ਆਸਰਾ ਫਾਊਂਡੇਸ਼ਨ ਵਲੋਂ ਮਨਾਈ ਗਈ ਨਵਜੰਮੀਆਂ ਕੁੜੀਆਂ ਦੀ ਲੋਹੜੀ

 ਸ਼੍ਰੀ ਅਨੰਦਪੁਰ ਸਾਹਿਬ ( ਸੰਜੀਵ ਧਰਮਾਣੀ )
 ਸਮਾਜ ਵਿਚ ਧੀਆਂ ਪ੍ਰਤੀ ਸਾਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੇ ਸਤਿਕਾਰ ਤੇ ਬਰਾਬਰ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅੱਜ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ਼੍ਰੀ ਅਨੰਦਪੁਰ ਸਾਹਿਬ ਵਲੋਂ ਸਥਾਨਕ ਸਾਈਂ ਹਸਪਤਾਲ ਵਿਖੇ ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਕੇ ਸਮਾਜ ਨੂੰ ਇੱਕ ਅਹਿਮ ਸੰਦੇਸ਼ ਦਿੱਤਾ ਗਿਆ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਆਸਰਾ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਅਤੇ ਸਕੱਤਰ ਅੰਕੁਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਧੀਆਂ ਕਿਸੇ ਵੀ ਤਰੀਕੇ ਨਾਲ ਪੁੱਤਰਾਂ ਤੋਂ ਘੱਟ ਨਹੀਂ ਹਨ ਅਤੇ ਉਹਨਾਂ ਨੂੰ ਵੀ ਸਮਾਜ ਵਿਚ ਬਰਾਬਰ ਦਾ ਦਰਜਾ, ਮੌਕੇ ਅਤੇ ਅਧਿਕਾਰ ਮਿਲਣੇ ਚਾਹੀਦੇ ਹਨ। ਇਸ ਮੌਕੇ ਗੱਲ ਕਰਦਿਆਂ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਅਤੇ ਸਾਈਂ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਐਮ.ਡੀ. ਡਾਕਟਰ ਭਰਤ ਜਸਵਾਲ ਨੇ ਕਿਹਾ ਕਿ ਸਮਾਜ ਦੇ ਵਿਕਾਸ ਲਈ ਇੱਕ ਧੀ ਦਾ ਅਹਿਮ ਰੋਲ ਹੁੰਦਾ ਹੈ, ਜਿਸ ਬਿਨ੍ਹਾਂ ਇਸ ਸ਼੍ਰਿਸਟੀ ਦੇ ਨਿਰਮਾਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰੰਤੂ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਜਿੱਥੇ ਅੱਜ ਦੇ ਸਮੇਂ 'ਚ ਵੀ ਕੁਝ ਲੋਕ ਧੀ ਨੂੰ ਪਰਿਵਾਰ 'ਤੇ ਬੋਝ ਸਮਝਦੇ ਹਨ, ਉੱਥੇ ਹੀ ਕੁਝ ਵਹਿਸ਼ੀ ਦਰਿੰਦੇ ਅਸਨਰਾਂ ਵਲੋਂ ਲਗਾਤਾਰ ਧੀਆਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਜਿਸ ਨਾਲ਼ ਕਿਤੇ ਨਾ ਕਿਤੇ ਹਰ ਵਿਅਕਤੀ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਵੀ ਹੈ। ਇਸ ਲਈ ਅੱਜ ਦੇ ਪਵਿੱਤਰ ਦਿਹਾੜੇ 'ਤੇ ਹਰ ਇਨਸਾਨ ਨੂੰ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਹਮੇਸ਼ਾ ਹੀ ਧੀਆਂ ਦਾ ਸਤਿਕਾਰ ਕਰੇ ਤੇ ਉਸਨੂੰ ਅੱਗੇ ਵੱਧਣ ਲਈ ਆਪਣਾ ਯੋਗਦਾਨ ਵੀ ਪ੍ਰਦਾਨ ਕਰੇ ਤਾਂ ਹੀ ਅਸੀੰ ਇੱਕ ਵਿਕਸਿਤ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ। ਇਸ ਮੌਕੇ ਆਸਰਾ ਫਾਊਂਡੇਸ਼ਨ ਦੀ ਟੀਮ ਵਲੋਂ 11 ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਂਦੇ ਹੋਏ ੳਨ੍ਹਾਂ ਨੂੰ ਤੋਹਫੇ, ਕੰਬਲ ਅਤੇ ਮਠਿਆਈਆਂ ਵੀ ਪ੍ਰਦਾਨ ਕੀਤੀਆਂ। ਇਸ ਮੌਕੇ ਕਲੱਬ ਦੇ ਮੈਂਬਰ ਪ੍ਰਸ਼ਾਂਤ ਵੋਹਰਾ, ਅਜੇ ਕੁਮਾਰ, ਜਸਦੀਪ ਸਿੰਘ ਧਾਰੀਵਾਲ, ਦੁਰੋਹੀਂਨ ਘਈ ਸਮੇਤ ਸਾਈਂ ਹਸਪਤਾਲ ਤੋਂ ਡਾਕਟਰ ਸਾਰਿਕਾ ਜਸਵਾਲ, ਰਾਜ ਕੁਮਾਰ, ਦਲਵੀਰ ਕੌਰ, ਰਜਨੀ, ਸਵਿਤਾ, ਗਗਨ, ਵੰਦਨਾ, ਜੈਸਮੀਨ ਕੌਰ, ਕੋਮਲ, ਉਮਾ, ਜੱਸੀ ਤੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ ।