ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਅਕਾਲ ਤਖ਼ਤ ‘ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ

ਗੁਰੂ ਗ੍ਰੰਥ, ਗੁਰੂ ਖ਼ਾਲਸਾ ਪੰਥ ਨੂੰ ਪਿੱਠ ਦੇ ਕੇ ਸਿੱਖੀ ਸਿਦਕ ਤੋਂ ਭਗੌੜੇ ਕੁਝ ਮੁੱਠੀ ਭਰ ਰਾਸ਼ਟਰਵਾਦੀ ਸਿੱਖਾਂ ਦੀ ਸਹਾਇਤਾ ਨਾਲ, ਭਾਜਪਾ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਵੀਰ ਬਾਲ ਦਿਵਸ ਵਜੋਂ 26 ਦਸੰਬਰ, 2022 ਤੋਂ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ । ਇਸ ਸਮਾਗਮ ਵਿੱਚ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ :
ਆਜ ਦੇਸ਼ ਵੀਰ ਸਾਹਿਬਜ਼ਾਦੋਂ ਕੇ ਅਮਰ ਬਲੀਦਾਨ ਕੋ ਯਾਦ ਕਰ ਰਿਹਾ ਹੈ ।
ਜਦੋਂ 26 ਦਸੰਬਰ 2022 ਨੂੰ ਭਾਜਪਾ ਸਰਕਾਰ ਨੇ ਵੀਰ ਬਾਲ ਦਿਵਸ ਮਨਾਇਆ ਸੀ ਤਾਂ ਸ਼੍ਰੀ ਨਰਿੰਦਰ ਮੋਦੀ ਨੇ ਉਦੋਂ ਵੀ ਕਿਹਾ ਸੀ ਕਿ : ਭਾਰਤ ਕੇ ਉਹ ਬੇਟੇ (ਸਾਹਿਬਜ਼ਾਦੇ) ਵੀਰ ਬਾਲਕ ਮੌਤ ਸੇ ਭੀ ਨਹੀਂ ਘਬਰਾਏ, ਉਹ ਦੀਵਾਰ ਮੇਂ ਜ਼ਿੰਦਾ ਚੁਨ ਦੀਏ ਗਏ ਲੇਕਿਨ ਉਨਹੋਂ ਨੇ ਔਰੰਗਜ਼ੇਬ ਕੇ ਮਨਸੂਬੋਂ ਕੋ ਹਮੇਸ਼ਾਂ ਕੇ ਲੀਏ ਦਫ਼ਨ ਕਰ ਦੀਆ, ਇਸੀ ਲੀਏ ਵੋਹ ਹਮਾਰੇ ਰਾਸ਼ਟਰ ਕਾ ਗੌਰਵ ਹੈਂ ।
ਸ਼੍ਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਸੀ ਕਿ : ਸਾਥੀਉ ! ਸਿੱਖ ਗੁਰੂ ਪਰੰਪਰਾ ਕੇਵਲ ਆਸਥਾ ਔਰ ਅਧਿਆਤਮਕ ਕੀ ਪਰੰਪਰਾ ਨਹੀਂ ਹੈ, ਯਹ ਏਕ ਸੇ੍ਰਸ਼ਟ ਭਾਰਤ ਕੇ ਵਿਚਾਰ ਕਾ ਭੀ ਪ੍ਰੇਰਨਾ ਪੁੰਜ ਹੈ । Sikh Guru tradition is a source for Ek Bharat Shreshtha Bharat.
ਇਸੇ ਤਰ੍ਹਾਂ ਸ਼੍ਰੀ ਅਦਿਤਿਆ ਨਾਥ ਯੋਗੀ ਨੇ ਜੋ ਭਗਵੇਂ ਲਿਬਾਸ ਨਾਲ ਭਗਵੀਂ ਪੱਗ ਬੰਨ੍ਹ ਕੇ ਜੋ ਕਿਹਾ ਉਸ ਦਾ ਸਾਰਅੰਸ਼ ਹੈ ਕਿ : ਭੈਣੋ ਔਰ ਭਾਈੳ ! ਆਜ ਭਾਰਤ ਕੇ ਇਤਿਹਾਸ ਕਾ ਏਕ ਐਸਾ ਦਿਵਸ ਹੈ, ਜੋ ਹਰ ਯੁਵਾ ਕੋ ਹਰ ਬੱਚੇ ਕੋ ਨਈ ਪ੍ਰੇਰਨਾ ਦੇਤਾ ਹੈ । ਗੁਰੂ ਗੋਬਿੰਦ ਸਿੰਘ ਕੇ ਪਿਤਾ ਤੇਗ਼ ਬਹਾਦਰ ਨੇ ਸਵੈਮ ਕਾ ਬਲੀਦਾਨ ਦੇ ਕਰ ਦੇਸ਼ ਔਰ ਸਨਾਤਨ ਧਰਮ ਕੀ ਰੱਖਿਆ ਕੀ, ਗੁਰੂ ਗੋਬਿੰਦ ਸਿੰਘ ਕੇ ਸਾਹਿਬਜ਼ਾਦੋਂ ਨੇ ਭੀ ਦੇਸ਼ ਔਰ ਧਰਮ ਕੀ ਰੱਖਿਆ ਕਰਨੇ ਕੇ ਲੀਏ ਜੋ ਮਹਾਨ ਬਲੀਦਾਨ ਦੀਯਾ, ਸਾਹਿਬਜ਼ਾਦੋਂ ਕੇ ਪ੍ਰਤੀ ਸਨਮਾਨ ਕਰਨੇ ਕਾ ਦਿਵਸ ਹੈ ਵੀਰ ਬਾਲ ਦਿਵਸ ।
