ਨੇਹਾ ਕੱਕੜ ਦੇ ਗੀਤ CANDY SHOP ‘ਤੇ ਵਿਵਾਦ ਵਧਿਆ

ਪਟਿਆਲਾ ਦੀ ਨੂੰਹ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਗੀਤ &ldquoਕੈਂਡੀ ਸ਼ਾਪ&rdquo ਵਿਵਾਦਾਂ ਵਿੱਚ ਘਿਰ ਗਿਆ ਹੈ। ਗਾਣੇ ਦੇ ਕਥਿਤ ਅਸ਼ਲੀਲ ਬੋਲਾਂ ਅਤੇ ਇਤਰਾਜ਼ਯੋਗ ਡਾਂਸ ਮੂਵਜ਼ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (SCPCR) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਮਿਸ਼ਨ ਨੇ ਸ਼ਿਕਾਇਤ ਨੂੰ ਗੰਭੀਰ ਮੰਨਦੇ ਹੋਏ ਇਸਨੂੰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR), ਨਵੀਂ ਦਿੱਲੀ ਨੂੰ ਭੇਜ ਦਿੱਤਾ ਹੈ।

ਸ਼ਿਕਾਇਤਕਰਤਾ ਡਾ. ਧਨੇਂਦਰ ਸ਼ਾਸਤਰੀ ਨੇ ਦੋਸ਼ ਲਗਾਇਆ ਹੈ ਕਿ ਇਹ ਗਾਣਾ ਬੱਚਿਆਂ ਦੇ ਮਾਨਸਿਕ ਵਿਕਾਸ &lsquoਤੇ ਮਾੜਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨੇ ਨੇਹਾ ਕੱਕੜ ਵਿਰੁੱਧ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਗਾਣੇ ਨੂੰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।

ਨੇਹਾ ਕੱਕੜ ਦੇ ਗਾਣੇ ਨੂੰ ਹੁਣ ਤੱਕ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਗਾਣਾ ਨਵੇਂ ਸਾਲ ਦੀ ਪਾਰਟੀ ਥੀਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਹੋਇਆ, ਇਹ ਗਾਣਾ ਵਿਵਾਦਾਂ ਵਿੱਚ ਘਿਰ ਗਿਆ ਹੈ। ਸੋਸ਼ਲ ਮੀਡੀਆ ਯੂਜਰਸ ਨੇ ਇਸਦੇ ਡਾਂਸ ਸਟੈਪਸ ਅਤੇ ਹੁੱਕ ਸਟੈਪਸ ਨੂੰ &ldquoਬਹੁਤ ਹੀ ਭੱਦਾ&rdquo ਦੱਸਿਆ ਹੈ। ਕਈਆਂ ਨੇ ਇਸਨੂੰ ਬੀ-ਗ੍ਰੇਡ ਕੰਟੈਂਟ ਵੀ ਕਿਹਾ ਅਤੇ