ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਦੀ ਵਿਸ਼ੇਸ਼ ਅਦਾਲਤ ਅੰਦਰ ਸੁਣਵਾਈ ਹੋਈ ਆਰੰਭ ਅਤੇ ਪੂਰਾ ਮਹੀਨਾ ਚਲਣ ਦੀ ਉਮੀਦ 👉 ਭਾਈ ਨਿੱਝਰ ਦੇ ਸਮਰਥਕਾਂ ਨੇ ਕਾਰਨੀ ਸਰਕਾਰ ਉਪਰ ਦੋਸ਼ੀਆਂ ਨੂੰ ਬਚਾਉਣ ਦੇ ਲਗਾਏ ਦੋਸ਼

 ਨਵੀਂ ਦਿੱਲੀ 14 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਧਰਤੀ 'ਤੇ ਮਾਰੇ ਗਏ ਕੈਨੇਡੀਅਨ ਨਾਗਰਿਕ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਇੱਕ ਜੱਜ ਸਾਹਮਣੇ ਚਾਰ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨ ਪੱਖੀ ਕਾਰਕੁਨ ਬ੍ਰਿਟਿਸ਼ ਕੋਲੰਬੀਆ ਦੀ ਇੱਕ ਅਦਾਲਤ ਦੇ ਬਾਹਰ ਇਕੱਠੇ ਹੋਏ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਅਦਾਲਤ ਅੰਦਰ ਜਾਣ ਲਈ ਵਿਸ਼ੇਸ਼ ਤੌਰ ਦੇ ਸਖ਼ਤ ਤੌਰ ਤੇ ਦੁਹਰੀ ਸੁਰੱਖਿਆ ਪ੍ਰਣਾਲੀ ਬਣਾਈ ਗਈ ਹੈ ਅਤੇ ਅਦਾਲਤ ਅੰਦਰ ਭਾਈ ਨਿੱਝਰ ਮਾਮਲੇ ਦੀ ਸੁਣਵਾਈ ਲਈ ਇਕ ਵਿਸ਼ੇਸ਼ ਅਦਾਲਤ ਸਥਾਪਿਤ ਕੀਤੀ ਗਈ ਹੈ ਜਿਸ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸੁਣਵਾਈ ਚਲ ਰਹੀ ਹੈ ਤੇ ਪੂਰੇ ਮਹੀਨੇ ਸੁਣਵਾਈ ਜਾਰੀ ਰਹਿਣ ਦੀ ਉੱਮੀਦ ਹੈ ਜਿਸ ਨਾਲ ਜਲਦ ਤੋਂ ਜਲਦ ਮਾਮਲੇ ਵਿਚ ਨਿਆਂ ਕੀਤਾ ਜਾ ਸਕੇ । ਇਸ ਮੌਕੇ ਖਾਲਿਸਤਾਨ ਦੇ ਝੰਡੇ ਲੈ ਕੇ, ਸ਼ਹੀਦ ਨਿੱਝਰ ਦੇ ਸਮਰਥਕਾਂ ਨੇ ਕੈਨੇਡੀਅਨ ਅਦਾਲਤਾਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਹੈ ਅਤੇ ਰਾਜਨੀਤਿਕ ਪੱਧਰ 'ਤੇ ਜੋ ਕੁਝ ਅਜੇ ਵੀ ਢਾਲਿਆ ਜਾ ਰਿਹਾ ਹੈ, ਉਸ ਵਿਚਕਾਰ ਇੱਕ ਤਿੱਖਾ ਅਤੇ ਜ਼ੋਰਦਾਰ ਅੰਤਰ ਦਿਖਾਇਆ। ਇਸ ਮੌਕੇ ਉਨ੍ਹਾਂ ਵਲੋਂ ਈਬੀ, ਖੂਨ ਨਾਲ ਵਪਾਰ ਬੰਦ ਕਰੋ, ਕਿੱਲ ਇੰਡੀਆ ਪੋਲੀਟੀਕਸ, ਨੋ ਐਨਡੀਪੀ ਵੋਟ ਬੀ.