ਇਸੇ ਤਰ੍ਹਾਂ ਸ਼੍ਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਦੀ ਵਿਆਖਿਆ ਇਨ੍ਹਾਂ ਸ਼ਬਦਾਂ ਨਾਲ ਵੀ ਕੀਤੀ ਸੀ ਕਿ : ਗੁਰੂ ਗੋਬਿੰਦ ਸਿੰਘ ਜੀ ਕਾ ਅਟਲ ਸੰਕਲਪ ਥਾ ਕਿ ਰਾਸ਼ਟਰ ਧਰਮ ਕੀ ਰੱਖਿਆ ਕੇ ਲੀਏ ਬੜੇ ਬਲੀਦਾਨ ਕੀ ਜ਼ਰੂਰਤ ਹੈ, ਉਨਹੋਂ ਨੇ ਅਪਨੇ ਪਿਤਾ ਸੇ ਕਹਾ ਕਿ ਆਪ ਸੇ ਮਹਾਨ ਕੌਨ ਹੈ, ਯਹ ਬਲੀਦਾਨ ਆਪ ਦੀਜੀਏ, ਜਬ ਵੋਹ ਪਿਤਾ ਬਨੇ ਉਸੀ ਤਰ੍ਹਾਂ ਉਨਹੋਂ ਨੇ ਰਾਸ਼ਟਰ ਧਰਮ ਕੇ ਲੀਏ ਅਪਨੇ ਬੇਟੋਂ ਕਾ ਬਲੀਦਾਨ ਦੇਨੇ ਸੇ ਭੀ ਸੰਕੋਚ ਨਹੀਂ ਕੀਆ ।
ਅੱਗੇ ਚੱਲਕੇ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਦੈਵੀ ਰੁੱਤਬੇ ਨੂੰ ਘਟਾ ਕੇ ਦੁਨੀਆਵੀ ਨਾਇਕਾਂ ਦੇ ਬਰਾਬਰ ਲਿਆਉਂਦਿਆਂ ਕਿਹਾ : We try to live by the words of Guru Nanak Dev ji, we read about and follow the examples of heroes like Maharana Pratap and Chatarpati veer Shivaji Maharaj. That&rsquos why we celebrate various anniversaries and organize festivals even on hundreds and thousands of years old events. ਭਾਵ-ਅਸੀਂ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ ਵੀ ਜੀਊਣ ਦੀ ਕੋਸ਼ਿਸ਼ ਕਰਦੇ ਹਾਂ । ਅਸੀਂ ਮਹਾਰਾਣਾ ਪ੍ਰਤਾਪ ਅਤੇ ਛੱਤਰਪਤੀ ਵੀਰ ਸ਼ਿਵਾਜੀ ਮਹਾਰਾਜ ਵਰਗੇ ਮਹਾਨ ਨਾਇਕਾਂ ਦੀਆਂ ਉਦਾਹਰਣਾਂ ਨੂੰ ਪੜ੍ਹਦੇ ਤੇ ਮੰਨਦੇ ਹਾਂ । ਇਸੇ ਲਈ ਅਸੀਂ ਵੱਖ-ਵੱਖ ਵਰੇ੍ਹਗੰਢਾਂ ਮਨਾਉਂਦੇ ਹਾਂ ਅਤੇ ਸੈਂਕੜੇ ਤੇ ਹਜ਼ਾਰਾਂ ਸਾਲ ਪੁਰਾਣੀਆਂ ਘਟਨਾਵਾਂ ਤੇ ਤਿਉਹਾਰ ਮਨਾਉਂਦੇ ਹਾਂ । ਨਰਿੰਦਰ ਮੋਦੀ ਨੇ ਬਾਰ ਬਾਰ ਬਲੀਦਾਨ ਸ਼ਬਦ ਦੀ ਵਰਤੋਂ ਕੀਤੀ ਹੈ । ਬਲੀਦਾਨ ਅਤੇ ਸ਼ਹਾਦਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ । ਸ਼ਹੀਦ ਅਰਬੀ ਦਾ ਲਫ਼ਜ਼ ਹੈ ਅਤੇ ਨਿਰਜਿੰਦ ਸ਼ਬਦ ਕੋਸ਼ਾਂ ਵਿੱਚ ਇਸ ਦਾ ਅਰਥ ਹੈ ਗਵਾਹੀ ਦੇਣ ਵਾਲਾ ਜਾਂ ਅਜਿਹਾ ਕਾਰਨਾਮਾ ਕਰਨ ਵਾਲਾ ਜੋ ਪ੍ਰਮਾਣ ਹੋ ਨਿਬੜੇ । ਸਿੱਖੀ ਵਿੱਚ ਇਹ ਸ਼ਬਦ ਉਸ ਅਤਿਅੰਤ ਸਚਿਆਰ ਮਹਾਂਪੁਰਖ ਵਾਸਤੇ ਵਰਤਿਆ ਜਾਂਦਾ ਹੈ, ਜੋ ਸੱਚ ਦੀ ਖ਼ਾਤਰ ਸਿਰ ਧੜ ਦੀ ਬਾਜ਼ੀ ਨਿਸੰਗ ਹੋ ਕੇ ਲਾ ਦੇਵੇ ਅਤੇ ਸੱਚ ਨੂੰ ਦੋਹਾਂ ਜਹਾਨਾਂ ਵਿੱਚ ਪ੍ਰਤੱਖ ਕਰਨ ਖ਼ਾਤਰ ਆਪਣੇ ਜੀਵਨ ਨੂੰ ਲੇਖੇ ਲਾ ਦੇਵੇ । ਅਰਬੀ ਦੇ ਏਸ ਲਫ਼ਜ਼ ਵਿੱਚ ਜੋ ਸਿੱਖੀ ਨੇ ਜਾਨ ਪਾਈ, ੁਉਸ ਦੇ ਨਤੀਜੇ ਵਜੋਂ, ਇਹ ਸ਼ਬਦ ਇਕ ਨਿਰਾਲੀ ਦਿਖ ਵਾਲੇ ਹੀਰੇ ਵਾਂਗ ਸਾਹਿਤ ਦੀ ਦੁਨੀਆਂ ਵਿੱਚ ਚਮਕ ਰੱਖਦਾ ਹੈ । ਸ਼ਰਧਾ ਦਾ ਭਾਵ ਏਸ ਵਿੱਚ ਇਸ ਹੱਦ ਤੱਕ ਘੱੁਲ ਮਿਲ ਗਿਆ ਹੈ ਕਿ ਸ਼ਬਦ ਸੁਣਦਿਆਂ ਸਿੱਖ ਦਾ ਸਿਰ ਆਪਣੇ ਆਪ ਸਤਿਕਾਰ ਨਾਲ ਝੁੱਕ ਜਾਂਦਾ ਹੈ । ਪੁਰਾਤਨ ਸਿੰਘਾਂ ਦੀ ਮਨੌਤ ਸੀ ਕਿ ਕੇਵਲ ਸ਼ਹੀਦ ਦਾ ਨਾਂ ਜ਼ੁਬਾਨ &lsquoਤੇ ਲਿਆਉਣ ਨਾਲ ਬੱਜਰ ਪਾਪੀ ਦੇ ਵੀ ਹਜ਼ਾਰਾਂ ਅਪਰਾਧ ਇਕ ਖਿਨ ਵਿੱਚ ਧੋਤੇ ਜਾਂਦੇ ਹਨ । (ਸਿੱਖੀ ਵਿੱਚ ਸ਼ਹਾਦਤ-ਗੁਰਤੇਜ ਸਿੰਘ)
ਪੰਜਾਬ ਟਾਈਮਜ਼ ਦੇ ਅੰਕ 3010 ਦੀ ਸੰਪਾਦਕੀ ਵਿੱਚ ਸਿੱਖਿਆ ਬਾਰੇ ਭਾਜਪਾ ਦਾ ਭਗਵਾਂ ਏਜੰਡਾ ਬਨਾਮ ਲੋਕ ਹਿੱਤ ਦੇ ਸਿਰਲੇਖ ਹੇਠ ਸ: ਰਜਿੰਦਰ ਸਿੰਘ ਪੁਰੇਵਾਲ ਲਿਖਦੇ ਹਨ : ਇਹ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਸਿਰ ਉੱਤੇ ਹਨ । ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿੱਦਿਆਰਥੀਆਂ ਨੂੰ ਪਾਠਕ੍ਰਮ ਦੇ ਹਿੱਸੇ ਵਜੋਂ ਮਹਾਂਭਾਰਤ ਅਤੇ ਰਮਾਇਣ ਦੀ ਪੜ੍ਹਾਈ ਕਰਾਈ ਜਾਵੇ, ਪਰ ਸਿੱਖ ਧਰਮ ਦੀ ਪੜ੍ਹਾਈ ਬਾਰੇ ਸਿਲੇਬਸ ਖ਼ਤਮ ਕੀਤੇ ਜਾ ਰਹੇ ਹਨ, ਜੋ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦੇ ਹਨ । ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਮਨੋਰਥ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣ ਦਾ ਹੈ । ਭਾਰਤ ਦੇ ਮਨੁੱਖੀ ਸਰੋਤ ਵਿਕਾਸ ਦੇ ਮੰਤਰਾਲੇ ਦਾ ਕੰਮਕਾਰ ਦਾ ਢੰਗ ਹੀ ਬਦਲ ਗਿਆ ਹੈ । ਉਹ ਸੰਘ ਪਰਿਵਾਰ ਦੇ ਬਿਰਤਾਂਤ ਨੂੰ ਫਿੱਟ ਕਰਨ ਲਈ ਇਤਿਹਾਸ ਨੂੰ ਮੁੜ ਲਿਖਣ &lsquoਤੇ ਰੁੱਝਾ ਹੋਇਆ ਹੈ । ਇਸ ਪ੍ਰਸ਼ਾਸਨ ਦੇ ਪਿੱਛੇ ਆਰ।ਐੱਸ।ਐੱਸ। ਹੈ, ਜੋ ਰੈਡੀਕਲ ਸੰਸਥਾ ਹੈ । ਜਿਥੇ ਇਕ ਗੰਭੀਰ ਸਾਜ਼ਿਸ਼ ਤੇ ਹਮਲੇ ਤਹਿਤ ਭਾਰਤ ਦੇ ਲੋਕਤੰਤਰ ਅਤੇ ਸੈਕੂਲਰਇਜ਼ਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਉਥੇ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਲਈ ਆਰ।