ਪ੍ਰਿੰਸੇਸ ਡਾਇਨਾ ਦੀ ਯਾਦਗਾਰ ’ਦੀ ਮੁਰੰਮਤ ਤੇ ਬਰਤਾਨੀਆ ਸਰਕਾਰ ਖ਼ਰਚ ਕਰੇਗੀ 30 ਲੱਖ ਪੌਂਡ

 ਲੈਸਟਰ (ਇੰਗਲੈਂਡ), 14 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਬਰਤਾਨੀਆ ਦੀ ਲੋਕਪ੍ਰਿਯ ਸ਼ਾਹੀ ਹਸਤੀਆਂ ਵਿੱਚ ਸ਼ਾਮਲ ਰਹੀ ਪ੍ਰਿਸੇਸ ਡਾਇਨਾ ਦੀ ਯਾਦ ਵਿੱਚ ਬਣੀ ਯਾਦਗਾਰ ਨੂੰ ਵੱਡੀ ਪੱਧਰ &rsquoਤੇ ਨਵਾਂ ਰੂਪ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੁਰੰਮਤ ਕਾਰਜ ਲਈ ਕਰੀਬ 30 ਲੱਖ ਪੌਂਡ (3 ਮਿਲੀਅਨ ਪੌਂਡ) ਦੀ ਰਕਮ ਖਰਚ ਕੀਤੀ ਜਾ ਰਹੀ ਹੈ, ਜਿਸ ਕਾਰਨ ਯਾਦਗਾਰ ਦੇ ਦਰਵਾਜ਼ੇ ਆਮ ਦਰਸ਼ਕਾਂ ਲਈ ਅਸਥਾਈ ਤੌਰ &rsquoਤੇ ਬੰਦ ਕਰ ਦਿੱਤੇ ਗਏ ਹਨ।
ਬ੍ਰਿਟਿਸ਼ ਮੀਡੀਆ ਰਿਪੋਰਟਾਂ ਮੁਤਾਬਕ ਇਹ ਮੁਰੰਮਤ ਕੰਮ ਯਾਦਗਾਰ ਦੀ ਸੰਰਚਨਾ ਨੂੰ ਹੋਰ ਮਜ਼ਬੂਤ ਬਣਾਉਣ, ਸੁਰੱਖਿਆ ਪ੍ਰਬੰਧ ਸੁਧਾਰਨ ਅਤੇ ਦਰਸ਼ਕਾਂ ਲਈ ਅਨੁਭਵ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਚੱਲ ਰਹੇ ਦਬਾਅ ਅਤੇ ਮੌਸਮੀ ਅਸਰਾਂ ਕਾਰਨ ਯਾਦਗਾਰ ਵਿੱਚ ਮੁਰੰਮਤ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਦੱਸਣਯੋਗ ਹੈ ਕਿ ਪ੍ਰਿੰਸੇਸ ਡਾਇਨਾ ਦੀ ਯਾਦਗਾਰ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਸ਼ਾਹੀ ਪਰਿਵਾਰ ਦੇ ਪ੍ਰਸ਼ੰਸਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੀ ਹੈ। ਹਰ ਸਾਲ ਹਜ਼ਾਰਾਂ ਲੋਕ ਇਸ ਸਥਾਨ &rsquoਤੇ ਆ ਕੇ ਡਾਇਨਾ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਯਾਦਗਾਰ ਦੇ ਬੰਦ ਹੋਣ ਦੀ ਖ਼ਬਰ ਨਾਲ ਕਈ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਵੀ ਵੇਖੀ ਗਈ ਹੈ, ਪਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਕੰਮ ਮੁਕੰਮਲ ਹੋਣ ਉਪਰੰਤ ਇਹ ਸਥਾਨ ਪਹਿਲਾਂ ਨਾਲੋਂ ਹੋਰ ਆਕਰਸ਼ਕ ਹੋਵੇਗਾ।
ਸ਼ਾਹੀ ਮਾਮਲਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਮੁਰੰਮਤ ਸਿਰਫ਼ ਇਕ ਇਮਾਰਤੀ ਸੁਧਾਰ ਨਹੀਂ, ਸਗੋਂ ਪ੍ਰਿੰਸੇਸ ਡਾਇਨਾ ਦੀ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਵੱਲ ਇੱਕ ਅਹਿਮ ਕਦਮ ਹੈ। ਮੁਰੰਮਤ ਕਾਰਜ ਦੇ ਪੂਰਾ ਹੋਣ ਤੋਂ ਬਾਅਦ ਯਾਦਗਾਰ ਨੂੰ ਮੁੜ ਦਰਸ਼ਕਾਂ ਲਈ ਖੋਲ੍ਹਿਆ ਜਾਵੇਗਾ।