ਅਸ਼ਲੀਲ ਸਮੱਗਰੀ ਮਾਮਲੇ ’ਤੇ ਐਕਸ ਨੇ ਆਪਣੀਆਂ ਕਮੀਆਂ ਮੰਨੀਆਂ, 600 ਖਾਤੇ ਡਿਲੀਟ ਕੀਤੇ: ਸਰਕਾਰੀ ਸੂਤਰ
_12Jan26072955AM.jfif)
ਆਈਟੀ ਮੰਤਰਾਲੇ ਵੱਲੋਂ ਰੈਗੂਲੇਟਰੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਾਅਦ ਮਾਈਕ੍ਰੋਬਲੋਗਿੰਗ ਸਾਈਟ &lsquoਐਕਸ&rsquo (ਪਹਿਲਾਂ ਟਵਿੱਟਰ) ਨੇ ਆਪਣੀ ਕੰਟੈਂਟ ਮੋਡਰੇਸ਼ਨ ਪ੍ਰਕਿਰਿਆਵਾਂ ਵਿੱਚ ਖਾਮੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੇ ਮਿਆਰਾਂ ਨੂੰ ਲਾਗੂ ਕਰਨ ਵਿੱਚ ਹੋਈਆਂ ਲਾਪਰਵਾਹੀਆਂ ਨੂੰ ਮੰਨਿਆ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਦੇਸ਼ ਦੇ ਸਾਰੇ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੇਗੀ। ਸਰਕਾਰੀ ਸੂਤਰਾਂ ਅਨੁਸਾਰ &lsquoਐਕਸ&rsquo ਨੇ ਸੁਧਾਰਾਤਮਕ ਕਾਰਵਾਈ ਦੇ ਹਿੱਸੇ ਵਜੋਂ ਲਗਪਗ 3,500 ਸਮੱਗਰੀ ਦੇ ਹਿੱਸਿਆਂ ਨੂੰ ਬਲੌਕ ਕੀਤਾ ਹੈ ਅਤੇ 600 ਤੋਂ ਵੱਧ ਖਾਤੇ ਡਿਲੀਟ ਕੀਤੇ ਹਨ। ਪਲੇਟਫਾਰਮ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਸੇਵਾ &rsquoਤੇ ਅਸ਼ਲੀਲ ਤਸਵੀਰਾਂ ਦੀ ਇਜਾਜ਼ਤ ਨਹੀਂ ਦੇਵੇਗਾ।
ਜ਼ਿਕਰਯੋਗ ਹੈ ਕਿ 2 ਜਨਵਰੀ ਨੂੰ ਸਰਕਾਰ ਨੇ &lsquoਐਕਸ&rsquo ਨੂੰ ਸੂਚਨਾ ਤਕਨਾਲੋਜੀ ਐਕਟ ਅਤੇ ਸਬੰਧਤ ਆਈਟੀ ਨਿਯਮਾਂ ਤਹਿਤ ਕਾਨੂੰਨੀ ਤੌਰ &rsquoਤੇ ਜ਼ਰੂਰੀ ਸਾਵਧਾਨੀ ਵਿੱਚ ਗੰਭੀਰ ਲਾਪਰਵਾਹੀ ਦਾ ਹਵਾਲਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਸੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ੰਇਟੈ) ਨੇ &lsquoਐਕਸ&rsquo ਦੇ ਏਆਈ ਟੂਲ 'ਗ੍ਰੋਕ' ਦੀ ਕਥਿਤ ਦੁਰਵਰਤੋਂ 'ਤੇ ਚਿੰਤਾ ਪ੍ਰਗਟਾਈ ਸੀ, ਜਿਸ ਰਾਹੀਂ ਅਸ਼ਲੀਲ, ਜਿਨਸੀ ਤੌਰ 'ਤੇ ਸਪੱਸ਼ਟ ਅਤੇ ਅਪਮਾਨਜਨਕ ਸਮੱਗਰੀ ਤਿਆਰ ਕਰਕੇ ਫੈਲਾਈ ਜਾ ਰਹੀ ਸੀ, ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।