ਟਰੰਪ ਨੇ ਭਾਰਤ-ਪਾਕਿ ਟਕਰਾਅ ਰੋਕਣ ਦਾ ਦਾਅਵਾ ਦੁਹਰਾਇਆ
_10Jan26075959AM.jfif)
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਤਿਹਾਸ ਵਿਚ ਕੋਈ ਵੀ ਉਨ੍ਹਾਂ ਨਾਲੋਂ ਨੋਬਲ ਸ਼ਾਂਤੀ ਪੁਰਸਕਾਰ ਦਾ ਜ਼ਿਆਦਾ ਹੱਕਦਾਰ ਨਹੀਂ ਹੈ,ਜਦਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਕੁਝ ਨਾ ਕਰਨ ਦੇ ਬਾਵਜੂਦ ਇਹ ਸਨਮਾਨ ਹਾਸਲ ਕੀਤਾ।
ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਚ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਬਾਰੇ ਤੇਲ ਅਤੇ ਗੈਸ ਕਾਰਜਕਾਰੀਆਂ ਨਾਲ ਮੀਟਿੰਗ ਦੌਰਾਨ ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਪਿਛਲੇ ਸਾਲ ਮਈ ਦੇ ਸੰਘਰਸ਼ ਵਿਚ ਅੱਠ ਜੈੱਟ ਜਹਾਜ਼ ਸੁੱਟੇ ਗਏ ਸਨ ਅਤੇ ਕਿਹਾ ਕਿ ਚਾਹੇ ਲੋਕ ਉਨ੍ਹਾਂ ਨੂੰ ਪਸੰਦ ਕਰਨ ਜਾਂ ਨਾ,ਉਨ੍ਹਾਂ ਨੇ ਅੱਠ ਵੱਡੀਆਂ ਜੰਗਾਂ ਨੂੰ ਸੁਲਝਾਇਆ ਹੈ,ਜਿਨ੍ਹਾਂ ਵਿਚੋਂ ਕੁਝ ਦਹਾਕਿਆਂ ਤੋਂ ਚੱਲ ਰਹੀਆਂ ਸਨ।