ਰਾਜਧਾਨੀ ਰੋਮ ਦੇ ਕਸਬਾ ਲੀਦੋ ਦੀ ਪੀਨੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਸਮੁੰਦਰੀ ਕੰਢੇ ਤੇ ਵਸੇ ਕਸਬਾ ਲੀਦੋ ਦੀ ਪੀਨੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਭਾਰਤੀ ਔਰਤਾਂ ਵਲੋ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਰਲ ਮਿਲ ਕੇ ਮਨਾਇਆ ਗਿਆ । ਇਸ ਤਿਉਹਾਰ ਨੂੰ ਮਨਾਉਣ ਲਈ ਇਲਾਕੇ ਦੀਆਂ ਔਰਤਾਂ ਵਲੋ ਇੱਕਠੀਆ ਹੋ ਕੇ ਅੱਗ ਬਾਲ ਕੇ ਲੋਹੜੀ ਮਨਾਈ ਗਈ । ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਮਹਿਕ ਸਾਫ਼ ਦਿਖਾਈ ਦਿੱਤੀ। ਔਰਤਾਂ ਵੱਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਲੋਕ ਗੀਤ ਸੁੰਦਰ ਮੂੰਦਰੀਏ ਗਾ ਕੇ ਤੇ ਲੋਹੜੀ ਦੀ ਰਵਾਇਤ ਅਨੁਸਾਰ ਮੂੰਗਫਲੀ ਅਤੇ ਰਿਓੜੀਆਂ ਵੰਡ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਗਿਆ। ਕੁਝ ਕ ਔਰਤਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦੇਸੀ ਧਰਤੀ ਤੇ ਸਾਡਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਵਿਰਸੇ, ਸੱਭਿਆਚਾਰ ਅਤੇ ਵਿਰਾਸਤ ਨੂੰ ਜਿਉਂਦਾ ਰੱਖਣਾ ਹੈ । ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਤਿਉਹਾਰਾਂ ਵਾਰੇ ਜਾਣੂ ਕਰਵਾਇਆ ਜਾ ਸਕੇ ਕਿਉਂਕਿ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋਏ ਆਪਣੇ ਸੱਭਿਆਚਾਰ ਤੇ ਵਿਰਸੇ ਹੋਲੀ ਹੋਲੀ ਭੁੱਲ ਰਹੇ ਹਾਂ