ਚੀਨ ‘ਤੇ 18.8 ਟ੍ਰਿਲੀਅਨ ਡਾਲਰ ਦਾ ਕਰਜ਼ਾ!
_09Jan26090847AM.jpg)
ਨਵੀਂ ਦਿੱਲੀ- ਚੀਨੀ ਆਰਥਿਕਤਾ ਹੁਣ ਪਟੜੀ ਤੋਂ ਉਤਰਦੀ ਨਜ਼ਰ ਆ ਰਹੀ ਹੈ। ਚੀਨ ਦੀ ਚਮਕਦੀ ਤਸਵੀਰ ਦੇ ਸਾਹਮਣੇ ਜੋ ਧੁੰਦ ਛਾਈ ਹੋਈ ਹੈ, ਉਸ ਨੂੰ &lsquoਡਰੈਗਨ&rsquo ਹੁਣ ਖ਼ੁਦ ਵੀ ਨਕਾਰ ਨਹੀਂ ਸਕਦਾ। ਚੀਨ ਇਕ ਪਾਸੇ ਜਿੱਥੇ ਦੁਨੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਵੱਡੀ ਆਰਥਿਕਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦੇਸ਼ ਵਿਚ ਡੈਫਲੇਸ਼ਨ ਇਕ ਅਸੰਤੁਲਿਤ ਆਰਥਿਕਤਾ ਦਾ ਸੰਕੇਤ ਦੇ ਰਹੀ ਹੈ।
ਚੀਨ ਵਿਚ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਕਾਰਨ ਰੋਜ਼ਾਨਾ ਜੀਵਨ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਕਟੌਤੀ ਹੋ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਲਗਭਗ 70 ਰੋਜ਼ਾਨਾ ਉਤਪਾਦਾਂ ਦੀਆਂ ਕੀਮਤਾਂ &lsquoਉਪਭੋਗਤਾ ਮੁੱਲ ਸੂਚਕ ਅੰਕ&rsquo (ਸੀ.ਪੀ.ਆਈ.) ਦੇ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਡਿੱਗੀਆਂ ਹਨ। ਖ਼ਾਸ ਕਰਕੇ ਉਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਦੇਖੀ ਗਈ ਹੈ, ਜਿਨ੍ਹਾਂ ਨੂੰ ਆਮ ਖ਼ਰੀਦਦਾਰ ਖ਼ਰੀਦਦੇ ਹਨ।
ਚੀਨ ਲਗਾਤਾਰ ਦੁਨੀਆਂ ਨਾਲ ਝੂਠ ਬੋਲਦਾ ਆ ਰਿਹਾ ਹੈ ਅਤੇ ਆਪਣੀ ਸੱਚਾਈ ਕਦੇ ਸਾਹਮਣੇ ਨਹੀਂ ਆਉਣ ਦਿੰਦਾ। ਕੋਰੋਨਾ ਕਾਲ ਦੌਰਾਨ ਵੀ ਚੀਨ ਨੇ ਦੁਨੀਆਂ ਤੋਂ ਇਸ ਮਹਾਮਾਰੀ ਬਾਰੇ ਲੁਕੋ ਕੇ ਰੱਖਿਆ ਸੀ। ਦੁਨੀਆਂ ਦੇ ਸਾਹਮਣੇ ਕੋਰੋਨਾ ਦੀ ਸੱਚਾਈ ਆਉਣ ਤੋਂ ਬਾਅਦ ਵੀ ਚੀਨ ਨੇ ਆਪਣੇ ਦੇਸ਼ ਵਿਚ ਕੋਰੋਨਾ ਕੇਸਾਂ ਦੇ ਸਹੀ ਅੰਕੜੇ ਛੁਪਾਏ ਸਨ।