ਐੱਸ।ਐੱਸ। ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਦੁਬਾਰਾ ਲਿਖਵਾ ਲਿਆ ਹੈ । ਇਸ ਕੰਮ ਲਈ ਆਰ।ਐੱਸ।ਐੱਸ। ਦੇ ਮੁਖੀ ਮੋਹਨ ਭਾਗਵਤ ਨੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਚਿਰੰਜੀਵ ਸਿੰਘ ਨੂੰ 85 ਲੱਖ ਰੁਪਏ ਦਿੱਤੇ ਸਨ 2015 ਨੂੰ । ਸਿੱਖਾਂ ਦੀਆਂ ਮੁੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਦਿੱਲੀ ਗੁਰਦੁਆਰਾ ਕਮੇਟੀ ਆਦਿ ਨੇ ਲਿਖਵਾਏ ਜਾ ਰਹੇ ਗ਼ਲਤ ਸਿੱਖ ਇਤਿਹਾਸ, ਗੁਰ ਇਤਿਹਾਸ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ ਆਰ।ਐੱਸ।ਐੱਸ। ਤੇ ਭਾਜਪਾ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਨਜ਼ਰ ਆ ਰਹੀਆਂ ਹਨ, ਜੋ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ । ਆਰ।ਐੱਸ।ਐੱਸ। ਤੇ ਭਾਜਪਾ ਆਪਣੀ ਮਰਜ਼ੀ ਨਾਲ ਲਿਖਵਾਏ ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ ਸਿੱਖ ਧਰਮ ਦਾ ਭਗਵਾਂਕਰਨ ਕਰਨ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਮਿਟਾਉਣ ਲਈ ਯਤਨਸ਼ੀਲ ਹੈ । ਇਤਿਹਾਸ ਵੀ ਇਕ ਸ਼ਸਤਰ ਦੀ ਤਰ੍ਹਾਂ ਹੁੰਦਾ ਹੈ । ਪਰਤਾਵੇ ਨਾਲ ਪਤਾ ਲੱਗਦਾ ਹੈ ਕਿ ਸੱਚਮੁੱਚ ਇਤਿਹਾਸ ਦਾ ਸ਼ਸਤਰ ਸਭ ਤੋਂ ਵੱਧ ਅਸਰ ਕਰਨ ਵਾਲਾ ਹੁੰਦਾ ਹੈ । ਤਲਵਾਰ ਦੀ ਧਾਰ ਤੋਂ ਮਨੁੱਖ ਬਚ ਜਾਏ ਤਾਂ ਬਚ ਜਾਏ, ਮੋਈਆਂ ਹੋਈਆਂ ਕੌਮਾਂ ਜਿਊਂਦੀਆਂ ਹੋ ਜਾਣ ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ । ਗੱਲ ਕੀ ਇਤਿਹਾਸ ਦੀ ਮਾਰ, ਤੋਪਾਂ ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਤੇ ਹਵਾਈ ਜਹਾਜ਼ ਦਿਆਂ ਬੰਬਾਂ ਦੀ ਮਾਰ ਤੋਂ ਵੀ ਵਧੇਰੇ ਘਾਤਕ ਸਾਬਤ ਹੋਈ ਹੈ । ਰਾਜਸੀ ਤਾਕਤਾਂ ਜੇ ਕਿਸੇ ਜਾਤੀ ਜਾਂ ਕੌਮ ਨੂੰ ਅਧੀਨ ਕਰਨਾ ਚਾਹੁਣ ਤੇ ਸਮਝਣ ਕਿ ਤਲਵਾਰ ਦੀ ਲੜਾਈ ਨਾਲ ਅਸੀਂ ਇਸ ਦੇ ਵਾਰੇ ਨਹੀਂ ਆ ਸਕਦੇ ਤਾਂ ਉਸ ਜਾਤੀ ਜਾਂ ਕੌਮ ਦੇ ਇਤਿਹਾਸ ਨੂੰ ਆਪਣੇ ਹੱਕ ਵਿੱਚ ਕਰਨ ਲਈ ਉਸ ਦਾ ਰਾਸ਼ਟਰੀਕਰਨ ਕਰ ਦਿੰਦੀਆਂ ਹਨ ।
