ਡੋਨਾਲਡ ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ! ਫਿਰ ਤੋਂ ਟੈਰਿਫ ਵਧਾਉਣ ਦੀ ਦਿੱਤੀ ਧਮਕੀ

ਡੋਨਾਲਡ ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ। ਟਰੰਪ ਵੱਲੋਂ ਭਾਰਤ ਨੂੰ ਫਿਰ ਤੋਂ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਰੂਸ ਤੋਂ ਤੇਲ ਆਯਾਤ ਘੱਟ ਕਰਨ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਭਾਰਤ ਨੇ ਇਹ ਫੈਸਲਾ ਉਨ੍ਹਾਂ ਨੂੰ ਖੁਸ਼ ਕਰਨ ਲਈ ਲਿਆ। ਟਰੰਪ ਨੇ ਕਿਹਾ ਕਿ ਉਹ ਮੈਨੂੰ ਖੁਸ਼ ਕਰਨਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਇਨਸਾਨ ਹਨ।ਉਹ ਜਾਣਦੇ ਸਨ ਕਿ ਮੈਂ ਖੁਸ਼ ਨਹੀਂ ਸੀ, ਇਸ ਲਈ ਮੈਨੂੰ ਖੁਸ਼ ਕਰਨਾ ਜ਼ਰੂਰੀ ਸੀ। ਅਸੀਂ ਵਪਾਰ ਕਰਦੇ ਹਾਂ ਤੇ ਉਨ੍ਹਾਂ &lsquoਤੇ ਟੈਰਿਫ ਵਧਾ ਸਕਦੇ ਹਾਂ।

ਯੂਕਰੇਨ ਜੰਗ ਦੇ ਬਾਅਦ ਭਾਰਤ ਰੂਸ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਬਣ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਭਾਰਤ ਰੂਸ ਤੋਂ ਖਰੀਦ ਕੇ ਯੂਕਰੇਨ &lsquoਤੇ ਹੋ ਰਹੇ ਹਮਲਿਆਂ ਨੂੰ ਫੰਡ ਕਰ ਰਿਹਾ ਹੈ। ਇਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਭਾਰਤ &lsquoਤੇ 25 ਫੀਸਦੀ ਟੈਰਿਫ ਵੀ ਲਗਾਇਆ ਸੀ।

ਭਾਰਤ ਨੇ 2021 ਦੇ ਬਾਅਦ ਪਹਿਲੀ ਵਾਰ ਰੂਸ ਤੋਂ ਕੱਚੇ ਤੇਲ ਦਾ ਆਯਾਤ ਘਟਾਇਆ ਹੈ। ਰਿਪੋਰਟ ਮੁਤਾਬਕ ਭਾਰਤ ਦਾ ਰੂਸੀ ਤੇਲ ਆਯਾਤ ਨਵੰਬਰ ਵਿਚ ਲਗਭਗ 17.7 ਲੱਖ ਬੈਰਲ ਪ੍ਰਤੀ ਦਿਨ ਸੀ ਜੋ ਦਸੰਬਰ ਵਿਚ ਘੱਟ ਕੇ 12 ਲੱਖ ਬੈਰਲ ਪ੍ਰਤੀ ਦਿਨ ਰਹਿ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਹ 10 ਲੱਖ ਬੈਰਲ ਪ੍ਰਤੀ ਦਿਨ ਤੋਂ ਵੀ ਹੇਠਾਂ ਜਾ ਸਕਦਾ ਹੈ।