ਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਵਿਰੁਧ ਪ੍ਰਦਰਸ਼ਨ, 42 ਮੌਤਾਂ
_09Jan26091420AM.jfif)
ਦੁਬਈ: ਈਰਾਨ ਦੀ ਬਿਮਾਰ ਆਰਥਕਤਾ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ 28 ਦਸੰਬਰ ਨੂੰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਤੇਜ਼ ਹੋ ਰਹੇ ਹਨ। ਪ੍ਰਦਰਸ਼ਨ ਦੀ ਅੱਗ 100 ਸ਼ਹਿਰਾਂ ਤਕ ਫੈਲ ਚੁਕੀ ਹੈ ਅਤੇ ਇਨ੍ਹਾਂ &rsquoਚ ਹੁਣ ਤਕ 42 ਲੋਕਾਂ ਦੇ ਮਾਰੇ ਜਾਣ ਦੇ ਖ਼ਬਰ ਹੈ। ਈਰਾਨ ਦੇ ਸਰਵਉੱਚ ਨੇਤਾ ਨੇ ਸ਼ੁਕਰਵਾਰ ਨੂੰ ਦੇਸ਼ ਦੇ ਨਾਂ ਅਪਣੇ ਸੰਬੋਧਨ &rsquoਚ ਸੰਕੇਤ ਦਿਤਾ ਕਿ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਉਤੇ ਸ਼ਿਕੰਜਾ ਕੱਸਣਗੇ।
ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਦੋਸ਼ ਲਾਇਆ ਕਿ ਟਰੰਪ ਦੇ ਹੱਥ &lsquoਈਰਾਨੀਆਂ ਦੇ ਖੂਨ ਨਾਲ ਰੰਗੇ&rsquo ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਵਲੋਂ ਪ੍ਰਸਾਰਿਤ ਫੁਟੇਜ ਵਿਚ ਉਨ੍ਹਾਂ ਦੇ ਸਮਰਥਕ &lsquoਅਮਰੀਕਾ ਨੂੰ ਮੌਤ!&rsquo ਦੇ ਨਾਅਰੇ ਲਗਾ ਰਹੇ ਸਨ।
ਖਾਮੇਨੀ ਨੇ ਟਰੰਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ &lsquo&lsquoਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਅਪਣੀਆਂ ਸੜਕਾਂ ਬਰਬਾਦ ਕਰ ਰਹੇ ਹਨ।&rsquo&rsquo ਵਾਸ਼ਿੰਗਟਨ ਵਲੋਂ ਤੁਰਤ ਕੋਈ ਜਵਾਬ ਨਹੀਂ ਮਿਲਿਆ, ਹਾਲਾਂਕਿ ਟਰੰਪ ਨੇ ਪ੍ਰਦਰਸ਼ਨਕਾਰੀ ਮਾਰੇ ਜਾਣ ਉਤੇ ਈਰਾਨ ਉਤੇ ਹਮਲਾ ਕਰਨ ਦੇ ਅਪਣੇ ਵਾਅਦੇ ਨੂੰ ਦੁਹਰਾਇਆ।
ਈਰਾਨ ਦੀ ਧਰਮਸ਼ਾਹੀ ਨੇ ਦੇਸ਼ ਅੰਦਰ ਇੰਟਰਨੈਟ ਅਤੇ ਕੌਮਾਂਤਰੀ ਟੈਲੀਫੋਨ ਕਾਲਾਂ ਨੂੰ ਬੰਦ ਕਰ ਦਿਤਾ ਹੈ। ਹਾਲਾਂਕਿ ਇਸ ਦੇ ਬਾਵਜੂਦ, ਕਾਰਕੁਨਾਂ ਵਲੋਂ ਸਾਂਝੇ ਕੀਤੇ ਗਏ ਛੋਟੇ ਆਨਲਾਈਨ ਵੀਡੀਉਜ਼ ਵਿਚ ਸ਼ੁਕਰਵਾਰ ਸਵੇਰੇ ਰਾਜਧਾਨੀ ਤਹਿਰਾਨ ਅਤੇ ਹੋਰ ਖੇਤਰਾਂ ਦੀਆਂ ਸੜਕਾਂ ਉਤੇ ਮਲਬਾ ਫੈਲਿਆ ਹੋਇਆ ਵਿਖਾਈ ਦੇ ਰਿਹਾ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਅਤਿਵਾਦੀ ਏਜੰਟਾਂ ਨੇ ਇਹ ਹਿੰਸਾ ਭੜਕਾਈ ਹੈ। ਇਸ ਨੇ ਵੇਰਵੇ ਦਿਤੇ ਬਗੈਰ ਇਹ ਵੀ ਕਿਹਾ ਕਿ &lsquoਜਾਨੀ ਨੁਕਸਾਨ&rsquo ਹੋਇਆ ਹੈ।