ਅਮਰੀਕੀ ਅਦਾਲਤ ਵੱਲੋਂ ਮਾਦੁਰੋ ਨੂੰ ਹਿਰਾਸਤ ‘ਚ ਰੱਖਣ ਦੇ ਹੁਕਮ

ਵਾਸ਼ਿੰਗਟਨ- ਬੀਤੀ ਰਾਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇਕ ਸੰਘੀ ਅਦਾਲਤ &lsquoਚ ਪੇਸ਼ ਕੀਤਾ ਗਿਆ। ਜੱਜ ਨੇ ਅਗਲੀ ਸੁਣਵਾਈ 17 ਮਾਰਚ &lsquoਤੇ ਪਾਉਂਦਿਆਂ ਮਾਦੁਰੋ ਨੂੰ ਹਿਰਾਸਤ &lsquoਚ ਰੱਖਣ ਦਾ ਹੁਕਮ ਦਿੱਤਾ। ਮਾਦੁਰੋ ਨੂੰ ਬਰੁੱਕਲਿਨ ਦੀ ਸੰਘੀ ਜੇਲ ਵਿਚੋਂ ਸੰਘੀ ਅਦਾਲਤ &lsquoਚ ਪੇਸ਼ ਕਰਨ ਲਈ ਮੈਨਹਟਨ ਲਿਆਂਦਾ ਗਿਆ। ਇਸ ਮੌਕੇ ਮਾਦੁਰੋ ਦੇ ਸਮਰਥਕ ਤੇ ਵਿਰੋਧੀ ਵੀ ਮੌਜੂਦ ਸਨ, ਜਿਨ੍ਹਾਂ ਨੇ ਝੰਡੇ ਲਹਿਰਾ ਕੇ ਆਪਣੇ-ਆਪਣੇ ਢੰਗ ਨਾਲ ਪ੍ਰਦਰਸ਼ਨ ਕੀਤਾ। ਮੁਦਾਰੋ ਤੇ ਫਲੋਰਸ ਵਿਰੁੱਧ ਡਰੱਗ ਦਹਿਸ਼ਤਵਾਦ ਨਾਲ ਸੰਬੰਧਤ ਦੋਸ਼ ਲਾਏ ਗਏ ਹਨ।
ਇਸੇ ਦੌਰਾਨ ਇਕ ਤਾਜ਼ਾ ਸਰਵੇਖਣ &lsquoਚ 3 ਵਿਚੋਂ ਇਕ ਅਮਰੀਕੀ ਨੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ। ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਇਸ ਸਰਵੇ &lsquoਚ 72 ਫ਼ੀਸਦੀ ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ &lsquoਤੇ ਚਿੰਤਾ ਪ੍ਰਗਟ ਕੀਤੀ ਹੈ। ਸਰਵੇ &lsquoਚ ਰਾਸ਼ਟਰਪਤੀ ਦੀ ਪ੍ਰਵਾਨਗੀ ਦਰ 42 ਫ਼ੀਸਦੀ ਰਹੀ। 65 ਫ਼ੀਸਦੀ ਰਿਪਬਲੀਕਨਾਂ ਨੇ ਫੌਜੀ ਕਾਰਵਾਈ ਦਾ ਸਮਰਥਨ ਕੀਤਾ, 11 ਫ਼ੀਸਦ ਡੈਮੋਕਰੈਟਸ ਤੇ 23 ਫ਼ੀਸਦ ਆਜ਼ਾਦ ਲੋਕਾਂ ਨੇ ਵੀ ਫੌਜੀ ਕਾਰਵਾਈ ਨੂੰ ਠੀਕ ਕਿਹਾ।