ਨਵਜੋਤ ਸਿੰਘ ਸਿੱਧੂ ਦੀ ਪੋਸਟ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਸੋਸ਼ਲ ਮੀਡੀਆ &rsquoਤੇ ਪੋਸਟ ਪਾ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ &rsquoਤੇ ਵੀਡੀਓ ਸੰਦੇਸ਼ ਪਾਇਆ ਹੈ, ਜਿਸ ਵਿੱਚ ਉਨ੍ਹਾਂ ਸ਼ਾਇਰਾਨਾ ਅੰਦਾਜ਼ &rsquoਚ ਕਿਹਾ ,&lsquo&lsquoਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ, ਜਦੋਂ ਰੁਖ਼ ਹਵਾਵਾਂ ਨੇ ਬਦਲ ਲਿਆ ਤਾਂ ਖ਼ਾਕ ਉਹ ਵੀ ਹੋ ਜਾਣਗੇ, ਹੁਣ ਗੱਲ ਰੁਤਬੇ ਦੀ ਹੋ ਗਈ ਹੈ, ਹੁਣ ਚਾਲ ਵੀ ਵੱਡੀ ਤੇ ਖੇਡ ਵੀ ਖ਼ਤਮ, ਇਹ ਹੈ ਬਾਤ।&rsquo&rsquo ਇਹ ਪੋਸਟ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਗਰਮਾਹਟ ਭਰਨ ਵਾਲੀ ਹੈ, ਕਿਉਂਕਿ ਅਜਿਹੀ ਪੋਸਟ ਡਾ. ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਤੋਂ ਬਾਅਦ ਪਹਿਲੀ ਵਾਰੀ ਪਾਈ ਗਈ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਆਪਣੇ ਕਾਮੇਡੀ ਸ਼ੋਅ ਦੀਆਂ ਪੋਸਟਾਂ ਹੀ ਪਾਉਂਦੇ ਸਨ ਜਾਂ ਫਿਰ ਖਿਡਾਰੀਆਂ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ।ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਸਿੰਘ ਗਾਂਧੀ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਚੁੱਪ ਨਹੀਂ ਬੈਠਾ ਉਹ ਸਗੋਂ ਆਪਣੀ ਅਗਲੀ ਸਿਆਸੀ ਪਾਰੀ ਖੇਡੇਗਾ, ਉਹ ਗੱਲ ਵੱਖ ਹੈ ਕਿ ਉਹ ਕਿਸ ਮੰਚ ਤੋਂ ਪਾਰੀ ਖੇਡੇਗਾ। ਉਨ੍ਹਾਂ ਕਿਹਾ ਕਿ ਇਹ ਉਸ ਦਾ ਅਧਿਕਾਰ ਹੈ ਉਹ ਕਿਸੇ ਵੀ ਪਾਰਟੀ ਵਿੱਚ ਜਾਵੇ, ਉਸ ਦੇ ਅੰਦਰ ਸਿਆਸੀ ਅੱਗ ਹੈ, ਲੋਕਾਂ ਨੂੰ ਲੱਗਦਾ ਹੈ ਕਿ ਉਹ ਚੁੱਪ ਬੈਠਾ ਹੈ ਪਰ ਉਹ ਚੁੱਪ ਕਦੇ ਨਹੀਂ ਬੈਠਾ, ਇਹ ਪੋਸਟ ਵੀ ਉਸ ਦੇ ਅੰਦਰਲੀ ਅੱਗ ਨੂੰ ਦਰਸਾ ਰਹੀ ਹੈ।