ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਜਨ-ਗਨ-ਮਨ ਦੀ ਥਾਂ ਪੂਰਨ ਤੌਰ ਤੇ “ਦੇਹ ਸਿਵਾ ਬਰੁ ਮੋਹਿ ਇਹੈ” ਸ਼ਬਦ ਲਾਗੂ ਕਰਵਾਉਣ ਲਈ ਕੈਨੇਡਾ ਦੀ ਧਰਤੀ ਤੋਂ ਸ਼ੁਰੂ ਹੋਈ ਮੁਹਿਮ
_06Jan26073426AM.jpeg)
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕੌਮੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗਾਨੀ ਕੌਮ-ਪੰਥ ਦੀ ਸੇਵਾ ਵਿੱਚ ਲਾਈ ਹੈ, ਉਹਨਾਂ ਦੇ ਸ਼ਹੀਦੀ ਅਸਥਾਨ ਤੋਂ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਪੰਜਾਬ ਦੇ ਸਾਰੇ ਵਿਧਿਅਕ ਅਦਾਰਿਆਂ ਵਿੱਚ ਜਨ-ਗਨ-ਮਨ ਦੀ ਥਾਂ &ldquoਦੇਹ ਸਿਵਾ ਬਰੁ ਮੋਹਿ ਇਹੈ&rdquo ਦਾ ਗਾਇਨ ਕਰਵਾਉਣ ਲਈ ਅਰਦਾਸ ਕਰਕੇ ਮੁਹਿਮ ਸ਼ੁਰੂ ਕੀਤੀ ਗਈ । ਕੈਨੇਡਾ ਦੀ ਧਰਤੀ ਤੇ ਸ਼ੁਰੂ ਹੋਈ ਇਸ ਮੁਹਿਮ ਨੂੰ ਸਭ ਸੰਗਤ ਨੇ ਭਰਵਾਂ ਸਹਿਯੋਗ ਦਿੱਤਾ ਅਤੇ ਪੰਜਾਬ ਵਿੱਚ ਵੀ ਜਥੇਬੰਦੀਆਂ ਨੇ ਇਸ ਨਾਲ ਹਾਮੀ ਭਰੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਹਵਾਲਾ ਦਿੱਤਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੁਰ ਨੇ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਜਦੋਂ ਬ੍ਰਾਹਮਣਵਾਦ ਰੂਪੀ ਅਜਗਰ ਅਤੇ ਜਾਲਮੀ ਹਕੂਮਤ ਸਾਨੂੰ ਮਾਨਸਿਕ ਪੱਧਰ ਤੇ ਗੁਲਾਮ ਬਣਾਉਣਾ ਚਾਉਂਦੀ ਹੈ ਅਤੇ ਧਰਮ ਨਾਲੋਂ ਤੋੜਨਾ ਚਾਉਂਦੀ ਹੈ ਅਜੋਕੇ ਸਮੇਂ ਵਿਚ ਲੋੜ ਹੈ ਕਿ ਕੌਮ ਦੁਸ਼ਮਣ ਦਾ ਗਾਨ ਪੜ੍ਹਨ ਦੀ ਥਾਂ ਆਪਣੀ ਗੁਰਬਾਣੀ ਦਾ ਗਾਇਨ ਕਰੇ ਅਤੇ ਗੁਰੂ ਪੰਥ ਨਾਲ ਜੁੜੇ ।
ਉਹਨਾਂ ਕਿਹਾ ਕਿ ਇਸ ਨਾਲ ਕੌਮ ਦੇ ਨਾਲ ਬੱਚਿਆਂ ਦਾ ਗੁਰਬਾਣੀ ਨਾਲ ਪ੍ਰੇਮ ਵਧੇਗਾ ਜੋ ਨਿੱਜੀ ਜੀਵਨ ਦੇ ਨਾਲ ਨਾਲ ਚੱਲ ਰਹੇ ਅਤੇ ਆਉਣ ਵਾਲੇ ਸੰਘਰਸ਼ ਵਿੱਚ ਵੀ ਲਾਭਦਾਇਕ ਹੋਵੇਗਾ । ਇਸ ਮੌਕੇ ਭਾਈ ਗੁਰਮੀਤ ਸਿੰਘ ਤੂਰ, ਗੁਰਮੀਤ ਸਿੰਘ ਗਿੱਲ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਜੈਗ ਸਿੱਧੂ, ਭਾਈ ਭਾਈ ਰਜਿੰਦਰ ਸਿੰਘ ਨੱਤ, ਭਾਈ ਦਲਜੀਤ ਸਿੰਘ, ਭਾਈ ਚਰਨਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।