ਇੰਡੋਨੇਸ਼ੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ ਕਈ ਲਾਪਤਾ

ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਕੌਮੀਂ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ, ਕਈ ਦਿਨਾਂ ਤੋਂ ਹੋ ਰਹੇ ਮਾਨਸੂਨੀ ਮੀਂਹ ਕਾਰਨ ਸੋਮਵਾਰ ਸਵੇਰੇ ਦਰਿਆਵਾਂ ਦੇ ਬੰਨ੍ਹ ਟੁੱਟ ਗਏ, ਜਿਸ ਨਾਲ ਚਿੱਕੜ, ਪੱਥਰਾਂ ਅਤੇ ਮਲਬੇ ਨਾਲ ਭਰਿਆ ਤੇਜ਼ ਪਾਣੀ ਦਾ ਵਹਾਅ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਗਿਆ। ਇਸ ਕੁਦਰਤੀ ਆਫ਼ਤ ਵਿੱਚ ਕਈ ਘਰ ਪੂਰੀ ਤਰ੍ਹਾਂ ਰੁੜ੍ਹ ਗਏ ਅਤੇ 140 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ 680 ਤੋਂ ਵੱਧ ਲੋਕਾਂ ਨੂੰ ਚਰਚਾਂ ਅਤੇ ਜਨਤਕ ਇਮਾਰਤਾਂ ਵਿੱਚ ਬਣਾਏ ਗਏ ਆਰਜ਼ੀ ਰੈਣ-ਬਸੇਰਿਆਂ ਵਿੱਚ ਸ਼ਰਨ ਲੈਣੀ ਪਈ ਹੈ।