ਮਾਨਸਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ
_08Jan26074915AM.jfif)
ਮਾਨਸਾ ਦੀ ਅਦਾਲਤ ਨੂੰ ਆਰ.ਡੀ.ਐਕਸ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਦੀਆਂ ਅਦਾਲਤਾਂ ਵਿਹਲੀਆਂ ਕਰਵਾ ਕੇ ਪੁਲੀਸ ਵਲੋਂ ਚੈਕਿੰਗ ਕੀਤੀ ਗਈ। ਅਦਾਲਤਾਂ ਦਾ ਕੰਮ ਦੁਪਹਿਰ ਦੇ 3 ਵਜੇ ਤੱਕ ਠੱਪ ਰਿਹਾ। ਪੁਲੀਸ ਨੇ ਚੈਕਿੰਗ ਦੌਰਾਨ ਅਦਾਲਤਾਂ ਦੇ ਸਾਰੇ ਅਮਲੇ ਫੈਲੇ ਨੂੰ ਬਿਲਡਿੰਗਾਂ ਤੋਂ ਦੂਰ ਰੱਖਿਆ ਅਤੇ ਡੌਗ ਸਕੁਐਡ ਲੈ ਕੇ ਅਦਾਲਤਾਂ ਦਾ ਚੱਪਾ ਚੱਪਾ ਛਾਣਿਆ ਪਰ ਕਿਸੇ ਪਾਸਿਉਂ ਕੋਈ ਵੀ ਇਤਰਾਜ਼ਯੋਗ ਵਸਤੂ, ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ।
ਮਾਨਸਾ ਦੇ ਜ਼ਿਲਾ ਸੈਸ਼ਨ ਜੱਜ ਨੂੰ ਈਮੇਲ ਰਾਹੀਂ ਕਿਸੇ ਦਹਿਸ਼ਤੀ ਸੰਗਠਨ ਵਲੋਂ ਅਦਾਲਤੀ ਕੰਪਲੈਕਸ ਨੂੰ ਦੁਪਹਿਰ ਵੇਲੇ ਆਰ.ਡੀ.ਐਕਸ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਭਰੀ ਈਮੇਲ ਵਿਚ ਕਿਹਾ ਗਿਆ ਕਿ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਮਾਨਸਾ ਦੀ ਅਦਾਲਤ ਨੂੰ ਬੰਬ ਧਮਾਕਾ ਕਰਕੇ ਉਡਾ ਦਿੱਤਾ ਜਾਵੇਗਾ। ਇਸ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੀਆਂ ਅਦਾਲਤਾਂ ਹੱਥੋ ਹੱਥ ਵਿਹਲੀਆਂ ਕਰਵਾਈਆਂ। ਜੱਜ ਸਾਹਿਬਾਨ, ਵਕੀਲਾਂ ਅਤੇ ਹੋਰ ਅਮਲੇ ਫੈਲੇ ਨੂੰ ਅਦਾਲਤੀ ਕੰਪਲੈਕਸ ਤੋਂ ਬਾਹਰ ਰੱਖਿਆ। ਪੁਲੀਸ ਟੀਮਾਂ ਡੌਗ ਸਕੁਆਇਡ ਲੈ ਕੇ ਅਦਾਲਤੀ ਕੰਪਲੈਕਸ ਦਾ ਕੋਨਾ ਕੋਨਾ ਛਾਣਦੀਆਂ ਰਹੀਆਂ।