ਦੂਸਰਾ ਤਰੀਕਾ ਚਾਣਕੀਆ ਨੀਤੀ ਵਾਲਾ ਵਰਤਦੇ ਹਨ ਕਿਉਂਕਿ ਚਾਣਕੀਆ ਨੀਤੀ ਕਹਿੰਦੀ ਹੈ ਕਿ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਤਾਕਤ (ਬਲ) ਨਾਲ ਨਹੀਂ ਹਰਾ ਸਕਦੇ ਅਤੇ ਉਸ ਨੂੰ ਹਰਾਉਣ ਦੀ ਸਮਰੱਥਾ ਵੀ ਨਹੀਂ ਰੱਖਦੇ ਤਾਂ ਫਿਰ ਉਸ ਦੇ ਧਰਮ ਵਿਸ਼ਵਾਸ ਵਿੱਚ ਦੁਬਿਧਾ ਪਾ ਦਿਉ, ਉਸ ਦੀ ਸ਼ਕਤੀ ਅੱਧੀ ਰਹਿ ਜਾਵੇਗੀ ।
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਆਰ.ਐੱਸ.ਐੱਸ. ਤੇ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ-ਹਸਤੀ ਨੂੰ ਮਿਟਾਉਣ ਲਈ ਗੁਰ ਇਤਿਹਾਸ, ਸਿੱਖ ਇਤਿਹਾਸ ਦਾ ਹਿੰਦੂਕਰਨ ਕਰ ਕੇ ਇਤਿਹਾਸ ਦੇ ਸ਼ਸਤਰ ਦੀ ਵਰਤੋਂ ਕਰ ਰਹੀ ਹੈ । ਸਿੱਖ ਇਤਿਹਾਸ ਦੇ ਇਤਿਹਾਸਕ ਸੋਮਿਆਂ ਵਿੱਚਲੇ ਮਿਲਾਵਟੀ ਅੰਸ਼ਾਂ ਨੂੰ ਉਭਾਰ ਕੇ ਸਿੱਖ ਧਰਮ ਦੇ ਪ੍ਰਚਾਰਕਾਂ ਵਿੱਚ ਭਰਾ ਮਾਰੂ ਜੰਗ ਦਾ ਮਾਹੌਲ ਸਿਰਜ ਰਹੀ ਹੈ । ਆਰ।ਐੱਸ।ਐੱਸ। ਨੇ ਸਿੱਖ ਇਤਿਹਾਸ ਦੀ ਵਿਆਖਿਆ ਹਿੰਦੂ ਧਰਮ ਦੇ ਹੱਕ ਵਿੱਚ ਭੁਗਤਾਉਣ ਲਈ ਕਰਵਾ ਲਈ ਹੈ ਅਤੇ ਸਿੱਖ ਧਰਮ ਵਿੱਚ ਅਨੇਕਾਂ ਦੁਬਿਧਾਵਾਂ ਪਾ ਦਿੱਤੀਆਂ ਹਨ ਅਤੇ ਆਪਣੀ ਕੇਸਾਧਾਰੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਰਾਹੀਂ ਇਨ੍ਹਾਂ ਦੁਬਿਧਾਵਾਂ ਦਾ ਪ੍ਰਚਾਰ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ । ਸਿੱਖੀ ਦੀ ਦੁਸ਼ਮਣ ਅਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ।ਐੱਸ।ਐੱਸ। ਵਾਲੇ ਗੁਰ-ਇਤਿਹਾਸ ਨੂੰ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫੋਟੋ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫ਼ੋਟੋ ਵੀ ਰੱਖਦੇ ਹਨ, ਉਥੇ ਆਰ।ਐੱਸ।ਐੱਸ। ਵਾਲੇ ਆਪਣੀਆਂ ਸ਼ਾਖਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫ਼ੋਟੋ ਅੱਗੇ ਅਜਿਹੇ ਗੀਤ ਵੀ ਗਾਉਂਦੇ ਹਨ ਕਿ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ, ਦਸ਼ਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ ਤੇ ਤੇਰੇ ਰਾਹ &lsquoਤੇ ਚੱਲ ਕੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ ।
ਹੁਣ ਇਥੇ ਪਹਿਲਾ ਵਿਚਾਰਨਯੋਗ ਤੱਥ ਇਹ ਹੈ ਕਿ ਦਸ਼ਮੇਸ਼ ਪਿਤਾ (ਗੁਰੂ ਗੋਬਿੰਦ ਸਿੰਘ) ਦੇ ਪੁੱਤ ਕੇਵਲ ਗੱਲਾਂ ਨਾਲ ਨਹੀਂ ਬਣਿਆ ਜਾ ਸਕਦਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਨ ਲਈ ਗੁਰੂ ਨੂੰ ਸੀਸ ਭੇਟ ਕਰਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਛਕਣੀ ਪੈਂਦੀ ਹੈ ।
ਦੂਸਰਾ ਵਿਚਾਰਨਯੋਗ ਤੱਥ ਇਹ ਹੈ ਕਿ 1704 ਈ: ਨੂੰ ਸਰਸਾ ਨਦੀ ਦੇ ਕਿਨਾਰੇ ਗਊ ਅਤੇ ਗੀਤਾ ਦੀਆਂ ਕਸਮਾਂ ਤੋੜ ਕੇ ਦਸ਼ਮੇਸ਼ ਪਿਤਾ &lsquoਤੇ ਹਮਲਾ ਕਰਨ ਵਾਲੇ ਪਹਾੜੀ ਹਿੰਦੂ ਰਾਜੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਗੰਗੂ ਬ੍ਰਾਹਮਣ ਤੇ ਸੁੱਚਾਨੰਦ ਦੇ ਵਾਰਸ, ਸਾਹਿਬਜ਼ਾਦਿਆਂ ਦੇ ਵਾਰਿਸ ਕਿਵੇਂ ਹੋ ਸਕਦੇ ਹਨ ? ਸਾਹਿਬਜ਼ਾਦਿਆਂ ਦੇ ਵਾਰਿਸ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਉਹ ਖ਼ਾਲਸਾ ਪੰਥ ਹੈ, ਜਿਸ ਉੱਤੋਂ ਆਪਣੇ ਚਾਰੇ ਬਿੰਦੀ ਪੁੱਤਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ : ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।
1710 ਤੋਂ 1716 ਤੱਕ ਬੰਦਾ ਸਿੰਘ ਬਹਾਦਰ ਦਾ ਸਥਾਪਤ ਕੀਤਾ ਖ਼ਾਲਸਾ ਰਾਜ, 1716 ਤੋਂ 1765 ਤੱਕ ਖਾਲਸਾ ਪੰਥ ਨੇ ਅਨੇਕਾਂ ਅੱਤਿਆਚਾਰ, ਆਪਣੇ ਪਿੰਡੇ &rsquoਤੇ ਹੰਢਾਅ ਕੇ ਘੋੜਿਆਂ ਦੀਆਂ ਕਾਠੀਆਂ ਉਤੇ ਰੈਣ-ਬਸੇਰਾ ਕਰਕੇ 1765 ਤੱਕ ਸਿੱਖ ਮਿਸਲਾਂ ਨੇ ਰਾਜ ਕਰੇਗਾ ਖਾਲਸਾ ਦੇ ਨਿਸ਼ਾਨੇ ਨੂੰ ਪੂਰਾ ਕਰ ਲਿਆ । 1765 ਤੋਂ ਬਾਅਦ ਮੁਗ਼ਲਾਂ ਤੇ ਅਫ਼ਗਾਨਾਂ ਦੀਆਂ ਗੋਡਣੀਆਂ ਲੁਆਕੇ 1799 ਤੱਕ ਲਹਿੰਦੇ ਚੜ੍ਹਦੇ ਪੰਜਾਬ &lsquoਤੇ ਸਿੱਖਾਂ ਦਾ ਰਾਜ, 1799 ਤੋਂ 1849 ਤੱਕ ਨਾਨਕਸ਼ਾਹੀ ਸਿੱਕੇ ਵਾਲਾ ਸਿੱਖ ਰਾਜ ਦਾ ਇਤਿਹਾਸ, ਸਰਕਾਰ-ਏ-ਖ਼ਾਲਸਾ ਦੇ ਵਿਧਾਨ ਤਹਿਤ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਜਿਸਨੇ ਚਾਰ ਦੇਸ਼ਾਂ ਦੀਆਂ ਹੱਦਾਂ ਦਾ ਪੁਨਰਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ, ਉਹ ਪੰਜਾਬ-ਭਾਰਤ ਦੇ ਇਤਿਹਾਸ ਵਿੱਚੋਂ ਮੇਟ ਦਿੱਤਾ ਗਿਆ ਹੈ । ਇਹ ਤਾਂ ਕੀਤਾ ਗਿਆ ਹੈ ਸਿੱਖ ਕੌਮ ਦੀ ਵਿਲੱਖਣ-ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮਿਟਾ ਕੇ ਅਤੇ ਸਿੱਖਾਂ ਨੂੰ ਰਾਜਸੀ ਤੌਰ &lsquoਤੇ ਖ਼ਤਮ ਕਰਕੇ ਉਨ੍ਹਾਂ ਨੂੰ ਹਿੰਦੂਤਵ ਵਿੱਚ ਜਜ਼ਬ ਕਰ ਲਿਆ ਜਾਵੇ । ਇਸ ਯੋਜਨਾ ਨੂੰ ਸਿਰੇ ਚੜਾਉਣ ਲਈ ਭਾਜਪਾ ਸਰਕਾਰ ਨੇ ਰਾਜ ਸੱਤਾ ਵਿੱਚ ਆਉਂਦਿਆਂ ਹੀ 2015 ਤੋਂ ਸਿੱਖ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਥਾਂ ਅਰਧ ਸ਼ਤਾਬਦੀਆਂ ਮਨਾਉਣੀਆਂ ਸ਼ੁਰੂ ਕੀਤੀਆਂ । ਅਰਧਸ਼ਤਾਬਦੀਆਂ ਮਨਾਉਣ ਦੀ ਪਿਰਤ ਗਿਣੀ-ਮਿੱਥੀ ਸਾਜ਼ਿਸ਼ ਅਤੇ ਬੜੇ ਯੋਜਨਾਬੱਧ ਤਰੀਕੇ ਨਾਲ ਗੁਰ-ਇਤਿਹਾਸ ਦਾ ਭਗਵਾਂਕਰਨ, ਕਰਨ ਅਤੇ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਲਈ ਪਾਈ ਗਈ ਅਤੇ ਹੁਣ ਦਸੰਬਰ 2022 ਤੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ । ਆਰ.ਐੱਸ.ਐੱਸ. ਤੇ ਭਾਜਪਾ ਵੱਲੋਂ ਆਪੂੰ ਬਣਾਏ ਨਕਲੀ ਇਤਿਹਾਸ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਇੰਦਰਾ ਗਾਂਧੀ ਵੱਲੋਂ ਅਕਾਲ ਤਖ਼ਤ &lsquoਤੇ ਕੀਤੇ ਗਏ ਤੋਪਾਂ ਟੈਂਕਾਂ ਦੇ ਹਮਲੇ ਤੋਂ ਵੀ ਕਿਤੇ ਵੱਧ ਖ਼ਤਰਨਾਕ ਹੈ ।
1761 ਈ: ਨੂੰ ਅਹਿਮਦਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਬਰੂਦ ਨਾਲ ਉਡਾ ਦਿੱਤਾ, ਖ਼ਾਲਸਾ ਪੰਥ ਨੇ ਦੁਬਾਰਾ ਨਵਿਉਂ ਸਿਰੇ ਉਸਾਰ ਲਿਆ । ਜੂਨ, 1984 ਵਿੱਚ ਇੰਦਰਾ ਗਾਂਧੀ ਨੇ ਤੋਪਾਂ ਟੈਂਕਾਂ ਦੀ ਵਰਤੋਂ ਕਰਕੇ ਅਕਾਲ ਤਖ਼ਤ ਢਾਹ ਦਿੱਤਾ, ਖ਼ਾਲਸਾ ਪੰਥ ਨੇ ਦੁਬਾਰਾ ਉਸਾਰ ਲਿਆ । ਪਰ ਹੁਣ ਸਿਧਾਂਤਕ ਹਮਲਿਆਂ ਨਾਲ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਵਿੱਚ ਸੰਨ੍ਹ ਲਾਕੇ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਵੱਖ ਕਰਕੇ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਦੈਵੀ ਰੁੱਤਬੇ ਨੂੰ ਘਟਾ ਕੇ ਦੁਨਿਆਵੀ ਨਾਇਕਾਂ (ਮਹਾਰਾਣਾ ਪ੍ਰਤਾਪ, ਸ਼ਿਵਾਜੀ ਮਰਹੱਟਾ) ਦੇ ਬਰਾਬਰ ਲਿਆਉਣ ਦਾ ਜੋ ਬਿਰਤਾਂਤ ਆਰ।ਐੱਸ।ਐੱਸ। ਤੇ ਭਾਜਪਾ ਵੱਲੋਂ ਸਿਰਜਿਆ ਜਾ ਰਿਹਾ ਹੈ, ਇਸ ਨੂੰ ਤੋੜਨ ਲਈ ਬਹੁਤ ਸਮਾਂ ਲੱਗੇਗਾ । ਖਾਲਿਸਤਾਨੀ ਧਿਰਾਂ ਅਤੇ ਸਿੱਖ ਵਿਦਵਾਨ ਇਹ ਬਿਰਤਾਂਤ ਤੋੜਨ ਲਈ ਯਤਨਸ਼ੀਲ ਹੋਣ, ਜੇ ਸਿੱਖ ਕੌਮ ਦੀ ਵਿੱਲਖਣ ਤੇ ਸੁਤੰਤਰ ਹੋਂਦ ਹਸਤੀ ਹੀ ਨਾ ਰਹੀ ਤਾਂ ਫਿਰ ਖਾਲਿਸਤਾਨ ਬਣਾਉਣ ਦਾ ਅਧਾਰ ਕੀ ਰਹੇਗਾ ?
