ ਸਟੇਟ ਸਮੂਹ ਦੇ ਮੈਂਬਰਾਂ ਵਲੋਂ ਹਥਿਆਰ ਤੇ ਵਿਸਫੋਟਕ ਸਟੋਰ ਕਰਨ ਦਾ ਸ਼ੱਕ ਹੈ | ਬਰਤਾਨਵੀ ਰੱਖਿਆ ਮੰਤਰਾਲੇ ਨੇ ਇਸ ਸੰਬੰਧੀ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਹਮਲੇ ਸ਼ਨੀਵਾਰ ਸ਼ਾਮ ਨੂੰ ਸੀਰੀਆ ਦੇ ਹੋਮਸ ਸੂਬੇ ਦੇ ਇਤਿਹਾਸਕ ਸ਼ਹਿਰ ਪਾਲਮੀਰਾ ਦੇ ਉੱਤਰ 'ਚ ਪਹਾੜਾਂ 'ਚ ਕੀਤੇ ਗਏ | ਬਰਤਾਨਵੀ ਤੇ ਫਰਾਂਸ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਦਾ ਹਿੱਸਾ ਹਨ ਜੋ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਆਈ.ਐਸ.ਆਈ.ਐਸ. ਅੱਤਵਾਦੀਆਂ ਨਾਲ ਲੜ ਰਿਹਾ ਹੈ | ਮੰਤਰਾਲੇ ਨੇ ਕਿਹਾ ਕਿ ਬਰਤਾਨਵੀ ਫÏਜਾਂ ਨੇ ਟਾਈਫੂਨ ਐਫ.ਜੀ.ਆਰ.4 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ | ਫਰਾਂਸੀਸੀ ਜਹਾਜ਼ ਵੀ ਸਾਂਝੇ ਹਮਲੇ 'ਚ ਸ਼ਾਮਲ ਸਨ | ਬਰਤਾਨਵੀ ਹਵਾਈ ਸੈਨਾ ਨੇ ਲੁਕਣ ਵਾਲੇ ਸਥਾਨ ਵੱਲ ਜਾਣ ਵਾਲੀਆਂ ਕਈ ਸੁਰੰਗਾਂ ਨੂੰ ਨਿਸ਼ਾਨਾ ਬਣਾਉਣ ਲਈ ਗਾਈਡਡ ਬੰਬਾਂ ਦੀ ਵਰਤੋਂ ਕੀਤੀ | ਬਰਤਾਨਵੀ ਰੱਖਿਆ ਸਕੱਤਰ ਜÏਨ ਹੀਲੀ ਨੇ ਕਿਹਾ ਕਿ ਇਹ ਕਾਰਵਾਈ ਬਿ੍ਟੇਨ ਦੀ ਲੀਡਰਸ਼ਿਪ ਤੇ ਮੱਧ ਪੂਰਬ 'ਚ ਆਈ.ਐਸ.ਆਈ.ਐਸ. ਤੇ ਇਸਦੀ ਹਿੰਸਕ ਵਿਚਾਰਧਾਰਾ ਦੇ ਕਿਸੇ ਵੀ ਪੁਨਰ-ਉਭਾਰ ਨੂੰ ਖਤਮ ਕਰਨ ਲਈ ਸਾਡੇ ਸਹਿਯੋਗੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਸਾਡੇ ਦਿ੍ੜ ਇਰਾਦੇ ਨੂੰ ਦਰਸਾਉਂਦੀ ਹੈ | ਜ਼ਿਕਰਯੋਗ ਹੈ ਕਿ ਸੀਰੀਆ ਸਰਕਾਰ ਵੱਲੋਂ ਹਮਲਿਆਂ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ | ਸੀਰੀਆ ਪਿਛਲੇ ਸਾਲ ਦੇ ਅਖੀਰ 'ਚ ਆਈ.ਐਸ.ਆਈ.ਐਸ. ਵਿਰੋਧੀ ਗੱਠਜੋੜ 'ਚ ਸ਼ਾਮਲ ਹੋਇਆ ਸੀ | ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਸੀਰੀਆ ਤੇ ਇਰਾਕ 'ਚ ਆਪਣੇ ਪੁਰਾਣੇ ਗੜ੍ਹਾਂ 'ਚ 5,000 ਤੋਂ 7,000 ਆਈ. ਐਸ. ਆਈ. ਐਸ. ਮੈਂਬਰ ਸਰਗਰਮ ਹਨ |