ਸੀ. ਵਰਗੇ ਨਾਹਰੇ ਲਗਾਏ ਗਏ । ਇਨ੍ਹਾਂ ਨਾਅਰਿਆਂ ਨੇ ਸਿੱਧੇ ਤੌਰ 'ਤੇ ਪ੍ਰੀਮੀਅਰ ਡੇਵਿਡ ਐਬੀ ਦੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਨਿਸ਼ਾਨਾ ਬਣਾਇਆ ਅਤੇ ਆਪਣਾ ਵਿਰੋਧ ਪ੍ਰਗਟ ਕੀਤਾ ਗਿਆ । ਇਸ ਮੌਕੇ ਐਸਐਫਜੇ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਭਾਰਤ ਦੇ ਕਰਿੰਦਿਆਂ 'ਤੇ ਦੋਸ਼ ਲਗਾਏ ਜਾ ਰਹੇ ਹਨ, ਪਰ ਅਸਲ ਆਰਕੀਟੈਕਟ ਸੁਰੱਖਿਅਤ ਹਨ। ਪੰਨੂ ਨੇ ਮੋਦੀ, ਸ਼ਾਹ ਅਤੇ ਜੈਸ਼ੰਕਰ ਦੀ ਭਾਰਤੀ ਰਾਜਨੀਤਿਕ ਲੀਡਰਸ਼ਿਪ 'ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਵੱਲੋਂ ਚੁੱਪ, ਅਕਿਰਿਆਸ਼ੀਲਤਾ ਅਤੇ ਭਾਰਤ ਨਾਲ ਚੱਲ ਰਹੇ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਰਾਹੀਂ ਬਚਾਇਆ ਜਾ ਰਿਹਾ ਹੈ। ਪੰਨੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਤਲ ਦੇ ਪਿੱਛੇ ਰਾਜਨੀਤਿਕ ਕਮਾਂਡ ਢਾਂਚੇ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਦੇ ਹੋਏ ਕਥਿਤ ਕਾਰਕੁਨਾਂ 'ਤੇ ਮੁਕੱਦਮਾ ਚਲਾਉਣਾ ਚੋਣਵੇਂ ਨਿਆਂ ਦੇ ਬਰਾਬਰ ਹੈ ਅਤੇ ਬੁਨਿਆਦੀ ਤੌਰ 'ਤੇ ਕੈਨੇਡੀਅਨ ਪ੍ਰਭੂਸੱਤਾ ਨੂੰ ਕਮਜ਼ੋਰ ਕਰਦਾ ਹੈ। ਪਨੂੰ ਨੇ ਕਿਹਾ ਕਿ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਅਦਾਲਤਾਂ ਨੂੰ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਕਿਹਾ ਜਾ ਰਿਹਾ ਹੈ, ਕੈਨੇਡੀਅਨ ਰਾਜਨੀਤਿਕ ਲੀਡਰਸ਼ਿਪ ਅੰਤਰਰਾਸ਼ਟਰੀ ਪੱਧਰ 'ਤੇ ਇਸਦੇ ਉਲਟ ਸੰਦੇਸ਼ ਭੇਜ ਰਹੀ ਹੈ ਕਿ ਇੱਕ ਕਤਲ ਕੀਤੇ ਗਏ ਕੈਨੇਡੀਅਨ ਨਾਗਰਿਕ ਲਈ ਨਿਆਂ ਨਾਲੋਂ ਵਪਾਰਕ ਸੌਦਿਆਂ ਅਤੇ ਕੂਟਨੀਤਕ ਹੱਥ ਮਿਲਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਜੈਗ ਸਿੱਧੂ, ਚਰਨਜੀਤ ਸਿੰਘ, ਅਜੈਪਾਲ ਸਿੰਘ, ਰਣਜੀਤ ਸਿੰਘ ਸਮੇਤ ਬਹੁਤ ਸਾਰੇ ਨੌਜੁਆਨ ਅਤੇ ਸੰਗਤਾਂ ਹਾਜਿਰ ਸਨ । ਇਸ ਮੌਕੇ ਟੀਮ ਨਿੱਝਰ ਵਲੋਂ ਸੰਗਤਾਂ ਨੂੰ ਉਚੇਚੇ ਤੌਰ ਤੇ ਅਪੀਲ ਕੀਤੀ ਗਈ ਕਿ ਅਦਾਲਤ ਅੰਦਰ ਚਲ ਰਹੀ ਲਗਾਤਾਰ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰੀਆਂ ਲਗਵਾਣ ਜਿਸ ਨਾਲ ਭਾਈ ਨਿੱਝਰ ਨੂੰ ਇਨਸਾਫ਼ ਦਿਵਾਉਣ ਲਈ ਚਲ ਰਹੀ ਕਾਰਵਾਈ ਉਪਰ ਬਾਜ਼ ਨਜ਼ਰ ਰਖੀ ਜਾ ਸਕੇ ।