ਅਦਾਲਤ ਵੱਲੋਂ ਮਨੁੱਖੀ ਤਸਕਰੀ ਗਿਰੋਹ ਨੂੰ ਵੱਡਾ ਝਟਕਾ, ਕਿਸ਼ਤੀਆਂ–ਇੰਜਣ ਸਪਲਾਈ ਕਰਨ ਵਾਲੇ ਨੂੰ 11 ਸਾਲ ਕੈਦ

ਲੈਸਟਰ-(ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਿਡਲੈਂਡਜ਼ ਖੇਤਰ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ ਦੀ ਕਰਾਊਨ ਕੋਰਟ ਨੇ ਚੈਨਲ ਰਾਹੀਂ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੂੰ ਕਿਸ਼ਤੀਆਂ ਅਤੇ ਇੰਜਣ ਸਪਲਾਈ ਕਰਨ ਦੇ ਦੋਸ਼ੀ ਇਕ ਤੁਰਕੀ ਨਾਗਰਿਕ ਨੂੰ 11 ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ।
ਅਦਾਲਤ ਨੇ ਦੱਸਿਆ ਕਿ ਦੋਸ਼ੀ ਆਦਮ ਸਾਵਾਸ ਤੁਰਕੀ ਤੋਂ ਛੋਟੀਆਂ ਕਿਸ਼ਤੀਆਂ ਅਤੇ ਆਉਟਬੋਰਡ ਇੰਜਣ ਭੇਜਦਾ ਸੀ, ਜਿਨ੍ਹਾਂ ਨੂੰ ਪਹਿਲਾਂ ਜਰਮਨੀ &rsquoਚ ਸਟੋਰ ਕੀਤਾ ਜਾਂਦਾ ਅਤੇ ਬਾਅਦ &rsquoਚ ਉੱਤਰੀ ਫਰਾਂਸ ਪਹੁੰਚਾ ਕੇ ਅੰਗਰੇਜ਼ੀ ਚੈਨਲ ਰਾਹੀਂ ਸ਼ਰਨਾਰਥੀਆਂ ਨੂੰ ਬ੍ਰਿਟੇਨ ਭੇਜਣ ਲਈ ਵਰਤਿਆ ਜਾਂਦਾ ਸੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਸਪਲਾਈ ਨੈੱਟਵਰਕ ਰਾਹੀਂ ਹਜ਼ਾਰਾਂ ਲੋਕਾਂ ਨੂੰ ਖ਼ਤਰਨਾਕ ਸਮੁੰਦਰੀ ਯਾਤਰਾ ਲਈ ਮਜਬੂਰ ਕੀਤਾ ਗਿਆ। ਨੈਸ਼ਨਲ ਕਰਾਈਮ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਮਨੁੱਖੀ ਤਸਕਰੀ ਦੇ ਪੂਰੇ ਗਿਰੋਹ ਦਾ ਅਹੰਕਾਰਪੂਰਕ ਹਿੱਸਾ ਸੀ ਅਤੇ ਉਸ ਦੀ ਸਪਲਾਈ ਬਿਨਾਂ ਇਹ ਗਿਰੋਹ ਸਰਗਰਮ ਨਹੀਂ ਰਹਿ ਸਕਦਾ ਸੀ। ਅਦਾਲਤ ਨੇ ਸਜ਼ਾ ਸੁਣਾਉਂਦੇ ਸਮੇਂ ਕਿਹਾ ਕਿ ਅਜਿਹੇ ਅਪਰਾਧ ਨਿਰਦੋਸ਼ ਲੋਕਾਂ ਦੀ ਜਾਨ ਨੂੰ ਸਿੱਧੇ ਤੌਰ &rsquoਤੇ ਖ਼ਤਰੇ &rsquoਚ ਪਾਂਦੇ ਹਨ ਅਤੇ ਮਾਲੀ ਲਾਭ ਲਈ ਮਨੁੱਖੀ ਜਾਨ ਨਾਲ ਖੇਡਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।ਇਸ ਫੈਸਲੇ ਨੂੰ ਬਰਤਾਨੀਆ &rsquoਚ ਚੈਨਲ ਰਾਹੀਂ ਹੋ ਰਹੀ ਮਨੁੱਖੀ ਤਸਕਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵੱਡੀ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਅਜਿਹੇ ਗਿਰੋਹਾਂ ਖ਼ਿਲਾਫ਼ ਕਾਰਵਾਈ ਅੱਗੇ ਵੀ ਜਾਰੀ ਰਹੇਗੀ।