ਰੂਸ ਵੱਲੋਂ ਬ੍ਰਿਟਿਸ਼ ਡਿਪਲੋਮੈਟ ਦੀ ਬਰਖ਼ਾਸਤਗੀ, ਯੂਕੇ ਸਰਕਾਰ ਵੱਲੋਂ ਜਵਾਬੀ ਕਦਮਾਂ ‘ਤੇ ਗੰਭੀਰ ਵਿਚਾਰ

 ਰੋਮ 15 ਜਨਵਰੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਭਾਰਤੀ ਭਾਈਚਾਰੇ ਦੀਆਂ ਧੀਆਂ ਦੀ ਮਿਹਨਤ ਤੇ ਦ੍ਰਿੜ ਇਰਾਦਿਆਂ ਨੇ ਵੱਖ-ਵੱਖ ਵਿੱਦਿਆਦਕ ਖੇਤਰਾਂ ਵਿੱਚ ਜਿਸ ਤਰ੍ਹਾਂ ਨਵੀਆਂ ਪੈੜਾਂ ਪਾਉਂਦਿਆਂ ਕਾਮਯਾਬੀ ਦਾ ਇਤਿਹਾਸ ਸਿਰਜਦਿਆਂ ਭਾਰਤ ਦੀ ਬੱਲੇ-ਬੱਲੇ ਕਰਵਾਈ ਹੈ ਉਹ ਕਾਬਲੇ ਤਾਰੀਫ਼ ਹੈ।ਜਿਹੜੀਆਂ ਧੀਆਂ ਕਦੀਂ ਸਾਇਕਲ ਚਲਾਉਂਦਿਆਂ ਵੀ ਡਰਦੀਆਂ ਸਨ ਅੱਜ ਉਹੀ ਇਟਲੀ ਦੇ ਰਾਸ਼ਟਰੀ ਮਾਰਗਾਂ ਉਪੱਰ ਟਰੱਕ,ਟਰਾਲੇ ਅਤੇ ਬੱਸਾਂ ਸੁੱਚਜੇ ਢੰਗ ਨਾਲ ਚਲਾ ਇਟਲੀ ਦੀ ਉੱਨਤੀ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ।ਅਸੀਂ ਆਪਣੇ ਪਾਠਕਾਂ ਨਾਲ ਪੰਜਾਬ ਦੀ ਇੱਕ ਅਜਿਹੀ ਧੀ ਦੀ ਹੀ ਗੱਲ ਕਰਨ ਜਾ ਰਹੇ ਹਨ ਜਿਹੜੀ ਕਿ ਪਿੰਡ ਰਸੂਲਪੁਰ ਮੱਲਾਂ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਹੈ।ਭਾਰਤੀ ਮੂਲ ਦੀ ਨਿਮਰਤ ਕੌਰ ਜਿਸ ਨੂੰ ਰਜਿੰਦਰ ਸਿੰਘ ਅਤੇ ਕੁਲਵੰਤ ਕੌਰ ਮਾਪਿਆਂ ਨੇ ਰੱਜਵਾਂ ਪਿਆਰ-ਦੁਲਾਰ ਦਿੰਦਿਆਂ ਪੜ੍ਹਾਇਆ ਤੇ ਅੱਜ ਇਸ ਧੀ ਰਾਣੀ ਨੇ ਕੈਥੋਲਿਕ ਯੂਨੀਵਰਸਿਟੀ ਮਿਲਾਨ ਤੋਂ ਅੰਤਰ ਰਾਸ਼ਟਰੀ ਆਰਥਿਕਤਾ ਅਤੇ ਵਪਾਰ ਪ੍ਰ੍ਰਬੰਧਕ ਵਿੱਚ ਮਾਸਟਰੀ ਡਿਗਰੀ 30/30 ਵੋਟ ਲੈਕੇ ਪਹਿਲੇ ਦਰਜ਼ੇ ਵਿੱਚ ਪਾਸ ਕਰਕੇ ਪਰਿਵਾਰ ਸਮੇਤ ਭਾਰਤ ਦਾ ਨਾਮ ਚਮਕਾਇਆ ਹੈ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਿਮਰਤ ਕੌਰ ਨੇ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਨਾਲ ਇਨਸਾਨ ਹਰ ਉਸ ਬੁਲੰਦੀ ਨੂੰ ਛੂਹ ਸਕਦਾ ਜਿਸ ਨੂੰ ਸਰ ਕਰਨਾ ਕਈ ਵਾਰ ਸੁਪਨਾ ਹੀ ਬਣ ਜਾਂਦਾ ਹੈ।ਜਿਹੜੇ ਮਾਪੇ ਬੱਚਿਆਂ ਦੀ ਜਿੰਦਗੀ ਬਣਾਉਣ ਲਈ ਆਪਣੇ ਸੁੱਖਾਂ ਦੀ ਪਰਵਾਹ ਕੀਤੇ ਬਿਨ੍ਹਾਂ ਦਿਨ-ਰਾਤ ਇੱਕ ਕਰ ਦਿੰਦੇ ਹਨ ਉਹਨਾਂ ਲਈ ਬੱਚਿਆਂ ਨੂੰ ਵੀ ਆਪਣੇ ਫਰਜ਼ ਪੂਰੇ ਕਰਨ ਲਈ ਮੁਹਰੇ ਆਉਣਾ ਚਾਹੀਦਾ ਹੈ ਤੇ ਚੰਗੀ ਪੜ੍ਹਾਈ ਕਰਦਿਆਂ ਮਾਪਿਆਂ ਦਾ ਨਾਮ ਰੁਸ਼ਨਾਉਣਾ ਚਾਹੀਦਾ ਹੈ।ਇਸ ਮੌਕੇ ਇਟਲੀ ਦੇ ਪਿਆਚੈਂਸਾ ਇਲਾਕੇ ਵਿੱਚ ਰਹਿੰਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਬਚਪਨ ਤੋਂ ਹੀ ਬਹੁਤ ਹੁਸਿ਼ਆਰ ਸੀ ਤੇ ਅੱਜ ਚੰਗੀ ਪੜ੍ਹਾਈ ਕਰਦਿਆਂ ਜੋ ਧੀ ਰਾਣੀ ਨੇ ਮਾਸਟਰ ਡਿਗਰੀ ਹਾਸਲ ਕੀਤੀ ਹੈ ਜਿਸ ਨਾਲ ਸਾਰਾ ਪਰਿਵਾਰ ਬਾਗੋ-ਬਾਗ ਹੈ।ਇਸ ਧੀ ਦੀ ਪੜ੍ਹਾਈ ਨੂੰ ਦੇਖਦਿਆਂ ਹੀ ਇਸ ਨੂੰ ਕੰਮ ਵੀ ਕਸਟਮ ਵਿਭਾਗ ਵਿੱਚ ਪਹਿਲ ਦੇ ਅਧਾਰ ਤੇ ਮਿਲ ਗਿਆ ਹੈ ।ਇਟਲੀ ਰਹਿੰਦੇ ਭਾਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਦਿਆਂ ਉਸ ਦੇ ਹੁਨੰਰ ਅਨੁਸਾਰ ਪੜ੍ਹਾਈ ਲਈ ਜ਼ਰੂਰ ਪ੍ਰੇਰਿਤ ਕਰਨਾ ਚਾਹੀਦਾ ਹੈ।