ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇਟਲੀ ਪੁਲਸ ਦੀ ਜੰਗ ,15000 ਡੋਡਿਆਂ ਦੇ ਦਾਣਿਆਂ ਨਾਲ ਇੱਕ ਹੋਰ ਭਾਰਤੀ ਆਇਆ ਸਿੰਕਜੇ ਵਿੱਚ

 ਰੋਮ 9 ਜਨਵਰੀ (ਗੁਰਸ਼ਰਨ ਸਿੰਘ ਸੋਨੀ )ਇਟਲੀ ਦੀ ਪੁਲਸ ਨੇ ਦੇਸ਼ ਵਿੱਚੋਂ ਗੈਰ ਕਾਨੂੰਨੀ ਧੰਦਿਆਂ ਅਤੇ ਗੈਰ ਕਾਨੂੰਨੀ ਬੰਦਿਆਂ ਨੂੰ ਨੱਥ ਪਾਉਣ ਲਈ ਸਿਰਫ਼ ਸਰਹੱਦਾਂ ਉਪੱਰ ਹੀ ਮੁਸਤੈਦੀ ਨਹੀਂ ਵਧਾਈ ਸਗੋਂ ਦੇਸ਼ ਦੇ ਅੰਦਰੋਂ ਵੀ ਉਹਨਾਂ ਅਨਸਰਾਂ ਨੂੰ ਠੱਲ ਪਾਉਣੀ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਨਸਿ਼ਆਂ ਦੇ ਕਾਰੋਬਾਰ ਰਾਹੀ ਨੌਜਵਾਨ ਵਰਗ ਖਾਸ ਕਰ ਪ੍ਰਵਾਸੀ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਨਸਿ਼ਆਂ ਦੇ ਦਲ-ਦਲ ਵਿੱਚ ਨਿੱਜੀ ਮੁਫਾਦ ਲਈ ਧਕੇਲ ਰਹੇ ਹਨ।ਇਸ ਸਲਾਘਾਂਯੋਗ ਕਾਰਜ ਵਿੱਚ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੀ ਪੁਲਸ ਗੁਆਰਦੀਆਂ ਦੀ ਫਿਨਾਂਸਾ ਤੇ ਕਾਰਾਬਿਨੇਰੀ ਦਾ ਵਿਸੇ਼ਸ ਯੋਗਦਾਨ ਦੇਖਿਆ ਜਾ ਰਿਹਾ ਇਸ ਪੁਲਸ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਤੜਕੇ-ਤੜਕੇ ਇੱਕ ਭਾਰਤੀ ਨੌਜਵਾਨ ਤੋਂ 54 ਕਿਲੋਗ੍ਰਾਮ ਡੋਡਿਆਂ ਸਮੇਤ ਅਫ਼ੀਮ ਤੇ ਹਜ਼ਾਰਾਂ ਯੂਰੋ ਨਕਦੀ ਵੀ ਫੜ੍ਹੀ ਸੀ ਕਿ ਬੀਤੇ ਦਿਨ ਫਿਰ ਪੁਲਸ ਨੇ ਇੱਕ ਭਾਰਤੀ ਨੌਜਵਾਨ ਦੀ ਸ਼ਹਿਰ ਤੇਰਾਚੀਨਾ ਵਿਖੇ ਤਲਾਸੀ ਲਈ ਤਾਂ ਉਸ ਕੋਲ ਨਸ਼ੀਲੇ ਪਦਾਰਥ ਫੜ੍ਹੇ ਗਏ।ਪੁਲਸ ਨੇ ਇਸ ਭਾਰਤੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਇਸ ਦੇ ਘਰ ਦੀ ਜਦੋਂ ਤਲਾਸੀ ਲਈ ਤਾਂ ਇਸ ਭਾਰਤੀ ਨੌਜਵਾਨ ਕੋਲੋ ਜਿਹੜਾ ਕਿ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਰਹਿ ਰਿਹਾ ਸੀ ਇਸ ਕੋਲੋ 15000 ਡੋਡਿਆਂ ਦੇ ਦਾਣੇ ਕਾਲੇ ਲਿਫ਼ਾਫੇ ਵਿੱਚ ਛੁਪਾਕੇ ਰੱਖੇ ਮਿਲੇ ਜਿਹਨਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤਾ ਹੈ।ਪੁਲਸ ਅਨੁਸਾਰ ਪ੍ਰਵਾਸੀ ਲੋਕ ਇਹਨਾਂ ਡੋਡਿਆਂ ਨੂੰ ਚਬਾਕੇ,ਪੀਸ ਕੇ ਅਤੇ ਪਾਣੀ ਵਿੱਚ ਭਿਊਕੇ ਖਾਂਦੇ ਹਨ।ਡੋਡਿਆਂ ਦੇ ਨਾਰਕੋਲੈਪਟਿਸ ਅਸਰ ਨਾਲ ਜਿਸ ਨਾਲ ਕਿ ਡੋਡੇ ਖਾਣ ਵਾਲੇ ਬੰਦੇ ਨੂੰ ਨੀਂਦ, ਸੁਸਤੀ ਜਾਂ ਸਰੀਰਕ ਥਕਾਵਟ ਮਹਿਸੂਸ ਨਹੀ ਹੁੰਦੀ ।ਇਟਲੀ ਵਿੱਚ ਕੁਝ ਪ੍ਰਵਾਸੀ ਲੋਕ ਡੋਡਿਆਂ ਨੂੰ ਨਸ਼ੇ ਵਜੋਂ ਤੇ ਕੁਝ ਲੋਕਾਂ ਨੂੰ ਜਬਰੀ ਕੰਮਾਂ ਉਪੱਰ ਬਣੇ ਕਾਪੋ(ਮੁੱਖੀ)ਖਾਣ ਲਈ ਮਜ਼ਬੂਰ ਕਰਦੇ ਹਨ।ਇਟਲੀ ਪੁਲਸ ਜਿਸ ਬਿਨ੍ਹਾਂ ਪੇਪਰਾਂ ਦੇ ਭਾਰਤੀ ਕੋਲੋ ਡੋਡੇ ਫੜ੍ਹੇ ਹਨ ਉਸ ਕੋਲੋ ਪੁੱਛ-ਪੜਤਾਲ ਕਰ ਰਹੀ ਹੈ ਕਿ ਉਸ ਕੋਲੋ ਇਹ ਡੋਡੇ ਕਿੱਥੋਂ ਆਏ।ਇਹ ਵੀ ਮੰਨਿਆਂ ਜਾ ਰਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਸ਼ਾ ਤਸ਼ਕਰ ਲੰਬਾਦਰੀਆ ਸੂਬੇ ਵਿੱਚੋਂ ਲਿਆਕੇ ਇਟਲੀ ਦੇ ਵੱਖ-ਵੱਖ ਸੂਬਿਆਂ ਵਿੱਚ ਵੇਚ ਰਹੇ ਹਨ ਜਿਹਨਾਂ ਨੂੰ ਝੰਬਣ ਲਈ ਇਟਲੀ ਪੁਲਸ ਪੂਰੀ ਤਰ੍ਹਾਂ ਪੱਬੀ ਹੋ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ।