ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਨਵਾਂ ਈ-ਬਿਜ਼ਨਸ ਵੀਜ਼ਾ ਸ਼ੁਰੂ

ਭਾਰਤ ਨੇ &lsquoਈ-ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ ਵੀਜ਼ਾ&rsquo (e-Production Investment Business Visa) ਜਿਸ ਨੂੰ e-B-4 ਵੀਜ਼ਾ ਕਿਹਾ ਜਾਂਦਾ ਹੈ,ਪੇਸ਼ ਕੀਤਾ ਹੈ ਤਾਂ ਜੋ ਚੀਨੀ ਕਾਰੋਬਾਰੀ ਸਾਜ਼ੋ-ਸਾਮਾਨ ਦੀ ਸਥਾਪਨਾ ਅਤੇ ਚਾਲੂ ਕਰਨ ਸਮੇਤ ਵਿਸ਼ੇਸ਼ ਵਪਾਰਕ ਗਤੀਵਿਧੀਆਂ ਲਈ ਭਾਰਤ ਦੀ ਯਾਤਰਾ ਕਰ ਸਕਣ।

ਭਾਰਤੀ ਦੂਤਾਵਾਸ ਦੀ ਵੈੱਬਸਾਈਟ 'ਤੇ ਜਾਰੀ ਤਾਜ਼ਾ ਸਲਾਹ ਅਨੁਸਾਰ ਇਹ ਵੀਜ਼ਾ 1 ਜਨਵਰੀ ਤੋਂ ਲਾਗੂ ਕੀਤਾ ਗਿਆ ਹੈ ਅਤੇ ਇਸ ਲਈ ਦੂਤਾਵਾਸ ਜਾਂ ਏਜੰਟਾਂ ਕੋਲ ਜਾਣ ਦੀ ਲੋੜ ਨਹੀਂ ਹੈ,ਸਗੋਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵਪਾਰਕ ਵੀਜ਼ਿਆਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਗਿਆ ਇਹ ਵੀਜ਼ਾ ਲਗਪਗ 45 ਤੋਂ 50 ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ,ਜਿਸ ਤਹਿਤ ਭਾਰਤ ਵਿੱਚ ਛੇ ਮਹੀਨਿਆਂ ਤੱਕ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਦੀ ਵਰਤੋਂ ਪਲਾਂਟ ਡਿਜ਼ਾਈਨ,ਸਿਖਲਾਈ,ਕੁਆਲਿਟੀ ਚੈੱਕ,ਆਈ.ਟੀ. ਰੈਂਪ-ਅੱਪ ਅਤੇ ਸੀਨੀਅਰ ਮੈਨੇਜਮੈਂਟ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ।