ਅਮਰੀਕੀ ਸਟੇਟ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ 100,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਗਏ ਹਨ

 ਅਮਰੀਕੀ ਸਟੇਟ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ 100,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਗਿਣਤੀ ਪਿਛਲੇ ਸਾਲ ਨਾਲੋਂ ਕਾਫ਼ੀ ਵੱਧ ਹੈ ਅਤੇ ਇਮੀਗ੍ਰੇਸ਼ਨ ਨੀਤੀਆਂ ਦੀ ਸਖ਼ਤੀ ਨੂੰ ਦਰਸਾਉਂਦੀ ਹੈ। ਜਾਣਕਾਰੀ ਮੁਤਾਬਕ, ਰੱਦ ਕੀਤੇ ਗਏ ਵੀਜ਼ਿਆਂ ਵਿੱਚ 8,000 ਤੋਂ ਵੱਧ ਸਟੂਡੈਂਟ ਵੀਜ਼ੇ ਅਤੇ ਲਗਭਗ 2,500 ਸਪੈਸ਼ਲਾਈਜ਼ਡ ਵੀਜ਼ੇ ਸ਼ਾਮਲ ਹਨ, ਜੋ ਆਮ ਤੌਰ &lsquoਤੇ ਖਾਸ ਹੁਨਰ ਵਾਲੇ ਪੇਸ਼ਾਵਰਾਂ ਨੂੰ ਜਾਰੀ ਕੀਤੇ ਜਾਂਦੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਕਰਨ ਦਾ ਇਹ ਕਦਮ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੇ ਅਮਰੀਕਾ ਵਿੱਚ ਵੀਜ਼ਾ ਮਿਆਦ ਤੋਂ ਵੱਧ ਰਹਿ ਕੇ "ਓਵਰਸਟੇ" ਕੀਤਾ ਹੈ ਜਾਂ ਜਿਨ੍ਹਾਂ &lsquoਤੇ DUI (ਡ੍ਰਿੰਕ ਐਂਡ ਡਰਾਈਵ), ਹਮਲਾ, ਚੋਰੀ ਜਾਂ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਲਗੇ ਹਨ। ਇਸ ਨਵੇਂ ਪ੍ਰਕ੍ਰਿਆ ਦੇ ਅਧੀਨ ਜਾਂਚ ਦੌਰਾਨ ਵੀਜ਼ਾ ਧਾਰਕਾਂ ਬਾਰੇ ਲਗਾਤਾਰ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਰਿਸਕ ਦੇ ਆਧਾਰ &lsquoਤੇ ਫ਼ੈਸਲੇ ਕੀਤੇ ਜਾਣਗੇ।
2024 ਨਾਲ ਤੁਲਨਾ ਕਰਨ &lsquoਤੇ, ਵੀਜ਼ਾ ਰੱਦ ਹੋਣ ਦੀ ਦਰ ਵਿੱਚ ਲਗਭਗ 150% ਵਾਧਾ ਦਰਜ ਕੀਤਾ ਗਿਆ ਹੈ, ਜੋ ਇਮੀਗ੍ਰੇਸ਼ਨ ਨੀਤੀਆਂ ਵਿੱਚ ਪੈਦਾ ਹੋਏ ਬਦਲਾਵਾਂ ਦਾ ਸਾਫ਼ ਸੰਕੇਤ ਹੈ। ਵਿਭਾਗ ਨਾਲ ਜੁੜੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫ਼ੈਸਲੇ ਰਾਸ਼ਟਰੀ ਸੁਰੱਖਿਆ, ਕਾਨੂੰਨ-ਵਿਵਸਥਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਦੁਰੁਪਯੋਗ ਨੂੰ ਰੋਕਣ ਲਈ ਕੀਤੇ ਜਾ ਰਹੇ ਹਨ।
 ਜੇਕਰ ਕਿਸੇ ਵੀ ਵਿਅਕਤੀ &lsquoਤੇ ਅਪਰਾਧ ਜਾਂ ਨੈਸ਼ਨਲ ਸਿਕਿਊਰਟੀ ਸੰਬੰਧੀ ਸ਼ੱਕ ਉੱਠਦਾ ਹੈ, ਤਾਂ ਉਸਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਜਾਂ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਦੇ ਹਿੱਸੇ ਵਜੋਂ ਡਿਪੋਰਟੇਸ਼ਨ ਪ੍ਰਕਿਰਿਆ ਵਿੱਚ ਵੀ ਵਾਧਾ ਕੀਤੇ ਜਾ ਰਹੇ ਹਨ। ਕਈ ਇਮੀਗ੍ਰੇਸ਼ਨ ਵਿਸ਼ੇਸ਼ਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕਦਮ ਅਮਰੀਕਾ ਵਿੱਚ ਪੜ੍ਹ ਰਹੇ ਜਾਂ ਕੰਮ ਕਰ ਰਹੇ ਕਾਨੂੰਨੀ ਇਮੀਗ੍ਰੈਂਟਾਂ ਲਈ ਚਿੰਤਾ ਦਾ ਕਾਰਣ ਬਣ ਸਕਦੇ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ &lsquoਤੇ ਰਹਿਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ।
ਵਿਰੋਧੀ ਪੱਖ ਇਸ ਨੀਤੀ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਸਖ਼ਤੀ ਅਮਰੀਕਾ ਦੀ ਸਿੱਖਿਆ, ਤਕਨਾਲੋਜੀ ਅਤੇ ਉਦਯੋਗ ਖੇਤਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਕਿਉਂਕਿ ਸਟੂਡੈਂਟ ਅਤੇ ਸਪੈਸ਼ਲਾਈਜ਼ਡ ਵੀਜ਼ਾ ਅਮਰੀਕੀ ਯੂਨੀਵਰਸਿਟੀਆਂ ਅਤੇ ਕੰਪਨੀਆਂ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
ਦੂਜੇ ਪਾਸੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਕਦਮ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹਨ ਅਤੇ ਇਸ ਨਾਲ ਗਲਤ ਤਰੀਕੇ ਨਾਲ ਵੀਜ਼ਾ ਪ੍ਰਣਾਲੀ ਦਾ ਲਾਭ ਉਠਾਉਣ ਵਾਲਿਆਂ &lsquoਤੇ ਰੋਕ ਲੱਗੇਗੀ।