ਪਰਿਵਾਰ ਵਿੱਚ ਤੀਜੀ ਧੀ ਦੇ ਜਨਮ ਲੈਣ ਤੇ ਖੁਸ਼ੀ ਵਿੱਚ ਕਰਵਾਇਆ ਪਹਿਲਾਂ ਮਹਾਂਮਾਈ ਦਾ ਜਗਰਾਤਾ ਤੇ ਹੁਣ ਪਾਈ ਲੋਹੜੀ *ਲੋਹੜੀ ਮੌਕੇ ਇਟਲੀ’ਚ ਨੰਨੇ ਮੁੰਨੇ ਬੱਚਿਆਂ ਪਾਈ ਧਮਾਲ ,ਡੱਗੇ ਢੋਲ ਉਪੱਰ ਲਾ ਕਰ ਦਿੱਤੀ ਕਮਾਲ*

 ਰੋਮ ਇਟਲੀ 15 ਜਨਵਰੀ (ਗੁਰਸ਼ਰਨ ਸਿੰਘ ਸੋਨੀ) ਭਾਰਤੀ ਸੱਭਿਆਚਾਰ ਦੇ ਮੋਹ ਦੀਆਂ ਤੰਦਾਂ ਦੀ ਹਾਮੀ ਭਰਦਾ ਲੋਹੜੀ ਦਾ ਤਿਉਹਾਰ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਧੂਮਧਾਮ ਨਾਲ ਮਨਾਇਆ ਗਿਆ ਤੇ ਇਟਲੀ ਵਿੱਚ ਵੀ ਲੋਹੜੀ ਦੀਆਂ ਭਰਪੂਰ ਰੌਣਕਾਂ ਦੇਖਣ ਨੂੰ ਮਿਲੀਆਂ।ਇਸ ਦਿਨ ਜਿੱਥੇ ਧਾਰਮਿਕ ਅਸਥਾਨਾਂ ਉਪੱਰ ਸੰਗਤਾਂ ਦੀ ਸ਼ਰਧਾ ਤੇ ਸੇਵਾ ਦਾ ਰੂਹ ਰੁਸ਼ਨਾਉਂਦਾ ਨਜ਼ਾਰਾ ਦੇਖਣ ਯੋਗ ਸੀ ਉੱਥੇ ਭਾਰਤੀ ਭਾਈਚਾਰੇ ਵੱਲੋਂ ਆਪਣੇ ਘਰਾਂ ਵਿੱਚ ਲੋਹੜੀ ਦੇ ਮੱਦੇਨਜ਼ਰ ਮਨਾਈ ਖੁਸ਼ੀ ਵੱਖਰਾ ਖੁਸਨੁਮਾ ਮਾਹੌਲ ਸਿਰਜ ਗਈ।ਬੇਸ਼ੱਕ ਕਦੀ ਇਹ ਤਿਉਹਾਰ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਮਨਾਇਆ ਜਾਂਦਾ ਸੀ ਪਰ ਅੱਜ ਜੋ ਮਾਣ-ਰੁਤਬਾ ਕੁੜੀਆਂ ਮਾਪਿਆਂ ਦੀ ਝੋਲੀ ਪਾਉਂਦੀਆਂ ਹਨ ਉਹ ਕਾਬਲੇ ਤਾਰੀਫ਼ ਹੈ।ਸ਼ਾਇਦ ਇਸ ਲਈ ਸਮਾਜ ਦੀ ਸੋਚ ਬਦਲੀ ਤੇ ਹੁਣ ਲੋਕ ਕੁੜੀਆਂ ਦੀ ਲੋਹੜੀ ਮੁੰਡਿਆਂ ਤੋਂ ਵੀ ਵਧੇਰੇ ਚਾਵਾਂ ਨਾਲ ਮਨਾਉਂਦੇ ਹਨ।ਅਜਿਹੀ ਹੀ ਕੁੜੀ ਦੀ ਲੋਹੜੀ ਇਟਲੀ ਦੇ ਮਾਰਕੇ ਸੂਬੇ ਦੇ ਜਿਲ੍ਹਾ ਮਾਚੇਰਾਟਾ ਦੇ ਪਿੰਡ ਮੋਨਤੇ ਸਨ ਜੂਸਤੋ ਵਿਖੇ ਦੇਖਣ ਨੂੰ ਮਿਲੀ ਜਿੱਥੇ ਜਲੰਧਰ ਜਿਲ੍ਹੇ ਨਾਲ ਸੰਬਧਤ ਸੰਦੀਪ ਕੁਮਾਰ ਤੇ ਕ੍ਰਿਸ਼ਨਾ ਦੇਵੀ ਨੇ ਆਪਣੀ ਤੀਜੀ ਧੀ ਰਾਣੀ ਦੀ ਲੋਹੜੀ ਪਾਕੇ ਵੱਖਰੀ ਮਿਸਾਲ ਪੇਸ਼ ਕੀਤੀ।ਜਿ਼ਕਰਯੋਗ ਹੈ ਕਿ ਇਸ ਪਰਿਵਾਰ ਦੇ 4 ਬੱਚੇ ਹਨ 3 ਧੀਆ ਤੇ 1 ਪੁੱਤਰ ।2 ਧੀਆਂ ਤੇ 1 ਪੁੱਤਰ ਦੀ ਲੋਹੜੀ ਪਰਿਵਾਰ ਨੇ ਪਹਿਲਾਂ ਪੰਜਾਬ ਵਿੱਚ ਚਾਵਾਂ ਨੇ ਪਾਈ ਤੇ ਹੁਣ ਧੀ ਆਰੀਕਾ ਕੁਮਾਰ ਦੀ ਲੋਹੜੀ ਖੂਬ ਰੌਣਕਾਂ ਲਗਾਉਂਦਿਆਂ ਮਨਾਈ ।ਇਸ ਮੌਕੇ ਜਿਸ ਤਰ੍ਹਾਂ ਪੰਜਾਬ ਵਿੱਚ ਬੱਚਿਆਂ ਤੋਂ ਲੈ ਗੱਭਰੂ ਮੁਟਿਆਰਾਂ ਲੋਹੜੀ ਮੰਗ ਕੇ ਜਸ਼ਨ ਮਨਾਉਂਦੇ ਹਨ ਅਜਿਹਾ ਇੱਕ ਦਿਲ ਨੂੰ ਟੁੰਬਦਾ ਦਿਲਕਸ਼ ਨਜ਼ਾਰਾ ਇਸ ਲੋਹੜੀ ਦੇ ਤਿਉਹਾਰ ਮੌਕੇ ਮੰਗਦੇ ਨੰਨੇ ਮੁੰਨੇ ਬੱਚਿਆਂ ਨੂੰ ਦੇਖਣ ਨੂੰ ਮਿਲਿਆ ਜਿਸ ਨੇ ਪੰਜਾਬ ਦੀ ਯਾਦ ਤਰੋ ਤਾਜ਼ਾ ਕਰ ਦਿੱਤੀ।ਇਹ ਬੱਚੇ ਦਸਤਾਰ ਸਜਾ ਢੋਲ ਵਜਾ ਲੋਹੜੀ ਮੰਗਦੇ ਦੇਖੇ ਗਏ ।ਇਸ ਧੀ ਦੀ ਲੋਹੜੀ ਦੀ ਪੁਰੇ ਇਲਾਕੇ ਵਿੱਚ ਚਰਚਾ ਹੈ