ਦੋਸ਼ੀ ਜੈਜ਼ ਰੀਡ, ਅਤੇ ਘਟਨਾ ਵੇਲੇ ਦੀ ਸੀ ਸੀ ਟੀ ਵੀ ਫੋਟੋਜ਼।

ਰੀਫਾਰਮ ਯੂਕੇ ਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਮੌਕੇ ਰਾਬਰਟ ਜੇਨਰਿਕ।

 ਲੈਸਟਰ (ਇੰਗਲੈਂਡ), 16 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਬਰਤਾਨੀਆ ਦੀ ਰਾਜਨੀਤੀ ਵਿੱਚ ਉਸ ਵੇਲੇ ਵੱਡੀ ਹਲਚਲ ਮਚ ਗਈ ਜਦੋਂ ਕਨਜ਼ਰਵੇਟਿਵ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਰਾਬਰਟ ਜੇਨਰਿਕ ਨੂੰ ਪਾਰਟੀ ਚੋਂ ਕੱਢੇ ਜਾਣ ਦੇ ਬਾਅਦ ਉਹ   ਰੀਫਾਰਮ ਯੂਕੇ ਪਾਰਟੀ ਚ ਸ਼ਾਮਿਲ ਹੋ ਗਏ।। ਜੇਨਰਿਕ ਨੂੰ ਹਾਲ ਹੀ ਵਿੱਚ ਕਨਜ਼ਰਵੇਟਿਵ ਪਾਰਟੀ ਵੱਲੋਂ ਅਹੁਦੇ ਤੋਂ ਹਟਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਰੀਫਾਰਮ ਯੂਕੇ ਵਿੱਚ ਸ਼ਾਮਲ ਹੋਣ ਮਗਰੋਂ ਆਪਣੇ ਪਹਿਲੇ ਸੰਬੋਧਨ ਵਿੱਚ ਜੇਨਰਿਕ ਨੇ ਕਿਹਾ ਕਿ ਬਰਤਾਨੀਆ ਦੀਆਂ ਦੋ ਮੁੱਖ ਪਾਰਟੀਆਂ ਲੋਕਾਂ ਦਾ ਭਰੋਸਾ ਗੁਆ ਚੁੱਕੀਆਂ ਹਨ ਅਤੇ ਦੇਸ਼ ਨੂੰ ਹੁਣ ਇਕ ਨਵੀਂ ਰਾਜਨੀਤਿਕ ਦਿਸ਼ਾ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਿਆਸੀ ਪ੍ਰਣਾਲੀ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਅਸਫਲ ਰਹੀ ਹੈ।
ਜੇਨਰਿਕ ਨੇ ਦਾਅਵਾ ਕੀਤਾ ਕਿ ਰੀਫਾਰਮ ਯੂਕੇ ਹੀ ਇਕੋ ਇਕ ਐਸੀ ਪਾਰਟੀ ਹੈ ਜੋ ਪਰਵਾਸ, ਆਰਥਿਕਤਾ ਅਤੇ ਕਾਨੂੰਨ-ਵਿਵਸਥਾ ਵਰਗੇ ਮਸਲਿਆਂ &lsquoਤੇ ਖੁੱਲ੍ਹ ਕੇ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਪਾਰਟੀ ਨਾਲ ਮਿਲ ਕੇ ਦੇਸ਼ ਲਈ &ldquoਸੱਚੀ ਤਬਦੀਲੀ&rdquo ਲਿਆਉਣ ਦੀ ਕੋਸ਼ਿਸ਼ ਕਰਨਗੇ।
ਦੂਜੇ ਪਾਸੇ ਕਨਜ਼ਰਵੇਟਿਵ ਪਾਰਟੀ ਅੰਦਰ ਇਸ ਫੈਸਲੇ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਸਿਆਸੀ ਹਲਕਿਆਂ ਵਿੱਚ ਇਸਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।