ਉੱਤਰੀ ਕੋਰੀਆ ਨਾਲ ਸੁਲ੍ਹਾ ਲਈ ਲੀ ਨੇ ਸ਼ੀ ਤੋਂ ਮਦਦ ਮੰਗੀ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇਇ ਮਯੁੰਗ ਨੇ ਉੱਤਰ ਕੋਰੀਆ ਨਾਲ ਵਿਗੜੇ ਸਬੰਧਾਂ ਨੂੰ ਹੱਲ ਕਰਨ ਲਈ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਵਿਚੋਲਗੀ ਕਰਨ ਲਈ ਆਖਿਆ ਹੈ। ਉਨ੍ਹਾਂ ਇਹ ਅਪੀਲ ਇਸ ਹਫ਼ਤੇ ਸਿਖਰ ਸੰਮੇਲਨ ਦੌਰਾਨ ਸ਼ੀ ਨਾਲ ਹੋਈ ਮੁਲਾਕਾਤ ਦੌਰਾਨ ਕੀਤੀ। ਚੀਨੀ ਦੌਰੇ &rsquoਤੇ ਆਏ ਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੀ ਨੇ ਉੱਤਰ ਕੋਰੀਆ ਨਾਲ ਜੁੜੇ ਮੁੱਦਿਆਂ &rsquoਤੇ ਸੰਜਮ ਰੱਖਣ ਦੀ ਲੋੜ ਜਤਾਈ। ਲੀ ਨੇ ਕਿਹਾ, &lsquo&lsquoਅਸੀਂ ਉੱਤਰ ਕੋਰੀਆ ਨਾਲ ਸਬੰਧ ਸੁਧਾਰਨ ਲਈ ਹਰਸੰਭਵ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਸਾਡੇ ਸਾਰੇ ਰਾਹ ਬੰਦ ਪਏ ਹਨ ਜਿਸ ਕਾਰਨ ਅਸੀਂ ਗੱਲਬਾਤ ਨਹੀਂ ਕਰ ਸਕਦੇ ਹਾਂ। ਮੈਂ ਸ਼ੀ ਨੂੰ ਕਿਹਾ ਕਿ ਸ਼ਾਂਤੀ ਲਈ ਚੀਨ ਵਿਚੋਲੇ ਦੀ ਭੂਮਿਕਾ ਨਿਭਾ ਸਕਦਾ ਹੈ।&rsquo&rsquo

ਚੀਨ ਨੇ ਉੱਤਰ ਕੋਰੀਆ ਤੋਂ ਔਖੀਆਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਰੱਖਣ ਅਤੇ ਹਾਲੀਆ ਵਰ੍ਹਿਆਂ ਦੌਰਾਨ ਉਸ ਨੇ ਅਮਰੀਕਾ ਤੇ ਹੋਰ ਮੁਲਕਾਂ ਵੱਲੋਂ ਉੱਤਰ ਕੋਰੀਆ &rsquoਤੇ ਸਖ਼ਤ ਪਾਬੰਦੀਆਂ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਰੋਕ ਦਿੱਤਾ ਹੈ। ਉਂਝ ਉੱਤਰ ਕੋਰੀਆ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਵਾਰਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।