ਕਾਂਗਰਸ ਆਗੂ ਪਰਗਟ ਸਿੰਘ ਨੇ ‘ਆਪ’ ਆਗੂਆਂ ਵਲੋਂ ਬਹਿਸ ਦੀ ਚੁਨੌਤੀ ਮਨਜ਼ੂਰ ਕੀਤੀ

ਚੰਡੀਗੜ੍ਹ : ਕਾਂਗਰਸ ਆਗੂ ਪਰਗਟ ਸਿੰਘ ਨੇ &lsquoਆਪ&rsquo ਆਗੂਆਂ ਵਲੋਂ ਦਿਤੀ ਬਹਿਸ ਦੀ ਚੁਨੌਤੀ ਨੂੰ ਮਨਜ਼ੂਰ ਕਰਦਿਆਂ ਕਿਹਾ ਹੈ ਕਿ ਉਹ ਬਹਿਸ ਸਿਰਫ਼ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਕੁਲਤਾਰ ਸਿੰਘ ਸੰਧਵਾਂ ਨਾਲ ਹੀ ਕਰਨਗੇ। ਉਨ੍ਹਾਂ ਅੱਜ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, &lsquo&lsquoਮੇਰੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਕਰਨ ਆਏ ਆਮ ਆਦਮੀ ਪਾਰਟੀ ਦੇ ਮੰਤਰੀ ਬਹਿਸ ਕਰਨ ਤੋਂ ਭੱਜ ਗਏ। ਹੁਣ ਦਿੱਲੀ ਦੇ ਆਕਾ ਆਪਣੇ ਕਰਿੰਦਿਆਂ ਰਾਹੀਂ ਵੀਡੀਓਜ਼ ਚਲਵਾ ਕੇ ਬਹਿਸ ਦੀਆਂ ਗੱਲਾਂ ਕਰ ਰਹੇ ਹਨ!&rsquo&rsquo
ਉਨ੍ਹਾਂ ਅੱਗੇ ਕਿਹਾ, &lsquo&lsquoਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ-ਬੇਅਦਬੀ ਦੇ ਕੇਸਾਂ ਤੋਂ ਲੈ ਕੇ ਮੌੜ ਬੰਬ ਧਮਾਕੇ ਤੱਕ, ਪੰਜਾਬ ਨਾਲ ਜੁੜੇ ਹਰ ਗੰਭੀਰ ਮਸਲੇ &rsquoਤੇ ਮੈਂ ਕਿਤੇ ਵੀ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੇਰੀਆਂ ਸ਼ਰਤਾਂ ਸਿਰਫ਼ ਦੋ ਹਨ।&rsquo&rsquo
ਉਨ੍ਹਾਂ ਬਹਿਸ ਦੀਆਂ ਸ਼ਰਤਾਂ ਬਾਰੇ ਗੱਲ ਕਰਦਿਆਂ ਕਿਹਾ, &lsquo&lsquoਪਹਿਲੀ-ਬਹਿਸ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਇੱਕ ਨਾਲ ਹੋਵੇ: ਅਰਵਿੰਦ ਕੇਜਰੀਵਾਲ, ਜਿਸ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬੇਅਦਬੀ ਕੇਸਾਂ ਵਿੱਚ ਇਨਸਾਫ਼ ਦੀ ਗਾਰੰਟੀ ਦਿੱਤੀ ਸੀ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਕੋਲ ਇਨ੍ਹਾਂ ਸਾਰੇ ਕੇਸਾਂ ਦੀਆਂ ਫਾਇਲਾਂ ਆiਖ਼ਰਕਾਰ ਜਾਂਦੀਆਂ ਹਨ, ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜੋ ਬਰਗਾੜੀ ਮੋਰਚੇ &rsquoਤੇ ਇਨਸਾਫ਼ ਦਾ ਭਰੋਸਾ ਦੇ ਕੇ ਮੋਰਚਾ ਚੁਕਵਾਉਣ ਵਾਲੇ ਸਨ।&rsquo&rsquo
ਉਨ੍ਹਾਂ ਅੱਗੇ ਕਿਹਾ, &lsquo&lsquoਦੂਜੀ-ਬਹਿਸ ਤਿੰਨ ਆਜ਼ਾਦ, ਭਰੋਸੇਯੋਗ ਅਤੇ ਨਿਰਪੱਖ ਪੰਜਾਬੀ ਪੱਤਰਕਾਰਾਂ ਦੇ ਸਾਹਮਣੇ, ਬਰਾਬਰ ਸਮੇਂ ਅਤੇ ਤੱਥਾਂ ਦੇ ਆਧਾਰ &rsquoਤੇ ਹੋਵੇ। ਸਿੱਧੀ ਗੱਲ ਹੈ-ਜੇ ਹਿੰਮਤ ਹੈ ਤਾਂ ਮੇਰਾ ਚੈਲੰਜ ਕਬੂਲ ਕਰੋ। ਬਹਿਸ ਤੋਂ ਭੱਜ ਕੇ ਆਪਣੇ ਕਰਿੰਦਿਆਂ ਨੂੰ ਅੱਗੇ ਕਰਨਾ ਬੰਦ ਕਰੋ।&rsquo&rsquo