ਇੰਡੀਅਨ ਹੁਕਮਰਾਨਾਂ ਵਲੋਂ ਇੰਡਸ ਵਾਟਰ ਟ੍ਰੀਟੀ ਰੱਦ ਕਰਣਾ ਜੰਗ ਨੂੰ ਸੱਦਾ ਦਿੰਦੇ ਹੋਏ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਅਮਲ: ਮਾਨ

 ਨਵੀਂ ਦਿੱਲੀ, 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕਿਉਂਕਿ ਇੰਡੀਆਂ ਦੀ ਮੋਦੀ ਬੀਜੇਪੀ-ਆਰਐਸਐਸ ਹਕੂਮਤ ਨੇ ਜੋ ਮਨੁੱਖਤਾ ਵਿਰੋਧੀ ਅਮਲ ਕਰਦੇ ਹੋਏ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ, ਇਹ ਕਿਸੇ ਤਰ੍ਹਾਂ ਵੀ ਦੱਖਣੀ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਸਹਾਈ ਨਹੀ ਹੋਵੇਗੀ । ਕਿਉਂਕਿ ਪਾਕਿਸਤਾਨ ਇਸ ਹੋਣ ਵਾਲੇ ਅਮਲ ਤੋ ਜੰਗ ਦੀ ਗੱਲ ਕਰੇਗਾ । ਜਿਸ ਨਾਲ ਦੋਵੇ ਮੁਲਕ ਇੰਡੀਆ ਤੇ ਪਾਕਿਸਤਾਨ ਜੰਗ ਕਰਨ ਨੂੰ ਉਤਸਾਹਿਤ ਕਰਨਗੇ ਅਤੇ ਅਜਿਹਾ ਹੋਣ ਤੇ ਦੋਵੇ ਪੰਜਾਬ ਜੰਗ ਦਾ ਅਖਾੜਾ ਬਣ ਜਾਣਗੇ । ਜਦੋਕਿ ਦੋਵੇ ਪੰਜਾਬ ਦੇ ਨਿਵਾਸੀਆ ਦਾ ਇਸ ਵਿਚ ਕੋਈ ਵੀ ਦੋਸ ਨਹੀ ਹੋਵੇਗਾ । ਇਨ੍ਹਾਂ ਪਾਣੀਆਂ ਦੀ ਸੰਭਾਲ ਅਤੇ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਪਾਣੀਆ ਦੀ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਇਜਰਾਇਲ ਜਾ ਰਹੇ ਸਨ । ਜਿਨ੍ਹਾਂ ਦੇ ਦੌਰੇ ਨੂੰ ਰੋਕ ਕੇ ਹੁਕਮਰਾਨਾਂ ਨੇ ਹੋਰ ਵੀ ਪੰਜਾਬੀਆਂ ਨਾਲ ਜ਼ਬਰ, ਬੇਇਨਸਾਫੀ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਦੀ ਧਾਰਾ 13 (1) ਕਹਿੰਦੀ ਹੈ ਕਿ &ldquoਹਰੇਕ ਨੂੰ ਹਰੇਕ ਰਾਜ ਦੀਆਂ ਸਰਹੱਦਾਂ ਦੇ ਅੰਦਰ ਆਵਾਜ਼ਾਈ ਅਤੇ ਨਿਵਾਸ ਦੀ ਆਜ਼ਾਦੀ ਦਾ ਅਧਿਕਾਰ ਹੈ ਅਤੇ (2) ਹਰੇਕ ਨੂੰ ਆਪਣਾ ਦੇਸ਼ ਸਮੇਤ ਕਿਸੇ ਵੀ ਦੇਸ਼ ਨੂੰ ਛੱਡਣ ਅਤੇ ਆਪਣੇ ਮੁਲਕ ਵਿਚ ਵਾਪਸ ਆਉਣ ਦਾ ਅਧਿਕਾਰ ਹੈ, ਦੀ ਵੀ ਹਿੰਦੂਤਵ ਹੁਕਮਰਾਨਾਂ ਨੇ ਘੋਰ ਉਲੰਘਣਾ ਕੀਤੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੈਟਰ ਦੀ ਬੀਜੇਪੀ-ਆਰਐਸਐਸ ਅਤੇ ਪਹਿਲੀਆ ਹਕੂਮਤਾਂ ਨੇ ਪੰਜਾਬ ਦੇ ਪਾਣੀਆਂ ਨੂੰ ਜਬਰੀ ਖੋਹਕੇ ਪਹਿਲੋ ਹੀ ਸਾਡੀ ਉਪਜਾਊ ਜਮੀਨ ਨੂੰ ਬੰਜਰ ਬਣਾਉਣ ਦੇ ਦੁੱਖਦਾਇਕ ਅਮਲ ਕੀਤੇ ਹੋਏ ਹਨ । ਸਾਡੇ ਪਾਣੀਆਂ ਨੂੰ ਮੌਜੂਦਾ ਹਕੂਮਤ ਫਿਰ ਤੋ ਖੋਹਕੇ, ਲੁੱਟਕੇ ਰਾਜਸਥਾਂਨ ਤੇ ਮੱਧ ਪ੍ਰਦੇਸ ਨੂੰ ਦੇਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਹੁਣ ਸਾਡੀ ਰੇਤਲੀ ਜਮੀਨ ਲਈ ਪਾਣੀ ਕਿਥੋ ਆਵੇਗਾ ?&rdquo
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡਸ ਵਾਟਰ ਟ੍ਰੀਟੀ ਦੇ ਕੌਮਾਂਤਰੀ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਰਕੇ ਪੰਜਾਬ ਦੇ ਪਾਣੀਆ ਦੇ ਮਸਲੇ ਨੂੰ ਜਿਥੇ ਹੋਰ ਗੰਭੀਰ ਕਰ ਦਿੱਤਾ ਹੈ, ਉਥੇ ਸਾਡੀ ਇਸ ਪੰਜਾਬ ਦੀ ਪਵਿੱਤਰ ਜਰਖੇਜ ਧਰਤੀ ਨੂੰ ਬਿਨ੍ਹਾਂ ਵਜਹ ਦੋ ਮੁਲਕਾਂ ਦੀ ਜੰਗ ਵਿਚ ਧਕੇਲਣ ਦੇ ਦੁੱਖਦਾਇਕ ਅਮਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਜ਼ਬਰ-ਬੇਇਨਸਾਫ਼ੀਆਂ ਨੇ ਪਹਿਲੋ ਹੀ ਪੰਜਾਬੀਆਂ ਨੂੰ ਇਸ ਮੁਲਕ ਵਿਚ ਬੇਚੈਨ ਕੀਤਾ ਹੋਇਆ ਹੈ । ਲੇਕਿਨ ਹੁਣ ਜਦੋ ਮੁੱਖ ਮੰਤਰੀ ਪੰਜਾਬ ਇਥੋ ਦੇ ਖੇਤੀ ਪ੍ਰਧਾਨ ਸੂਬੇ ਦੇ ਲਈ ਪਾਣੀਆ ਦੀ ਸੰਭਾਲ ਅਤੇ ਉਸਦੀ ਜਾਰੀ ਕਰਨ ਦੀ ਤਕਨੀਕ ਨੂੰ ਦੂਸਰੇ ਮੁਲਕਾਂ ਤੋ ਪ੍ਰਾਪਤ ਕਰਕੇ ਸਾਡੇ ਕਿਸਾਨ ਜੋ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਉਨ੍ਹਾਂ ਦੀ ਇਸ ਮੁਸਕਿਲ ਨੂੰ ਹੱਲ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਵਿਰੋਧੀ ਮੁਤੱਸਵੀ ਬੀਜੇਪੀ-ਆਰ.ਐਸ.ਐਸ ਹੁਕਮਰਾਨਾਂ ਨੇ ਉਨ੍ਹਾਂ ਦੇ ਇਜਰਾਇਲ ਦੌਰੇ ਨੂੰ ਰੱਦ ਕਰਕੇ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਹੋਣ ਨੂੰ ਪ੍ਰਤੱਖ ਕਰ ਦਿੱਤਾ ਹੈ । ਜੋ ਕਿ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