1761 ਈ: ਨੂੰ ਅਹਿਮਦਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਉਡਾ ਦਿੱਤਾ, ਖ਼ਾਲਸਾ ਪੰਥ ਨੇ ਦੁਬਾਰਾ ਨਵਿਉਂ ਸਿਰੇ ਉਸਾਰ ਲਿਆ । ਜੂਨ, 1984 ਵਿੱਚ ਇੰਦਰਾ ਗਾਂਧੀ ਨੇ ਤੋਪਾਂ ਟੈਂਕਾਂ ਦੀ ਵਰਤੋਂ ਕਰਕੇ ਅਕਾਲ ਤਖ਼ਤ ਦੀ ਇਮਾਰਤ ਨੂੰ ਢਾਹ ਦਿੱਤਾ, ਉਹ ਖ਼ਾਲਸਾ ਪੰਥ ਨੇ ਦੁਬਾਰਾ ਉਸਾਰ ਲਿਆ । ਪਰ ਹੁਣ ਸਿਧਾਂਤਕ ਹਮਲਿਆਂ ਨਾਲ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਵਿੱਚ ਸੰਨ੍ਹ ਲਾਕੇ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਵੱਖ ਕੀਤਾ ਗਿਆ ਹੈ । ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਦੈਵੀ ਰੁੱਤਬੇ ਨੂੰ ਘਟਾ ਕੇ ਦੁਨਿਆਵੀ ਨਾਇਕਾਂ (ਮਹਾਰਾਣਾ ਪ੍ਰਤਾਪ, ਸ਼ਿਵਾਜੀ ਮਰਹੱਟਾ) ਦੇ ਬਰਾਬਰ ਲਿਆਉਣ ਦਾ ਜੋ ਬਿਰਤਾਂਤ ਆਰ.ਐੱਸ.ਐੱਸ. ਤੇ ਭਾਜਪਾ ਵੱਲੋਂ ਸਿਰਜਿਆ ਜਾ ਰਿਹਾ ਹੈ, ਇਸ ਨੂੰ ਤੋੜਨ ਲਈ ਬਹੁਤ ਸਮਾਂ ਲੱਗੇਗਾ ।
ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੀ ਤੁਲਨਾ ਦੁਨਿਆਵੀ ਨਾਇਕਾਂ ਨਾਲ ਨਹੀਂ ਕੀਤੀ ਜਾ ਸਕਦੀ (ਜਿਹੜੀ ਕਿ ਨਰਿੰਦਰ ਮੋਦੀ ਨੇ ਕੀਤੀ ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ-1395 ਉੱਤੇ ਗੁਰੂ ਨਾਨਕ ਸਾਹਿਬ ਜੀ ਬਾਰੇ ਫੁਰਮਾਉਂਦੇ ਹਨ, ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰ ਅਕਾਰੁ ਜੋਤਿ ਜਗ ਮੰਡਲਿ ਕਰਿਯਉ ॥ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਇਕ ਸਿੱਖ ਵਿਦਵਾਨਾਂ ਦਾ ਪੈਨਲ ਬਣਾਉਣਾ ਚਾਹੀਦਾ ਹੈ ਜਿਹੜਾ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਉੱਤੇ ਹੋ ਰਹੇ ਸਿਧਾਂਤਕ ਹਮਲਿਆਂ ਦਾ ਜੁਆਬ ਦੇ ਸਕੇ । ਖਾਲਿਸਤਾਨੀ ਧਿਰਾਂ ਨੂੰ ਵੀ ਸਿੱਖ ਕੌਮ ਦੀ ਵਿਲੱਖਣ ਅੱਡਰੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬਚਾਉਣ ਲਈ ਵੱਡੀ ਪੱਧਰ &lsquoਤੇ ਸਿੱਖ ਨੌਜਵਾਨਾਂ ਨੂੰ ਨਾਲ ਲੈ ਕੇ ਸੈਮੀਨਾਰਾਂ ਦੀ ਲੜੀ ਚਲਾਉਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਸਿੱਖ ਕੌਮ ਦੀ ਵਿਲੱਖਣ-ਅੱਡਰੀ-ਨਿਆਰੀ ਤੇ ਸੁਤੰਤਰ ਹੋਂਦ ਹਸਤੀ ਦਾ ਦਾਅਵਾ ਹੀ ਛੱਡ ਦਿੱਤਾ ਤਾਂ ਫਿਰ "ਹਮ ਰਾਖਤ ਪਾਤਸ਼ਾਹੀ ਦਾਅਵਾ" ਜਾਂ ਖਾਲਿਸਤਾਨ ਅਜ਼ਾਦ ਸਿੱਖ ਰਾਜ ਬਣਾਉਣ ਦਾ ਅਧਾਰ ਕੀ ਹੋਵੇਗਾ ? ਗੁਰੂ ਗੋਬਿੰਦ ਸਿੰਘ ਵੱਲੋਂ ਪ੍ਰਗਟ ਕੀਤਾ ਖ਼ਾਲਸਾ ਕਿਸੇ ਰਾਸ਼ਟਰ ਦੇ ਅਧੀਨ ਨਹੀਂ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