ਮਜੀਠਾ ਰੈਲੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਆਪ ਵਰਕਰਾਂ ਦਾ ਜਥਾ ਜਾਵੇਗਾ ਪੰਜਾਬ *ਮਜੀਠਾ ਰੈਲੀ ‘ਚ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ਿਰਕਤ

ਤਲਬੀਰ ਸਿੰਘ ਗਿੱਲ, ਬਲਜਿੰਦਰਜੀਤ ਸਿੰਘ ਢੱਡੇ

 ਲੈਸਟਰ (ਇੰਗਲੈਂਡ), 11 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

18 ਜਨਵਰੀ ਨੂੰ ਮਜੀਠਾ ਵਿਖੇ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ &lsquoਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਮਜੀਠਾ ਹਲਕੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇੱਕ ਪੰਜ ਮੈਂਬਰੀ ਜਥਾ ਵੀ ਪੰਜਾਬ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਦੇ ਸਰਗਰਮ ਆਗੂ ਬਲਜਿੰਦਰਜੀਤ ਸਿੰਘ ਢੱਡੇ ਕਰਨਗੇ।ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਆਪਣੇ ਕਵੀਸ਼ਰੀ ਜਥੇ ਸਮੇਤ ਇੰਗਲੈਂਡ ਫੇਰੀ ਤੇ ਆਏ ਬਲਜਿੰਦਰਜੀਤ ਸਿੰਘ ਢੱਡੇ ਵੱਲੋਂ ਜਿਥੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਉਥੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਰਹਿ ਰਹੇ ਮਜੀਠਾ ਹਲਕੇ ਨਾਲ਼ ਸੰਬੰਧਿਤ ਆਮ ਆਦਮੀ ਪਾਰਟੀ ਪਾਰਟੀ ਦੇ ਵਰਕਰਾਂ ਨਾਲ਼ ਮੁਲਾਕਾਤ ਕਰਕੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਕੀਤੇ ਜਾ ਰਹੇ ਯਤਨਾਂ ਤੋਂ ਵੀ ਜਾਣੂ ਕਰਵਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰਜੀਤ ਸਿੰਘ ਢੱਡੇ ਨੇ ਦੱਸਿਆ ਕਿ ਇਹ ਜਥਾ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਮਜੀਠਾ ਪਹੁੰਚ ਕੇ ਰੈਲੀ &lsquoਚ ਹਾਜ਼ਰੀ ਭਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇੰਗਲੈਂਡ &lsquoਚ ਰਹਿੰਦੇ ਵਰਕਰਾਂ ਵੱਲੋਂ ਰੈਲੀ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਜੀਠਾ ਰੈਲੀ &lsquoਚ ਸ਼ਿਰਕਤ ਨਾਲ ਪਾਰਟੀ ਵਰਕਰਾਂ ਅਤੇ ਸਮਰਥਕਾਂ &lsquoਚ ਖਾਸ ਉਤਸ਼ਾਹ ਹੈ। ਰੈਲੀ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ, ਵਿਕਾਸ ਕਾਰਜਾਂ ਅਤੇ ਹਲਕੇ ਨਾਲ ਸੰਬੰਧਿਤ ਮੁੱਦਿਆਂ ਬਾਰੇ ਵੀ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਬਲਜਿੰਦਰਜੀਤ ਸਿੰਘ ਢੱਡੇ ਨੇ ਦੱਸਿਆ ਕਿ ਵਿਦੇਸ਼ਾਂ &lsquoਚ ਵੱਸਦੇ ਪੰਜਾਬੀ ਵੀ ਪੰਜਾਬ &lsquoਚ ਆ ਰਹੇ ਬਦਲਾਅ ਨਾਲ ਜੁੜੇ ਰਹਿਣਾ ਚਾਹੁੰਦੇ ਹਨ,ਅਤੇ ਇਸੇ ਭਾਵਨਾ ਤਹਿਤ ਇੰਗਲੈਂਡ ਤੋਂ ਮਜੀਠਾ ਹਲਕੇ ਨਾਲ ਸੰਬੰਧਿਤ ਵਰਕਰ ਰੈਲੀ &lsquoਚ ਹਾਜ਼ਰੀ ਭਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਮਜੀਠਾ ਹਲਕੇ &lsquoਚ ਆਮ ਆਦਮੀ ਪਾਰਟੀ ਦੀ ਪਕੜ ਲਗਾਤਾਰ ਮਜ਼ਬੂਤ ਹੋ ਰਹੀ ਹੈ।ਪਾਰਟੀ ਆਗੂਆਂ ਅਨੁਸਾਰ ਇਹ ਰੈਲੀ ਮਜੀਠਾ ਹਲਕੇ ਲਈ ਰਾਜਨੀਤਿਕ ਤੌਰ &lsquoਤੇ ਅਹਿਮ ਮੰਨੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਦੀ ਮੌਜੂਦਗੀ ਨਾਲ ਰੈਲੀ ਨੂੰ ਹੋਰ ਵੀ ਵੱਡਾ ਰੂਪ ਮਿਲੇਗਾ। ਇਸ ਮੌਕੇ ਤੇ ਬਲਜਿੰਦਰਜੀਤ ਸਿੰਘ ਢੱਡੇ ਦੇ ਨਾਲ ਜਤਿੰਦਰਜੀਤ ਸਿੰਘ ਪੰਛੀ ਢੱਡੇ, ਰਣਜੀਤ ਸਿੰਘ ਰਾਣੂ, ਪਲਵਿੰਦਰ ਸਿੰਘ,ਜੱਸ ਸਿੰਘ,ਸਮੇਤ ਹੋਰ ਕਈ ਮਜੀਠਾ ਹਲਕੇ ਨਾਲ਼ ਸੰਬੰਧਿਤ ਇੰਗਲੈਂਡ ਚ ਰਹਿ ਰਹੇ ਆਮ ਆਦਮੀ ਪਾਰਟੀ ਦੇ ਸਮਰਥਕ ਮੌਜੂਦ ਸਨ।