ਫਰੈਂਕਫਰਟ ਹਵਾਈ ਅੱਡੇ ’ਤੇ ਬਰਫਬਾਰੀ ਕਾਰਨ 100 ਤੋਂ ਵੱਧ ਉਡਾਣਾਂ ਰੱਦ

ਜਰਮਨੀ ਦੇ ਸਭ ਤੋਂ ਰੁਝੇਂਵਿਆਂ ਵਾਲੇ ਫਰੈਂਕਫਰਟ ਹਵਾਈ ਅੱਡੇ &rsquoਤੇ ਬਰਫਬਾਰੀ ਕਾਰਨ ਵੱਡੀ ਗਿਣਤੀ ਉਡਾਣਾਂ ਰੱਦ ਹੋਈਆਂ। ਇੱਥੇ ਦੇ ਰਨਵੇਅ &rsquoਤੇ ਬਰਫ ਜਮ੍ਹਾਂ ਹੋ ਗਈ ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡਾ ਸੰਚਾਲਕ ਕੰਪਨੀ ਫਰਾਪੋਰਟ ਨੇ ਦੱਸਿਆ ਕਿ ਦਿਨ ਲਈ ਨਿਧਾਰਤ 1,052 ਉਡਾਣਾਂ ਵਿੱਚੋਂ 102 ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਹਨ।ਫਰਾਪੋਰਟ ਮੁਤਾਬਕ ਖਰਾਬ ਮੌਸਮ ਕਾਰਨ ਉਡਾਣਾਂ ਰੱਦ ਹੋਈਆਂ ਤੇ ਇਹ ਗਿਣਤੀ ਹਾਲੇ ਹੋਰ ਵੀ ਵੱਧ ਸਕਦੀ ਹੈ। ਇਹ ਸਮੱਸਿਆ ਹਾਲੇ ਜਾਰੀ ਰਹਿਣ ਦੀ ਸੰਭਾਵਨਾ ਹੈ। ਹਵਾਈ ਅੱਡੇ ਦੇ ਅਮਲੇ ਨੂੰ ਭਾਰੀ ਬਰਫ਼ਬਾਰੀ ਕਾਰਨ ਰਨਵੇਜ਼ ਨੂੰ ਸਾਫ਼ ਰੱਖਣਾ ਅਤੇ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਅਤੇ ਲੈਂਡਿੰਗ ਯਕੀਨੀ ਬਣਾਉਣਾ ਫਿਲਹਾਲ ਚੁਣੌਤੀਪੂਰਨ ਬਣ ਗਿਆ ਹੈ।

ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਬਰਫ਼ ਹਟਾਈ ਜਾ ਰਹੀ ਹੈ ਪਰ ਖਰਾਬ ਮੌਸਮ ਕਾਰਨ ਇਹ ਕੰਮ ਹੌਲੀ ਰਫਤਾਰ ਨਾਲ ਹੋ ਰਿਹਾ ਹੈ। ਉਡਾਣਾਂ ਰੱਦ ਹੋਣ ਨਾਲ ਯਾਤਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਥੇ ਵੱਡੀ ਗਿਣਤੀ ਯਾਤਰੀ ਫਸੇ ਹੋਏ ਹਨ, ਜਦਕਿ ਕੁਝ ਨੂੰ ਆਪਣੀਆਂ ਯਾਤਰਾਵਾਂ ਵਿੱਚ ਤਬਦੀਲੀ ਕਰ ਦਿੱਤੀ ਹੈ।