ਗਰਭਵਤੀ ਕਰੋ ਅਤੇ 10 ਲੱਖ ਰੁਪਏ ਪਾਓ

ਤੁਸੀਂ ਅਕਸਰ ਸੋਸ਼ਲ ਮੀਡੀਆ &rsquoਤੇ ਨੌਕਰੀ ਅਤੇ ਪੈਸੇ ਲਈ ਵੱਖੋ ਵੱਖਰੇ ਇਸ਼ਤਿਹਾਰ ਅਤੇ ਜੌਬ ਆਫ਼ਰ ਦੇਖਦੇ ਹੋ। ਪਰ ਹਾਲ ਹੀ ਵਿੱਚ 'ਆਲ ਇੰਡੀਆ ਪ੍ਰੈਗਨੈਂਟ ਜੌਬ ਸਰਵਿਸ' ਦੇ ਨਾਂ ਹੇਠ ਕਾਫ਼ੀ ਅਜੀਬੋ-ਗਰੀਬ ਇਸ਼ਤਿਹਾਰ ਸਕੈਮ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਇਸ ਸਕੈਮ ਤਹਿਤ ਭੋਲੇ-ਭਾਲੇ ਮਰਦਾਂ ਨੂੰ ਅਮੀਰ ਔਰਤਾਂ ਨੂੰ ਗਰਭਵਤੀ ਕਰਨ ਦੇ ਬਦਲੇ ਮੋਟੀ ਰਕਮ ਅਤੇ ਹੋਟਲ ਵਿੱਚ ਰਾਤ ਬਿਤਾਉਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਲੁੱਟੇ ਜਾ ਰਹੇ ਹਨ। 'ਆਲ ਇੰਡੀਆ ਪ੍ਰੈਗਨੈਂਟ ਜੌਬ ਸਰਵਿਸ' ਦਾ ਮਾਮਲਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਪੁਲਿਸ ਅਨੁਸਾਰ, ਇਹ ਕੋਈ ਅਸਲ ਨੌਕਰੀ ਨਹੀਂ ਹੈ, ਸਗੋਂ ਮਰਦਾਂ ਨੂੰ ਪੈਸਿਆਂ ਅਤੇ ਸਰੀਰਕ ਸਬੰਧਾਂ ਦਾ ਲਾਲਚ ਦੇ ਕੇ ਲੁੱਟਣ ਦਾ ਇੱਕ ਸੰਗਠਿਤ ਜਾਲ ਹੈ।
ਕਿਵੇਂ ਹੁੰਦੀ ਹੈ ਠੱਗੀ ਦੀ ਸ਼ੁਰੂਆਤ
ਇਸ ਠੱਗੀ ਦੀ ਸ਼ੁਰੂਆਤ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਦਿੱਤੇ ਗਏ ਇਸ਼ਤਿਹਾਰਾਂ ਜਾਂ ਵੀਡੀਓਜ਼ ਤੋਂ ਹੁੰਦੀ ਹੈ। ਇਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਇੱਕ ਨੌਕਰੀ ਉਪਲਬਧ ਹੈ ਜਿਸ ਵਿੱਚ ਬੱਚਾ ਪੈਦਾ ਕਰਨ ਵਿੱਚ ਅਸਮਰੱਥ ਅਮੀਰ ਔਰਤਾਂ ਦੀ ਮਦਦ ਕਰਨੀ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ ਇੱਕ ਫੇਸਬੁੱਕ ਵੀਡੀਓ ਤੋਂ ਨੌਕਰੀ ਲਈ ਇਸ ਘੁਟਾਲੇ ਦਾ ਸ਼ਿਕਾਰ ਹੋਏ ਬਿਹਾਰ ਦੇ 33 ਸਾਲਾ ਮੰਗੇਸ਼ ਕੁਮਾਰ (ਬਦਲਿਆ ਹੋਇਆ ਨਾਮ) ਨੇ ਦੱਸਿਆ ਕਿ ਉਸ ਨੇ ਫੇਸਬੁੱਕ 'ਤੇ ਇਸ ਕਥਿਤ ਨੌਕਰੀ ਦਾ ਇਸ਼ਤਿਹਾਰ ਦੇਖਿਆ ਸੀ। ਮੰਗੇਸ਼, ਜੋ ਵਿਆਹਾਂ ਵਿੱਚ ਸਜਾਵਟ ਦਾ ਕੰਮ ਕਰਕੇ ਮਹੀਨੇ ਦੇ ਸਿਰਫ਼ 15,000 ਰੁਪਏ ਕਮਾਉਂਦਾ ਹੈ, ਨੂੰ ਠੱਗਾਂ ਨੇ 5 ਲੱਖ ਰੁਪਏ ਸਿਰਫ਼ ਸਰੀਰਕ ਸਬੰਧ ਬਣਾਉਣ ਲਈ ਅਤੇ ਔਰਤ ਦੇ ਗਰਭਵਤੀ ਹੋਣ 'ਤੇ 8 ਲੱਖ ਰੁਪਏ ਵਾਧੂ ਦੇਣ ਦਾ ਲਾਲਚ ਦਿੱਤਾ। ਮੰਗੇਸ਼ ਨੇ ਕਿਹਾ, "ਮੈਂ ਇੱਕ ਗਰੀਬ ਆਦਮੀ ਹਾਂ ਅਤੇ ਮੈਨੂੰ ਪੈਸਿਆਂ ਦੀ ਸਖ਼ਤ ਲੋੜ ਸੀ, ਇਸ ਲਈ ਮੈਂ ਉਨ੍ਹਾਂ 'ਤੇ ਵਿਸ਼ਵਾਸ ਕਰ ਲਿਆ