ਕਾਨੂੰਨ ਤੋੜਨ ’ਤੇ ਵਿਦਿਆਰਥੀ ਵੀਜ਼ੇ ਲਈ ਗੰਭੀਰ ਸਿੱਟੇ ਨਿਕਲਣ ਦੀ ਚਿਤਾਵਨੀ

ਭਾਰਤ &rsquoਚ ਅਮਰੀਕੀ ਸਫਾਰਤਖਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ &rsquoਤੇ ਸਟੂਡੈਂਟ ਵੀਜ਼ੇ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ ਕਿਉਂਕਿ ਉਸ ਨੇ ਦੇਸ਼ &rsquoਚ ਰਹਿਣ ਦਾ ਹੱਕ ਨਹੀਂ ਸਗੋਂ ਵਿਸ਼ੇਸ਼ ਅਧਿਕਾਰ ਦੱਸਿਆ ਹੈ।
ਸਫਾਰਤਖਾਨੇ ਨੇ &lsquoਐਕਸ&rsquo &rsquoਤੇ ਚਿਤਾਵਨੀ ਦਿੱਤੀ ਕਿ ਜੇ ਕੋਈ ਗ੍ਰਿਫ਼ਤਾਰ ਹੁੰਦਾ ਹੈ ਜਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਭਵਿੱਖ &rsquoਚ ਅਮਰੀਕੀ ਵੀਜ਼ੇ ਦੇ ਯੋਗ ਨਹੀਂ ਹੋਵੇਗਾ। ਵੀਜ਼ਾ ਰੱਦ ਹੋਣ ਦੇ ਨਾਲ ਹੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਇਸ ਲਈ ਨੇਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਨ ਦੇ ਨਾਲ ਹੀ ਆਖਿਆ ਗਿਆ ਹੈ ਕਿ ਲੋਕ ਆਪਣੇ ਸਫ਼ਰ ਲਈ ਖਤਰਾ ਖੜ੍ਹਾ ਨਾ ਕਰਨ। ਸਫਾਰਤਖਾਨੇ ਵੱਲੋਂ ਬੀਤੇ ਕਈ ਮਹੀਨਿਆਂ ਤੋਂ &lsquoਐਕਸ&rsquo &rsquoਤੇ ਪਾਈਆਂ ਪੋਸਟਾਂ &rsquoਚ ਕਿਹਾ ਹੈ ਕਿ &lsquoਅਮਰੀਕੀ ਵੀਜ਼ਾ ਵਿਸ਼ੇਸ਼ ਅਧਿਕਾਰ ਹੈ ਕੋਈ ਹੱਕ ਨਹੀਂ ਹੈ।&rsquo ਬੀਤੇ ਸਾਲ 19 ਜੂਨ ਨੂੰ ਉਨ੍ਹਾਂ ਕਿਹਾ ਸੀ ਕਿ ਵੀਜ਼ਾ ਜਾਰੀ ਹੋਣ ਮਗਰੋਂ ਵੀ ਅਮਰੀਕੀ ਵੀਜ਼ਾ ਸਕਰੀਨਿੰਗ ਜਾਰੀ ਰਹਿੰਦੀ ਹੈ ਅਤੇ ਕਾਨੂੰਨ ਤੋੜਨ &rsquoਤੇ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।