ਇਰਾਨ ਵੱਲੋਂ ਅਮਰੀਕੀ ਫੌਜਾਂ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ

ਇਰਾਨ ਵਿਚ ਸਰਕਾਰ iਖ਼ਲਾਫ਼ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ ਹਨ। ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਜੇ ਇਰਾਨ ਦੀ ਸਰਕਾਰ ਪ੍ਰਦਰਸ਼ਨਕਾਰੀਆਂ &rsquoਤੇ ਕਾਰਵਾਈ ਕਰਦੀ ਹੈ ਤਾਂ ਫੌਜੀ ਕਾਰਵਾਈ ਹੋ ਸਕਦੀ ਹੈ। ਇਸ ਸਬੰਧੀ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਥੋਂ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਇਰਾਨ ਦੇ ਸੰਸਦੀ ਸਪੀਕਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਇਸਲਾਮਿਕ ਦੇਸ਼ &rsquoਤੇ ਹਮਲਾ ਕਰਦਾ ਹੈ ਤਾਂ ਇਰਾਨ ਵਲੋਂ ਅਮਰੀਕੀ ਫੌਜ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ।ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਸਰਕਾਰ iਖ਼ਲਾਫ਼ ਪ੍ਰਦਰਸ਼ਨ ਜਾਰੀ ਹਨ ਤੇ ਇਰਾਨ ਸਰਕਾਰ ਨੇ ਇਕ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਸਰਕਾਰ iਖ਼ਲਾਫ਼ ਪ੍ਰਦਰਸ਼ਨ ਕਰੇਗਾ, ਉਸ ਨੂੰ ਅੱਲ੍ਹਾ ਦਾ ਦੁਸ਼ਮਣ ਮੰਨਿਆ ਜਾਵੇਗਾ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਰਾਨ ਵਿਚ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ ਜਿਸ ਕਾਰਨ ਇਰਾਨ ਦੇ ਆਗੂ ਨੇ ਹੁਣ ਦੇਸ਼ ਦੀ ਕਮਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਨੂੰ ਸੌਂਪ ਦਿੱਤੀ ਹੈ।


ਇਰਾਨ ਨੇ ਆਪਣੇ ਅੰਡਰਗਰਾਊਂਡ ਮਿਜ਼ਾਈਲ ਯੂਨਿਟ ਨੂੰ ਵੀ ਸਰਗਰਮ ਰਹਿਣ ਦੇ ਹੁਕਮ ਦੇ ਦਿੱਤੇ ਹਨ। ਇਹ ਕਿਆਸ ਲਾਏ ਜਾ ਰਹੇ ਹਨ ਕਿ ਜੇ ਕਿਸੇ ਹੋਰ ਦੇਸ਼ ਨੇ ਦਖਲਅੰਦਾਜ਼ੀ ਕੀਤੀ ਤਾਂ ਇਰਾਨ ਇਨ੍ਹਾਂ ਮਿਜ਼ਾਇਲਾਂ ਦੀ ਵਰਤੋਂ ਕਰ ਸਕਦਾ ਹੈ। ਇਕ ਮੈਗਜ਼ੀਨ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੀ ਰਾਜਧਾਨੀ ਵਿਚ ਹੀ ਦੋ ਸੌ ਤੋਂ ਜ਼ਿਆਦਾ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਮੌਤਾਂ ਗੋਲੀ ਲੱਗਣ ਨਾਲ ਹੋਈਆਂ ਹਨ।