ਆਸਟ੍ਰੇਲੀਆ ਦੇ ਗੁਰੂ ਘਰ ‘ਚ ਹੋਈ ਚੋਰੀ, 2 ਨਕਾਬਪੋਸ਼ ਵਿਅਕਤੀ ਗੋਲਕ ‘ਚੋਂ 1500 ਡਾਲਰ ਚੋਰੀ ਕਰਕੇ ਹੋਏ ਫਰਾਰ

ਗੁਰੂ ਘਰ ਇਕ ਅਜਿਹੀ ਥਾਂ ਹੈ ਜਿਥੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਪੂਰੀਆਂ ਹੁੰਦੀਆਂ ਹਨ ਤੇ ਭੁੱਖਿਆਂ ਨੂੰ ਲੰਗਰ ਮਿਲਦਾ ਹੈ। ਦੁੱਖ-ਦਰਦ ਤੋਂ ਸਤਾਏ ਲੋਕਾਂ ਨੂੰ ਸਕੂਨ ਮਿਲਦਾ ਹੈ ਪਰ ਹੁਣ ਅਪਰਾਧੀਆਂ ਦੀਆਂ ਨਜ਼ਰਾਂ ਤੋਂ ਗੁਰੂ ਘਰ ਨਹੀਂ ਬਚੇ ਹਨ ਤੇ ਵਿਦੇਸ਼ਾਂ ਵਿਚ ਵੀ ਗੁਰੂ ਘਰ ਸੁਰੱਖਿਅਤ ਨਹੀਂ ਹਨ।
ਵਿਦੇਸ਼ਾਂ ਵਿਚ ਵਸਦੀ ਪੰਜਾਬੀ ਸਿੱਖ ਸੰਗਤ ਲਈ ਇਹ ਖਬਰ ਦਿਲ ਨੂੰ ਦੁਖਾ ਦੇਣ ਵਾਲੀ ਹੈ। ਆਸਟ੍ਰੇਲੀਆ ਦੇ ਗੁਰੂ ਘਰ ਵਿਚ ਚੋਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਮੈਲਬੋਰਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ 19 ਦਸੰਬਰ ਦੀ ਦੱਸੀ ਜਾ ਰਹੀ ਹੈ ਜਿਸ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੋਲਕ ਹੀ ਪੱਟ ਕੇ ਚੋਰ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਗੁਰਦੁਆਰੇ ਵਿਚੋਂ 1500 ਡਾਲਰ ਕੈਸ਼ ਚੋਰੀ ਹੋਇਆ ਹੈ। 2 ਨਕਾਬਪੋਸ਼ ਵਿਅਕਤੀ ਗੁਰੂ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰਾਂ ਵੱਲੋਂ ਐਂਗਲ ਗਰਾਈਂਡਰ ਦੀ ਵਰਤੋਂ ਕਰਕੇ ਗੋਲਕ ਦਾ ਤਾਲਾ ਤੋੜਿਆ ਜਾਂਦਾ ਤੇ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਗੋਲਕ ਨੂੰ ਪੱਟ ਦਿੱਤਾ ਤੇ 1500 ਆਸਟ੍ਰੇਲੀਆ ਡਾਲਰ ਦੀ ਨਕਦੀ ਲੈ ਕੇ ਫਰਾਰ ਹੋ ਗਏ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਚੋਰਾਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਕੁਝ ਨੀਵੀਂ ਸੋਚ ਵਾਲੇ ਲੋਕ ਇਨ੍ਹਾਂ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ ਰਹੇ ਹਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।